Dainik Bhaskar ਦੇ ਵੱਖ-ਵੱਖ ਦਫਤਰਾਂ ‘ਤੇ ਹੋਈ ਛਾਪੇਮਾਰੀ

81

ਜੀਓ ਪੰਜਾਬ

ਨਵੀਂ ਦਿੱਲੀ, 22 ਜੁਲਾਈ

ਕੇਂਦਰ ਦੇ ਆਮਦਨ ਕਰ ਵਿਭਾਗ ਵੱਲੋਂ ਅੱਜ ਸਵੇਰ ਤੋਂ ਹੀ ਭਾਰਤ ਦੇ ਮਸ਼ਹੂਰ ਅਖਬਾਰ ਦੈਨਿਕ ਭਾਸਕਰ ਦੇ ਵੱਖ-ਵੱਖ ਥਾਂਈਂ ਦਫਤਰਾਂ ‘ਤੇ ਛਾਪੇਮਾਰੀ ਕੀਤੀ ਗਈ।  ਨਵੀਂ ਦਿੱਲੀ, ਮੱਧ ਪ੍ਰਦੇਸ਼, ਰਾਜਸਥਾਨ, ਗੁਜਰਾਤ ਅਤੇ ਮਹਾਰਾਸ਼ਟਰ ਵਿੱਚ ਦੈਨਿਕ ਭਾਸਕਰ ਦੇ ਦਫ਼ਤਰਾਂ ਵਿੱਚ ਤਲਾਸ਼ੀ ਲਈ ਜਾ ਰਹੀ ਹੈ।
ਆਮਦਨ ਕਰ ਵਿਭਾਗ ਦੇ ਬੁਲਾਰੇ ਸੁਰਭੀ ਆਹਲੂਵਾਲੀਆ ਨੇ ਛਾਪੇਮਾਰੀ ਦੀ ਪੁਸ਼ਟੀ ਕੀਤੀ ਹੈ। ਸੁਰਭੀ ਨੇ ਦੱਸਿਆ ਕਿ ਆਮਦਨ ਕਰ ਵਿਭਾਗ ਦਾ ਕੰਮ ਦੈਨਿਕ ਭਾਸਕਰ ਦੇ ਦਫਤਰਾਂ ਵਿੱਚ ਚੱਲ ਰਿਹਾ ਹੈ।ਇਸ ਕਾਰਵਾਈ ਦੇ ਬਾਰੇ ਵਿਚ ਉਨ੍ਹਾਂ ਕਿਹਾ ਕਿ ਇਹ ਜਾਣਕਾਰੀ ਅਜੇ ਜਨਤਕ ਨਹੀਂ ਕੀਤੀ ਜਾ ਸਕਦੀ।

ਇਸ ਦੇ ਨਾਲ ਹੀ ਦੈਨਿਕ ਭਾਸਕਰ ਦੇ ਰਾਸ਼ਟਰੀ ਸੰਪਾਦਕ ਲਕਸ਼ਮੀ ਪ੍ਰਸਾਦ ਪੰਤ ਨੇ ਦੱਸਿਆ ਕਿ ਕੁਝ ਟੀਮਾਂ ਜੈਪੁਰ ਦਫਤਰ ਪਹੁੰਚੀਆਂ ਹਨ। ਸਾਨੂੰ ਅਜੇ ਪਤਾ ਨਹੀਂ ਹੈ ਕਿ ਉਹ ਕਿਸ ਬਾਰੇ ਪੜਤਾਲ ਕਰ ਰਹੇ ਹਨ
ਦੈਨਿਕ ਭਾਸਕਰ ਭਾਰਤ ਦਾ ਮਸ਼ਹੂਰ ਹਿੰਦੀ ਅਖਬਾਰ ਹੈ। ਵਰਨਣਯੋਗ ਹੈ ਕਿ ਦੈਨਿਕ ਭਾਸਕਰ ਨੇ ਕੋਵਿਡ ਮਹਾਂਮਾਰੀ ਦੌਰਾਨ ਕਈ ਖ਼ਬਰਾਂ ਪ੍ਰਕਾਸ਼ਤ ਕੀਤੀਆਂ ਸਨ ਜਿਸ ਵਿੱਚ ਸਰਕਾਰ ਦੇ ਗਲਤ ਪ੍ਰਬੰਧਾਂ ਦੇ ਬਾਰੇ ਦੱਸਿਆ ਗਿਆ ਸੀ।

Jeeo Punjab Bureau

Leave A Reply

Your email address will not be published.