Navjot Sidhu ਵੱਲੋਂ ਸਾਰੇ ਵਿਧਾਇਕ ਤੇ ਅਹੁੱਦੇਦਾਰਾਂ ਨੂੰ ਅੱਜ Amritsar ਪਹੁੰਚਣ ਦਾ ਸੱਦਾ

ਜੀਓ ਪੰਜਾਬ

ਚੰਡੀਗੜ੍ਹ, 21 ਜੁਲਾਈ

ਨਵਜੋਤ ਸਿੰਘ ਸਿੱਧੂ ਵੱਲੋਂ ਸਾਰੇ ਵਿਧਾਇਕ ਤੇ ਅਹੁੱਦੇਦਾਰਾਂ ਨੂੰ ਅੱਜ ਅੰਮ੍ਰਿਤਸਰ ਪਹੁੰਚਣ ਦਾ ਸੱਦਾ ਨਾਲ ਅਤੇ ਕੈਪਟਨ ਵੱਲੋਂ ਉਦੋਂ ਤੱਕ ਮਿਲਣ ਦੀ ਕੀਤੀ ਨਾਂਹ ਜਦੋਂ ਤੱਕ ਸਿੱਧੂ ਜਨਤਕ ਤੌਰ ਉਤੇ ਮੁਆਫੀ ਨਹੀਂ ਮੰਗਦੇ ਨਾਲ ਦੋਵੇਂ ਆਹਮੋ ਸਾਹਮਣੇ ਹੋ ਗਏ ਹਨ ਅਤੇ ਪੰਜਾਬ ਕਾਂਗਰਸ ’ਚ ਦੂਜੇ ਦੌਰ ਦੀ ਲੜਾਈ ਦਾ ਮੁੱਢ ਬੱਝ ਗਿਆ ਹੈ।

ਸਿੱਧੂ ਤੇ ਉਸਦੇ ਮਾਝਾ ਬਰੀਗੇਡ ਵੱਲੋਂ ਅੰਮ੍ਰਿਤਸਰ ਵਿੱਚ ਵੱਧ ਵਿਧਾਇਕ ਤੇ ਅਹੁਦੇਦਾਰ ਇਕੱਠੇ ਕਰਨ ਲਈ ਤੇ ਕੈਪਟਨ ਖੇਮੇ ਵੱਲੋਂ ਉੱਥੇ ਨਾ ਪਹੁੰਚਣ ਲਈ ਸਿਰਤੋੜ ਯਤਨ ਅਰੰਭ ਦਿੱਤੇ ਗਏ ਹਨ। ਸਿਆਸੀ ਨਿਰੀਖਕਾਂ ਦਾ ਕਹਿਣਾ ਹੈ ਕਿ ਅੱਜ ਦੀ ਈਵੇਂਟ ਦੋਵਾਂ ਧਿਰਾਂ ਲਈ ਭਾਵੇਂ ਤਾਕਤ ਦੇ ਤੋਲ ਪੱਖੋਂ ਅੰਤਿਮ ਤਾਂ ਨਹੀਂ ਹੋਵੇਗੀ, ਪਰ ਪਿਛਲੇ ਫੇਜ ਦੀ ਲੜਾਈ ਦੇ ਨਤੀਜੇ ਵਜੋਂ ਫੈਸਲਾਕੁੰਨ ਜ਼ਰੂਰ ਹੋਵੇਗੀ। ਜੇਕਰ ਬਹੁਗਿਣਤੀ ਵਿਧਾਇਕ ਤੇ ਅਹੁਦੇਦਾਰ ਅੱਜ ਅੰਮ੍ਰਿਤਸਰ ’ਚ ਮੂੰਹ ਦਿਖਾ ਗਏ ਤਾਂ ਸਿੱਧੂ ਉਪਰ ਕੈਪਟਨ ਦੇ ਚਰਨੀ ਡਿੱਗਣ ਦਾ ਦਬਾਅ ਘਟ ਜਾਵੇਗਾ। ਇਹ ਵੀ ਹੋ ਸਕਦਾ ਹੈ ਕਿ ਇਹ ਮਸਲਾ ਬਰਾਬਰਤਾ ਦੇ ਅਧਾਰ ’ਤੇ ਹੀ ਬਿਠਾ ਕੇ ਹੱਲ ਕਰਨ ਦੇ ਯਤਨ ਕੀਤੇ ਜਾਣ। ਜੇਕਰ ਇਸ ਵਿੱਚ ਕੈਪਟਨ ਧੜਾ ਕਾਮਯਾਬ ਹੋ ਜਾਂਦਾ ਹੈ ਤਾਂ ਸਿੱਧੂ ਵੱਲੋਂ ਮੁਆਫੀ ਮੰਗੇ ਬਿਨਾਂ ਮਸਲੇ ਦਾ ਨਿਪਟਾਰਾ ਨਾ ਹੋਣ ਤੇ ਗੱਲ ਅੜ ਜਾਵੇ।

ਕੈਪਟਨ ਖੇਮੇ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਹ ਅੱਜ ਅੰਮ੍ਰਿਤਸਰ ਸ਼ੋਅ ਦਾ ਭਾਗ ਨਹੀਂ ਬਣਨਗੇ। ਦੂਜੇ ਪਾਸੇ ਸਿੱਧੂ ਧੜੇ ਲਈ ਵੀ ਇਹ ਮੁੱਛ ਦਾ ਸਵਾਲ ਬਣ ਗਿਆ ਹੈ। ਇਹ ਧੜਾ ਇਸ ਲਾਈਨ ’ਤੇ ਚੱਲ ਰਿਹਾ ਹੈ ਕਿ ਕੈਪਟਨ ਨੂੰ ਮਿਲਣ ਜਾਣ ਦੀ ਗੱਲ ਕਹਿੰਦੇ ਰਹੇ, ਪਰ ਆਪਣੀ ਤਾਕਤ ਵਧਾ ਕੇ ਹੀ ਗੱਲਬਾਤ ਦੀ ਮੇਜ਼ ਉਪਰ ਜਾਇਆ ਜਾਵੇ। ਅੰਮ੍ਰਿਤਸਰ ਦਾ ਪ੍ਰੋਗਰਾਮ ਇਸੇ ਯੁੱਧਨੀਤੀ ਦਾ ਹੀ ਇਕ ਭਾਗ ਹੈ। ਦੂਜੇ ਪਾਸੇ ਕੈਪਟਨ ਖੇਮੇ ਨੇ ਬ੍ਰਹਮ ਮਹਿੰਦਾ ਰਾਹੀਂ ਇਕ ਗੋਲਾ ਦਾਗਕੇ ਆਪਣੀ ਫੌਜ ਨੂੰ ਸਾਵਧਾਨ ਕਰ ਦਿੱਤਾ ਗਿਆ ਹੈ ਕਿ ਉਹ ਕਿਸੇ ਵੀ ਭੁਲੇਖੇ ਵਿੱਚ ਆਪਣੇ ਗਰੁੱਪ ਦੀ ਲਛਮਣ ਰੇਖਾ ਪਾਰ ਨਾ ਕਰਨ।

ਅੱਜ ਦਾ ਦਿਨ ਦੋਵਾਂ ਧੜਿਆਂ ਦੀ ਸ਼ਕਤੀ ਅਜ਼ਮਾਇਸ਼ ਲਈ ਮਹੱਤਵਪੂਰਨ ਦਿਨ ਹੈ ਅਤੇ ਅੱਜ ਦਾ ਦਿਨ ਦੋਵੇਂ ਧੜਿਆਂ ਦੀ ਟੋਨ ਸੈੱਟ ਕਰਨ ’ਚ ਮਹੱਤਵਪੂਰਣ ਭੂਮਿਕਾ ਨਿਭਾਏਗਾ। ਸਭ ਤੋਂ ਵੱਡੀ ਸਮੱਸਿਆ ਉਨ੍ਹਾਂ ਸਿਆਸੀ ਲੀਡਰਾਂ ਤੇ ਵਿਧਾਇਕਾਂ ਦੀ ਹੈ ਜੋ ਦੋਵੇਂ ਪਾਸੇ ਮੂੰਹ ਦਿਖਾਕੇ ਆਪਣੇ ਹੱਥ ਲੱਡੂ ਰਾਖਵਾਂ ਚਾਹੁੰਦੇ ਹਨ।

Jeeo Punjab Bureau

Leave A Reply

Your email address will not be published.