Delhi ਵਿੱਚ ਅੱਜ ਤੋਂ Metro ਅਤੇ Bus ਸੇਵਾ 100 ਫੀਸਦੀ ਸਮਰਥਾ ਨਾਲ ਹੋਇਆਂ ਸ਼ੁਰੂ

ਜੀਓ ਪੰਜਾਬ

ਨਵੀਂ ਦਿੱਲੀ, 26 ਜੁਲਾਈ

ਕੋਰੋਨਾ ਦੀ ਦੂਜੀ ਲਹਿਰ ਕਾਰਨ ਲਗਾਈਆਂ ਗਈਆਂ ਪਾਬੰਦੀਆਂ ਤੋਂ ਹੁਣ ਰਹਿਤ ਮਿਲਣੀ ਸ਼ੁਰੂ ਹੋ ਗਈ ਹੈ। ਕੋਰੋਨਾ ਅੰਕੜੇ ਵਿੱਚ ਕੁਝ ਸੁਧਾਰ ਹੋਇਆ ਹੋਇਆ ਹੈ। ਜਿਸ ਤੋਂ ਬਾਅਦ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਲਗਾਈਆਂ ਗਈਆਂ ਪਾਬੰਦੀਆਂ ਨੂੰ ਹੌਲੀ ਹੌਲੀ ਖਤਮ ਕੀਤਾ ਜਾ ਰਿਹਾ ਹੈ। ਦਿੱਲੀ ਵਿੱਚ ਅੱਜ ਤੋਂ ਮੈਟਰੋ ਅਤੇ ਬੱਸ ਸੇਵਾ 100 ਫੀਸਦੀ ਸਮਰਥਾ ਨਾਲ ਸ਼ੁਰੂ ਹੋ ਗਈਆਂ। ਇਸ ਇਲਾਵਾ ਸਿਨੇਮਾ ਅਤੇ ਮਲਟੀਪਲੈਕਸ ਵੀ ਅੱਜ ਤੋਂ 50 ਫੀਸਦੀ ਨਾਲ ਖੁੱਲ੍ਹ ਜਾਣਗੇ।

ਇਸ ਤੋਂ ਇਲਾਵਾ ਦਿੱਲੀ ਵਿੱਚ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਵਾਲਿਆਂ ਦੀ ਗਿਣਤੀ ਹੁਣ 20 ਤੋਂ ਵਧਾਕੇ 100 ਕਰ ਦਿੱਤੀ ਗਈ ਹੈ। ਹੁਣ ਲੋਕ ਸਮਾਗਮ ਕਰ ਸਕਣਗੇ। ਜਦੋਂ ਕਿ ਕੋਵਿਡ ਨਿਯਮਾਂ ਦੀ ਪਾਲਣਾ ਕਰਨਾ ਜ਼ਰੂਰੀ ਹੋਵੋਗਾ।

Jeeo Punjab Bureau

Leave A Reply

Your email address will not be published.