GMADA ਸਾਈਟਾਂ ਦੀ ਈ-ਨਿਲਾਮੀ 4 ਅਗਸਤ ਤੋਂ 16 ਅਗਸਤ ਤੱਕ

ਜੀਓ ਪੰਜਾਬ

ਚੰਡੀਗੜ੍ਹ, 27 ਜੁਲਾਈ

ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ 40 ਤੋਂ ਜ਼ਿਆਦਾ ਸਾਈਟਾਂ ਦੀ ਈ-ਨਿਲਾਮੀ 4 ਅਗਸਤ ਨੂੰ ਸਵੇਰੇ 9 ਵਜੇ ਤੋਂ ਸ਼ੁਰੂ ਹੋ ਕੇ 16 ਅਗਸਤ, 2021 ਨੂੰ ਦੁਪਹਿਰ 1 ਵਜੇ ਤੱਕ ਜਾਰੀ ਰਹੇਗੀ।

ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਇਕ ਬੁਲਾਰੇ ਨੇ ਦੱਸਿਆ ਕਿ ਗਰੇਟਰ ਮੋਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਵੱਲੋਂ ਐਸ.ਏ.ਐਸ. ਨਗਰ ਵਿਚ ਵਪਾਰਕ, ਉਦਯੋਗਿਕ, ਸੰਸਥਾਗਤ ਅਤੇ ਗਰੁੱਪ ਹਾਊਸਿੰਗ ਸਾਈਟਾਂ ਦੀ ਈ-ਨਿਲਾਮੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ 31 ਵਪਾਰਕ ਸਾਈਟਾਂ ਜਿਨ੍ਹਾਂ ਵਿਚ 5 ਐਸ.ਸੀ.ਓ/ਐਸ.ਸੀ.ਐਫ ਅਤੇ 26 ਬੂਥ ਸ਼ਾਮਲ ਹਨ।

ਇਸੇ ਤਰ੍ਹਾਂ 4 ਆਈ.ਟੀ. ਉਦਯੋਗਿਕ ਪਲਾਟ ਅਤੇ 4 ਸੰਸਥਾਗਤ ਸਾਈਟਾਂ ਦੀ ਈ-ਨਿਲਾਮੀ ਹੋਣੀ ਹੈ, ਜਿਨ੍ਹਾਂ ਵਿਚ 1 ਨਰਸਿੰਗ ਹੋਮ, 1 ਸਕੂਲ ਸਾਈਟ ਅਤੇ 2 ਹੋਰ ਵਿੱਦਿਅਕ ਅਦਾਰਿਆਂ ਦੀਆਂ ਸਾਈਟਾਂ ਸ਼ਾਮਲ ਹਨ। ਬੁਲਾਰੇ ਅਨੁਸਾਰ 4 ਚੰਕ ਸਾਈਟਾਂ ਅਤੇ 1 ਗਰੁੱਪ ਹਾਊਸਿੰਗ ਸਾਈਟ ਲਈ ਵੀ ਈ-ਨਿਲਾਮੀ ਹੋਣੀ ਹੈ। ਜ਼ਿਆਦਾ ਜਾਣਕਾਰੀ ਲਈ ਵੈੱਬਸਾਈਟ www.puda.e-auctions.in ਵੇਖੀ ਜਾ ਸਕਦੀ ਹੈ।

Jeeo Punjab Bureau

Leave A Reply

Your email address will not be published.