Tokyo Olympics ‘ਚ ਭਾਰਤ ਨੇ ਵੇਟਲਿਫਟਿੰਗ ਵਿਚ ਜਿੱਤਿਆ ਚਾਂਦੀ ਦਾ ਤਮਗਾ

ਜੀਓ ਪੰਜਾਬ

ਟੋਕੀਓ/24ਜੁਲਾਈ

ਟੋਕੀਓ ਉਲੰਪਿਕ ‘ਚ ਅੱਜ ਮੀਰਾਬਾਈ ਚਾਨੂ ਨੇ ਵੇਟਲਿਫਟਿੰਗ ਵਿਚ ਮਹਿਲਾਵਾਂ ਦੇ 49 ਕਿੱਲੋ ਵਰਗ ਵਿਚ ਚਾਂਦੀ ਦਾ ਤਮਗਾ ਜਿੱਤਿਆ ਹੈ ।

ਉਲੰਪਿਕ ਦੇ ਪਹਿਲੇ ਦਿਨ ਹੀ ਮੈਡਲ ਜਿੱਤਣ ਨਾਲ ਸਾਰੇ ਭਾਰਤ ‘ਚ ਖੁਸ਼ੀ ਦੀ ਲਹਿਰ ਹੈ ।ਇਸ ਉਪਲੱਬਧੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚਾਨੂੰ ਦੀ ਇਸ ਪ੍ਰਾਪਤੀ ‘ਤੇ  ਵਧਾਈ ਦਿੱਤੀ ਹੈ। 

ਭਾਰਤ ਦੇ ਰਾਸ਼ਟਰਪਤੀ ਨੇ ਵੀ ਉਸ ਦੀ ਇਸ ਪ੍ਰਾਪਤੀ ‘ਤੇ ਵਧਾਈ ਦਿੱਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਵੀ ਮੀਰਾਬਾਈ ਚਾਨੂੰ ਨੂੰ ਭਾਰਤ ਦਾ ਨਾਂ ਰੌਸ਼ਨ ਕਰਨ ‘ਤੇ ਵਧਾਈ ਭੇਜੀ ਹੈ।

Jeeo Punjab Bureau

Leave A Reply

Your email address will not be published.