ਗੋਲੀਬਾਰੀ ਦੌਰਾਨ 2 ਜੈਸ਼ ਅੱਤਵਾਦੀ ਹੋਏ ਹਲਾਕ

ਜੀਓ ਪੰਜਾਬ

ਜੰਮੂ ਕਸ਼ਮੀਰ, 31ਜੁਲਾਈ

ਪੁਲਿਸ ਨੂੰ ਜੈਸ਼ ਦੇ ਕੁਝ ਅੱਤਵਾਦੀਆਂ ਬਾਰੇ ਜਾਣਕਾਰੀ ਮਿਲੀ ਸੀ। ਪੁਲਿਸ ਅਤੇ ਫੌਜ ਨੇ ਮਿਲ ਕੇ ਇੱਕ ਤਲਾਸ਼ੀ ਮੁਹਿੰਮ ਚਲਾਈ। ਅੱਜ ਸਵੇਰੇ ਗੋਲੀਬਾਰੀ ਸ਼ੁਰੂ ਹੋਈ ਜਿਸ ਵਿੱਚ 2 ਜੈਸ਼ ਅੱਤਵਾਦੀ ਮਾਰੇ ਗਏ ਜਿਸ ਵਿੱਚ ਇੱਕ ਜੈਸ਼ ਦਾ ਚੋਟੀ ਦਾ ਸਭ ਤੋਂ ਲੋੜੀਂਦਾ ਅੱਤਵਾਦੀ ਹੈ, ਜਿਸਨੂੰ ਲੰਬੂ ਭਾਈ, ਅਦਨਾਨ ਅਤੇ ਸੈਫੁੱਲਾ ਵੀ ਕਿਹਾ ਜਾਂਦਾ ਹੈ ਇਹ ਜਾਣਕਾਰੀ ਆਈਜੀਪੀ ਕਸ਼ਮੀਰ ਵਿਜੇ ਕੁਮਾਰ ਨੇ ਦਿੱਤੀ।

ਉਨ੍ਹਾਂ ਦੱਸਿਆ ਕਿ ਪੁਲਵਾਮਾ ਹਮਲੇ ਦੇ ਮੁੱਖ ਦੋਸ਼ੀ ਲੰਬੂ ਦੇ ਖਿਲਾਫ ਹੁਣ ਤੱਕ 14 ਐਫਆਈਆਰ ਦਰਜ ਹਨ। ਪੁਲਵਾਮਾ ਹਮਲੇ ‘ਚ ਕੁੱਲ 19 ਦੋਸ਼ੀ ਹਨ, ਜਿਨ੍ਹਾਂ’ ਚੋਂ ਹੁਣ ਤੱਕ 7 ਦੋਸ਼ੀ ਮਾਰੇ ਜਾ ਚੁੱਕੇ ਹਨ ਅਤੇ 7 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਲੰਬੂ ਦਾ ਨਾਂ ਐਨਆਈਏ ਦੀ ਚਾਰਜਸ਼ੀਟ ਵਿੱਚ ਵੀ ਸ਼ਾਮਲ ਹੈ।

Jeeo Punjab Bureau

Leave A Reply

Your email address will not be published.