ਤਾਜਪੋਸ਼ੀ ਸਮਾਗਮ- Chandigarh Police ਨੇ ਅਣਪਛਾਤਿਆਂ ਖਿਲਾਫ ਕੇਸ ਦਰਜ ਕਰਕੇ ਕੀਤੀ ਖਾਨਾਪੂਰਤੀ

ਜੀਓ ਪੰਜਾਬ

ਚੰਡੀਗੜ੍ਹ, 24 ਜੁਲਾਈ

ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਜਾਰੀ ਕੋਵਿਡ -19 ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਕਾਰਨ ਪੰਜਾਬ ਕਾਂਗਰਸ ਭਵਨ, ਸੈਕਟਰ 15 ਵਿਖੇ ਇਕੱਠੇ ਹੋਏ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਅਜਿਹਾ ਕਰਕੇ ਚੰਡੀਗੜ੍ਹ ਪ੍ਰਸ਼ਾਸਨ ਨੇ ਖਾਨਾਪੂਰਤੀ ਹੀ ਕੀਤੀ ਹੈ ਕਿਉਂਕਿ ਪੰਜਾਬ ਸਰਕਾਰ ਤੇ ਕਾਂਗਰਸ ਦੇ ਆਗੂਆਂ ਨੂੰ ਅਣਪਛਾਤੇ ਕਹਿਣਾ ਸਹੀ ਨਹੀਂ ਜਾਪਦਾ ।

ਜਿਕਰਯੋਗ ਹੈ ਕਿ ਨਵਜੋਤ ਸਿੱਧੂ ਦੇ ਅਹੁਦਾ ਸੰਭਾਲ਼ਣ ਮੌਕੇ ਕਰੋਨਾ ਨਿਯਮਾਂ ਦੀਆਂ ਸਰੇਆਮ ਧੱਜੀਆਂ ਉਡਾਈਆਂ ਗਈਆਂ।ਇਸ ਮੌਕੇ ਨਾ ਤਾਂ ਸ਼ੋਸਲ ਡਿਸਟੈਸਿੰਗ ਦਾ ਧਿਆਨ ਰੱਖਿਆ ਗਿਆ ਤੇ ਨਾ ਹੀ ਮਾਸਕ ਪਾਉਣ ਦਾ।ਕਰੋਨਾ ਨਿਯਮਾਂ ਸੰਬੰਧੀ ਲੋਕਾਂ ਨੂੰ ਸਮਾਗਮਾਂ ਦੌਰਾਨ ਘੱਟ ਇਕੱਠ ਕਰਨ ਦੀਆਂ ਸਲਾਹਾਂ ਦੇਣ ਵਾਲੀ ਪੰਜਾਬ ਸਰਕਾਰ ਤੇ ਕਾਂਗਰਸੀ ਆਗੂ ਖ਼ੁਦ ਕਰੋਨਾ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਉਦੇ ਨਜ਼ਰ ਆਏ।

Jeeo Punjab Bureau

Leave A Reply

Your email address will not be published.