ਬੱਦਲ ਫਟਣ ਨਾਲ 4 ਦੀ ਮੌਤ 30 ਤੋਂ 40 ਵਿਅਕਤੀ ਲਾਪਤਾ

ਜੀਓ ਪੰਜਾਬ

ਜੰਮੂ-ਕਸ਼ਮੀਰ, 28 ਜੁਲਾਈ

ਕਿਸ਼ਤਵਾੜ ਦੇ ਗੁਲਾਬਗੜ ਖੇਤਰ ਦੇ ਪਿੰਡ ਹਣਜ਼ਾਰ ਵਿਖੇ ਬੱਦਲ ਫਟਣ ਨਾਲ 8-9 ਘਰ ਢਹਿ ਗਏ ਜਿਨ੍ਹਾਂ ਦੇ ਮਲਬੇ ਵਿੱਚੋਂ 4 ਲਾਸ਼ਾਂ ਬਰਾਮਦ ਹੋਈਆਂ ਹਨ। ਅਜੇ ਵੀ 30 ਤੋਂ 40 ਵਿਅਕਤੀ ਲਾਪਤਾ ਦੱਸੇ ਜਾ ਰਹੇ ਹਨ। ਐਸਡੀਆਰਐਫ ਅਤੇ ਆਰਮੀ ਦੀ ਸਹਾਇਤਾ ਨਾਲ ਬਚਾਅ ਕਾਰਜ ਚੱਲ ਰਹੇ ਹਨ। 

ਕਿਸ਼ਤਵਾੜ ਦੇ ਡਿਪਟੀ ਕਮਿਸ਼ਨਰ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਖਮੀਆਂ ਨੂੰ ਉੱਥੋਂ ਕੱਢਣ ਲਈ ਏਅਰ ਫੋਰਸ ਨਾਲ ਰਾਬਤਾ ਕੀਤਾ ਜਾ ਰਿਹਾ ਹੈ।

 Jeeo Punjab Bureau

Leave A Reply

Your email address will not be published.