ਆਪੂ ਬਣੀ ਹਲਕਾ ਇੰਚਾਰਜ ਨੇ ਸਮਾਗਮ ਦੌਰਾਨ ਵਿਧਾਇਕ ਧੌਲਾ ਦੇ ਹੱਥਾਂ ਚੋਂ ਪੱਤਰ ਖੋਹਣ ਦੀ ਕੀਤੀ ਕੋਸ਼ਿਸ਼, ਝਾੜਝੰਬ ਕਰਵਾ ਕੇ ਹੋਈ ਚੁੱਪ

45 ਲਾਭਪਾਤਰੀਆਂ ਨੂੰ ਵੰਡੇ ਪੱਤਰ

ਜੀਓ ਪੰਜਾਬ

ਰਾਜਿੰਦਰ ਵਰਮਾ, ਭਦੌੜ 29 ਜੁਲਾਈ

 ਨਗਰ ਕੌਂਸਲ ਵਿਖੇ ਅੱਜ ਪ੍ਰਧਾਨ ਮੰਤਰੀ ਆਵਾਸ ਯੋਜਨਾ ਅਧੀਨ ਲਾਭਪਾਤਰੀਆਂ ਨੂੰ ਪੱਤਰ ਦੇਣ ਸਬੰਧੀ ਰੱਖੇ ਸਮਾਗਮ ਵਿੱਚ ਉਸ ਵਕਤ ਹੰਗਾਮਾ ਖੜਾ ਹੋ ਗਿਆ ਜਦੋਂ ਹਲਕਾ ਵਿਧਾਇਕ ਕੌਂਸਲ ਵੱਲੋਂ ਜਾਰੀ ਪੱਤਰ ਵੰਡਣ ਲੱਗੇ ਤਾਂ ਨਾਲ ਖੜੀ ਆਪੂ ਬਣੀ ਹਲਕਾ ਇੰਚਾਰਜ ਨੇ ਵਿਧਾਇਕ ਦੇ ਹੱਥ ਚੋਂ ਪੱਤਰ ਖੋਹਣ ਦੀ ਕੋਸ਼ਿਸ ਕੀਤੀ।

ਦੱਸਣਯੋਗ ਹੈਕਿ ਕੌਂਸਲ ਵੱਲੋਂ ਅੱਜ ਕੱਚੇ ਘਰਾਂ ਲਈ ਯੋਗ 45 ਲਾਭਪਾਤਰੀਆਂ ਨੂੰ ਪੱਤਰ ਦੇਣ ਲਈ ਸਮਾਗਮ ਰੱਖਿਆ ਗਿਆ ਸੀ। ਜਿਸ ਵਿੱਚ ਵਿਧਾਇਕ ਪਿਰਮਲ ਸਿੰਘ ਖਾਲਸਾ, ਕੌਂਸਲ ਪ੍ਰਧਾਨ ਮੁਨੀਸ਼ ਗਰਗ, ਜਗਦੀਪ ਸਿੰਘ ਜੱਗੀ, ਬੀਬੀ ਸੁਰਿੰਦਰ ਕੌਰ ਬਾਲੀਆ ਸਮੇਤ ਕੌਂਸਲਰ ਹਾਜ਼ਰ ਸਨ। ਹਲਕਾ ਵਿਧਾਇਕ ਪਿਰਮਲ ਸਿੰਘ ਖਾਲਸਾ ਅਤੇ ਪ੍ਰਧਾਨ ਮੁਨੀਸ਼ ਕੁਮਾਰ ਗਰਗ ਲਾਭਪਾਤਰੀਆਂ ਨੂੰ ਪੱਤਰ ਦੇਣ ਲੱਗੇ ਤਾਂ ਬੀਬੀ ਸੁਰਿੰਦਰ ਕੌਰ ਬਾਲੀਆਂ ਨੇ ਵਿਧਾਇਕ ਪਿਰਮਲ ਸਿੰਘ ਦੇ ਹੱਥਾਂ ਚੋਂ ਪੱਤਰ ਖੋਹਣ ਦੀ ਕੋਸ਼ਿਸ ਕੀਤੀ ਤਾਂ ਵਿਧਾਇਕ ਤਲਖੀ ’ਚ ਆ ਗਏ ਤੇ ਉਨਾਂ ਆਪੂ ਬਣੀ ਹਲਕਾ ਇੰਚਾਰਜ ਨੂੰ ਅਜਿਹਾ ਕਰਨ ਤੋਂ ਵਰਜਿਆ।  ਇਸ ਤੋਂ ਬਾਦ ਕੌਂਸਲਰ ਸੁਖਚਰਨ ਸਿੰਘ ਪੰਮਾ ਨੇ ਮੀਟਿੰਗ ਦਾ ਸੱਦਾ ਨਾ ਲਾਉਣ ਅਤੇ ਉਸ ਦੇ ਵਾਰਡ ਵਿੱਚ ਸਫ਼ਾਈ ਕੰਮਾਂ ਵਿੱਚ ਵਿਘਨ ਪਾਉਣ ਦੇ ਦੋਸ਼ ਲਾਏ ਤਾਂ ਮਾਹੌਲ ਹੋਰ ਗਰਮ ਹੋ ਗਿਆ ਤੇ ਕੌਸ਼ਲਰਾਂ ਨੇ ਕਾਂਗਰਸੀ ਕੌਂਸਲਰਾਂ ਦੀ ਬਜਾਏ ਅਕਾਲੀ ਕੌਂਸਲਰਾਂ ਦੇ ਕੰਮ ਹੋਣ ਦੀ ਦੁਹਾਈ ਪਾਈ। ਕੌਂਸਲਰ ਜਗਦੀਪ ਸਿੰਘ ਜੱਗੀ ਨੇ ਕਿਹਾ ਕਿ ਬੀਬੀ ਸੁਰਿੰਦਰ ਕੌਰ ਬਾਲੀਆਂ ਅਕਾਲੀਆਂ ਨਾਲ ਰਲ ਕੇ ਕਾਂਗਰਸ ਦਾ ਨੁਕਸਾਨ ਕਰਨ ਤੇ ਤੁਲੀ ਹੋਈ ਹੈ। ਸਫਾਈ ਪ੍ਰਬੰਧਾਂ ਨੂੰ ਲੈਕੇ ਕੌਸ਼ਲਰ ਲਾਭ ਸਿੰਘ, ਸੁਖਚਰਨ ਸਿੰਘ ਪੰਮਾ ਅਤੇ ਹਰਪ੍ਰੀਤ ਸਿੰਘ ਦੀ ਬਹਿਸ ਬਾਜੀ ਹੋਈ। ਹਲਕਾ ਵਿਧਾਇਕ ਪਿਰਮਲ ਸਿੰਘ ਨੇ ਮਾਮਲੇ ਨੂੰ ਸ਼ਾਤ ਕਰਵਾ ਕੇ ਲਾਭਪਾਤਰੀਆਂ ਨੂੰ ਪੱਤਰ ਦਿੱਤੇ।

Jeeo Punjab Bureau

Leave A Reply

Your email address will not be published.