ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਮੁਆਫੀ ਮੰਗਣ : Harsimrat Kaur Badal

ਜੀਓ ਪੰਜਾਬ

ਚੰਡੀਗੜ੍ਹ, 24 ਜੁਲਾਈ

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਐਨ ਡੀ ਏ ਸਰਕਾਰ ਵੱਲੋਂ ਦਿੱਲੀ ਦੇ ਬਾਰਡਰਾਂ ’ਤੇ ਤਿੰਨ ਖੇਤੀ ਕਾਨੂੰਨਾਂ ਖਿਲਾਫ ਚਲ ਰਹੇ ਕਿਸਾਨ ਸੰਘਰਸ਼ ਵਿਚ 550 ਕਿਸਾਨਾਂ ਦੀ ਸ਼ਹਾਦਤ ਹੋਣ ਨੁੰ ਮਨੁੱਖੀ ਤ੍ਰਾਸਦੀ ਮੰਨਣ ਤੋਂ ਇਨਕਾਰ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ। ਪਾਰਟੀ ਨੇ ਕਿਹਾ ਕਿ ਇਸ ਮਾਮਲੇ ’ਤੇ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਕਿਸਾਨ ਭਾਈਚਾਰੇ ਤੇ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਤੋਂ ਮੁਆਫੀ ਮੰਗਣ।

ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਵੱਲੋਂ ਇਹ ਬਿਆਨ ਦੇਣ ਕਿ ਸਰਕਾਰ ਕੋਲ ਕਿਸਾਨ ਅੰਦੋਲਨ ਵਿਚ ਸ਼ਹੀਦ ਹੋਏ ਕਿਸਾਨਾਂ ਦਾ ਕੋਈ ਰਿਕਾਰਡ ਨਹੀਂ ਹੈ, ਦੀ ਨਿਖੇਧੀ ਕਰਦਿਆਂ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਐਨ ਡੀ ਏ ਸਰਕਾਰ ਦਾ ਕਿਸਾਨ ਵਿਰੋਧੀ ਰਵੱਈਆ ਹੀ ਕਿਸਾਨਾਂ ਦੀ ਇਹ ਹਾਲਤ ਲਈ ਜ਼ਿੰਮੇਵਾਰਹੈ । ਉਹਨਾਂ ਕਿਹਾ ਕਿ  ਨਾ ਸਿਰਫ ਦਿੱਲੀ ਦੇ ਬਾਰਡਰਾਂ ’ਤੇ ਕਿਸਾਨਾਂ ਦੀ ਬੇਕਦਰੀ ਹੋ ਰਹੀਹੈ ਬਲਕਿ ਕਿਸਾਨ ਸ਼ਹੀਦ ਹੋਣ ਵਾਲਿਆਂ ਦੀ ਵੀ ਕਦਰ ਨਹੀਂ ਪਾ ਰਹੀ। ਉਹਨਾਂ ਕਿਹਾ ਕਿ ਅਕਾਲੀ ਦਲ ਇਸ ਮਨੁੱਖਤਾ ਵਿਰੋਧੀ ਰਵੱਈਆ ਦੀ ਨਿਖੇਧੀ ਕਰਦਾ ਹੈ ਤੇ ਖੇਤੀਬਾੜੀ ਮੰਤਰੀਨੂੰ ਬੇਨਤੀ ਕਰਦਾ ਹੈ ਕਿ ਉਹ ਆਪਣੇ ਬਿਆਨ ਲਈਕਿਸਾਨ ਭਾਈਚਾਰੇ ਤੋਂ ਮੁਆਫੀ ਮੰਗਣ ਅਤੇ ਦੇਸ਼ ਨੁੰ ਭਰੋਸਾ ਦੁਆਉਣ ਕਿ ਅੰਨਦਾਤਾ ਨੂੰ ਇਸ ਤਰੀਕੇ ਮੁੜ ਸੰਸਦ ਵਿਚ ਜ਼ਲੀਲ ਨਹੀਂ ਕੀਤਾ ਜਾਵੇਗਾ।

ਬਾਦਲ ਨੇ ਕਿਹਾ ਕਿ ਐਨ ਡੀ ਏਸ ਸਰਕਾਰ ਨੇ ਸੰਸਦ ਵਿਚ ਇਹ ਵੀ ਸਪਸ਼ਟ ਕਰ ਦਿੱਤਾ ਹੈ ਕਿ ਉਹ ਤਾਨਾਸ਼ਾਹੀ ਤਰੀਕੇ ਨਾਲ ਕੰਮ ਕਰ ਰਹੀ ਹੈ ਤੇ ਉਸਨੁੰ ਤਿੰਨ ਖੇਤੀ ਕਾਨੁੰਨਾਂ ਬਾਰੇ ਕਿਸਾਨਾਂ ਦੇ ਮਨਾਂ ਵਿਚ ਤੌਖਲੇ ਦੂਰ ਕਰਨ ਲਈ ਕਿਸੇ ਅਧਿਐਨ ਦੀ ਕੋਈ ਪਰਵਾਹ ਨਹੀਂ ਹੈ।

ਉਹਨਾਂ ਕਿਹਾ ਕਿ ਤੋਮਰ ਨੇ ਸਪਸ਼ਟ ਕਿਹਾ ਹੈ ਕਿ ਅਜਿਹਾ ਕੋਈ ਸਰਵੇਖਣ ਨਹੀਂ ਕਰਵਾਇਆ ਜਾ ਰਿਹਾ ਜਿਸ ਤੋਂ ਸਾਬਤ ਹੁੰਦਾ ਹੈ ਕਿ ਸਰਕਾਰ ਕਾਰਪੋਰੇਟ ਘਰਾਣਿਆਂ ਨਾਲਆਪਣੇ ਸਮਝੌਤੇ ਪੂਰੇ ਕਰਨ ਲਈ ਤਾਂ ਦ੍ਰਿੜ੍ਹ ਹੈ ਪਰ ਉਹ ਤਿੰਨ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਤੋਂ ਕੋਈ ਫੀਡ ਬੈਕ ਨਹੀਂ ਲਵੇਗੀ। ਉਹਨਾਂ ਕਿਹਾ ਕਿ ਇਹ ਗੱਲ ਲੋਕਤੰਤਰ ਦੇ ਮੂਲ ਸਿਧਾਂਤ ਦੇ ਉਲਟ ਹੈ।

ਉਹਨਾਂ ਕਿਹਾ ਕਿ ਅਕਾਲੀ ਦਲ ਮੰਗ ਕਰਦਾ ਹੈ ਕਿ ਸਰਕਾਰ ਆਪਣਾ ਇਹ ਬੇਰੁਖੀ ਵਾਲਾ ਰਵੱਈਆ ਤਿਆਗੇ ਅਤੇ ਕਿਸਾਨਾਂ ਦੇ ਇਤਰਾਜ਼ਾਂ ਦਾ ਖਿਆਲ ਕਰੇ। ਉਹਨਾਂ ਕਿਹਾ ਕਿ ਜੇਕਰ ਸਰਕਾਰ ਅਜਿਹਾ ਕਰਦੀ ਹੈ ਤਾਂ ਉਸਨੁੰ ਆਪਣੇ ਆਪ ਸਮਝ ਆ ਜਾਵੇਗਾ ਕਿ ਉਸਨੁੰ ਤਿੰਨ ਕਾਲੇ ਕਾਨੁੰਨ ਰੱਦ ਕਰਨ ਦੀ ਜ਼ਰੂਰਤ ਹੈ ਤੇ ਇਹ ਕਿਸਾਨਾਂ ਨੁੰ ਕਾਨੁੰਨ ਰੱਦ ਕਰਨ ਦੀ ਥਾਂ ’ਤੇ ਇਹਨਾਂ ਵਿਚ ਸੋਧਾਂ ਬਾਰੇ ਪੁੱਛਦੀ ਨਹੀਂ ਰਹੇਗੀ।

ਉਹਨਾਂ ਕਿਹਾ ਕਿ ਸਾਰਾ ਕਿਸਾਨ ਭਾਈਚਾਰਾ ਤਿੰਨ ਖੇਤੀ ਕਾਨੁੰਨ ਰੱਦ ਕਰਵਾਉਣ ਦੇ ਮਾਮਲੇ ਵਿਚ ਇਕਜੁੱਟ ਹੈ ਤੇ ਇਹ ਹੈਰਾਨੀ ਵਾਲੀ ਗੱਲ ਹੈ ਕਿ ਖੇਤੀਬਾੜੀ ਮੰਤਰੀ ਨੇ ਹੁਣ ਤੱਕ ਇਹ ਭਾਵਨਾਨਹੀਂ ਸਮਝੀ।

ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਸ੍ਰੀ ਤੋਮਰ ਨੇ ਸੰਸਦ ਵਿਚ ਵੀ ਇਹ ਮੰਨਿਆ ਹੈ ਕਿ ਕਿਸਾਨ ਅੰਦੋਲਨ ਨਾਲ ਸਰਕਾਰ ਨੁੰ ਕੋਈ ਘਾਟਾ ਨਹੀਂ ਪਿਆ। ਉਹਨਾਂ ਕਿਹਾ ਕਿ ਮੰਤਰੀ ਸਿਰਫ ਇਹ ਦਾਅਵਾ ਕਰ ਰਹੇ ਹਨ ਕਿ ਸੜਕ ਬੰਦ ਹੋਣ ਕਾਰਨ ਲੋਕਾਂ ਨੁੰ ਮੁਸ਼ਕਿਲਾਂ ਹੋਰ ਰਹੀਆਂ ਹਨ। ਉਹਨਾਂ ਕਿਹਾ ਕਿ ਇਹ ਸਰਕਾਰ  ਵੱਲੋਂ ਅੰਦੋਲਨ ਲਈ ਸਭ ਤੋਂ ਵੱਡਾ ਸਰਟੀਫਿਕੇਟ ਹੈ। ਉਹਨਾਂ ਕਿਹਾ ਕਿ ਤੋਮਰ ਨੇ ਆਪਣੇ ਬਿਆਨ ਨਾਲ ਇਹਗੱਲ ਸਾਬਤ ਕਰ ਦਿੱਤੀ ਹੈ ਕਿ ਵਾਰ ਵਾਰ ਭੜਕਾਏ ਜਾਣ, ਧਮਕੀਆਂ ਦੇਣ ਤੇ ਡਰਾਵੇ ਦੇਣ ਦੇ ਬਾਵਜੂਦ ਅੰਦੋਲਨ ਪੂਰੀ ਤਰ੍ਹਾਂ ਸ਼ਾਂਤੀਪੂਰਵਕ ਹੈ।

ਬਾਦਲ ਨੇ ਖੇਤੀਬਾੜੀ ਮੰਤਰੀ ਨੁੰ ਇਹ ਵੀਅਪੀਲ ਕੀਤੀ ਕਿ ਉਹ ਹਊਮੇ ’ਤੇ ਨਾ ਅੜੇ ਰਹਿਣ ਅਤੇ ਪਹਿਲਾਂ ਤਿੰਨ ਖੇਤੀ ਕਾਨੁੰਨ ਰੱਦ ਕਰਨ ਤੇ ਫਿਰ ਕਿਸਾਨਾਂ ਨੁੰ ਉਹਨਾਂ ਦੀ ਭਲਾਈ ਵਾਸਤੇ ਲੋੜੀਂਦੇ ਕਾਨੁੰਨ ਬਣਾਉਣ ਲਈ ਸੱਦਣ ਨਾ ਕਿ ਉਹਨਾਂ ਖਿਲਾਫ ਕਾਨੂੰਨਾਂ ’ਤੇ ਡਟੇ ਰਹਿਣ।

Jeeo Punjab Bureau

Leave A Reply

Your email address will not be published.