Punjab Congress ਵਿੱਚ ਚੱਲ ਰਿਹਾ ਝਗੜਾ ਛੇਤੀ ਹੀ ਕਿਸੇ ਸਿਰੇ ਲੱਗਣ ਦੀ ਆਸ

ਜੀਓ ਪੰਜਾਬ

ਚੰਡੀਗੜ੍ਹ : 17 ਜੁਲਾਈ

ਪੰਜਾਬ ਕਾਂਗਰਸ ਵਿੱਚ ਚੱਲ ਰਿਹਾ ਝਗੜਾ ਛੇਤੀ ਹੀ ਕਿਸੇ ਸਿਰੇ ਲੱਗਣ ਦੀ ਆਸ ਹੈ। ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਦੀ ਕੈਪਟਨ ਅਮਰਿੰਦਰ ਸਿੰਘ ਨਾਲ ਹੋਈ ਮੀਟਿੰਗ ਤੋਂ ਬਾਅਦ ਹੁਣ ਮਾਮਲਾ ਹਲ ਹੁੰਦਾ ਦਿਖਾਈ ਦੇ ਰਿਹਾ ਹੈ। ਮੀਟਿੰਗ ਦੇ ਬਾਅਦ ਰਾਵਤ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹੈ ਕਿ ਉਨ੍ਹਾਂ ਨੂੰ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਦਾ ਹਰ ਫੈਸਲਾ ਮਨਜ਼ੂਰ ਹੋਵੇਗਾ ਤੇ ਦੂਜੇ ਪਾਸੇ ਮੁੱਖ ਮੰਤਰੀ ਕੈਂਪ ਤੋਂ ਵੀ ਇਹ ਸੰਦੇਸ਼ ਦਿੱਤਾ ਗਿਆ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਅਜੇ ਕੁਝ ਨਹੀਂ ਕਿਹਾ, ਪਰ ਉਨ੍ਹਾਂ ਦੇ ਮੀਡੀਆ ਸਲਾਹਕਾਰ ਵੱਲੋਂ ਕਿਹਾ ਗਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਵੱਲੋਂ ਜੋ ਵੀ ਫੈਸਲਾ ਲਿਆ ਜਾਵੇਗਾ, ਉਸਦਾ ਸਾਰੇ ਸਨਮਾਨ ਕਰਨਗੇ।

ਹੁਣ ਇਹ ਵੱਡਾ ਸਵਾਲ ਹੈ ਕਿ ਹਰੀਸ਼ ਰਾਵਤ ਦਿੱਲੀ ਤੋਂ ਅਜਿਹਾ ਕਿਹੜਾ ਸੁਨੇਹਾ ਲੈ ਕੇ ਚੰਡੀਗੜ੍ਹ ਪਹੁੰਚੇ, ਜੋ ਰਾਤੋ ਰਾਤ ਕੈਪਟਨ ਅਮਰਿੰਦਰ ਸਿੰਘ ਬਦਲ ਗਏ। ਰਾਵਤ ਦੇ ਚੰਡੀਗੜ੍ਹ ਵਿੱਚ ਮੁਲਾਕਾਤ ਕਰਨ ਤੋਂ ਬਾਅਦ ਕੈਪਟਨ ਨੇ ਇਹ ਕਹਿ ਦਿੱਤਾ ਕਿ ਉਹ ਹਰ ਫੈਸਲੇ ਦਾ ਸਨਮਾਨ ਕਰਨਗੇ।

Jeeo Punjab Bureau

Leave A Reply

Your email address will not be published.