CBSE 12th Result 2021 -ਸੀਬੀਐਸਈ ਵੱਲੋਂ 12ਵੀਂ ਕਲਾਸ ਦਾ ਨਤੀਜਾ ਐਲਾਨ

ਜੀਓ ਪੰਜਾਬ

ਨਵੀਂ ਦਿੱਲੀ, 30 ਜੁਲਾਈ

ਸੀਬੀਐਸਈ ਵੱਲੋਂ 12ਵੀਂ ਕਲਾਸ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਵਿਦਿਆਰਥੀ ਸੀਬੀਐਸਈ ਬੋਰਡ ਦੀ ਵੈਬਸਾਈਟ cbseresults.nic.in ਜਾਂ cbse.gov.in ਉਤੇ ਆਪਣਾ ਨਤੀਜਾ ਦੇਖ ਸਕਦੇ ਹਨ। ਸੀਬੀਐਸਈ 12ਵੀਂ ਵਿੱਚ ਇਸ ਸਾਲ 14.5 ਲੱਖ ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਮਹਾਮਾਰੀ ਦੇ ਚਲਦਿਆਂ ਇਸ ਸਾਲ ਸੀਬੀਐਸਈ ਦੀ 10ਵੀਂ ਅਤੇ 12ਵੀਂ ਦੀ ਪ੍ਰੀਖਿਆਵਾਂ ਰੱਦ ਕਰ ਦਿੱਤੀ ਗਈ ਹੈ। ਵਿਦਿਆਰਥੀਆਂ ਦਾ ਨਤੀਜਾ ਮੁਲਾਂਕਣ ਫਾਰਮੂਲਾ ਦੇ ਅਧਾਰ ਉਤੇ ਤਿਆਰ ਕੀਤਾ ਗਿਆ ਹੈ। ਐਲਾਨੇ ਨਤੀਜੇ ਮੁਤਾਬਕ ਬੋਰਡ ਦਾ ਨਤੀਜਾ 99.37 ਪ੍ਰਤੀਸ਼ਤ ਰਿਹਾ।  ਲੜਕੀਆਂ ਦੀ ਪਾਸ ਪ੍ਰਤੀਸ਼ਤਤਾ 99. 67 ਅਤੇ ਲੜਕਿਆਂ ਦੀ ਪਾਸ ਪ੍ਰਤੀਸ਼ਤਤਾ 99.13 ਰਹੀ। 

Jeeo Punjab Bureau

Leave A Reply

Your email address will not be published.