ਨਾਰਾਜ Capt. Amarinder Singh ਨੂੰ ਮਨਾਉਣ ਲਈ ਹਰੀਸ਼ ਰਾਵਤ ਪਹੁੰਚੇ ਸਿਸਵਾਂ ਫਾਰਮ ਹਾਊਸ

ਜੀਓ ਪੰਜਾਬ

ਚੰਡੀਗੜ੍ਹ : 17 ਜੁਲਾਈ

ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣ ‘ਤੇ ਨਰਾਜ਼ ਕੈਪਟਨ ਅਮਰਿੰਦਰ ਨੂੰ ਮਨਾਉਣ ਲਈ ਹਰੀਸ਼ ਰਾਵਤ ਉਹਨਾਂ ਦੀ  ਸਿਸਵਾਂ ਫਾਰਮ ਹਾਊਸ ਰਿਹਾਇਸ਼ ‘ਤੇ ਪਹੁੰਚ ਗਏ ਹਨ।  ਵਰਨਣਯੋਗ ਹੈ ਕਿ ਨਵਜੋਤ ਸਿੱਧੂ ਦੀ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਕੈਪਟਨ ਸਖਤ ਨਾਰਾਜ਼ ਹਨ ।

ਜਿਉਂ ਹੀ ਕੱਲ੍ਹ ਸਿੱਧੂ ਦੀ ਪ੍ਰਧਾਨਗੀ ਦੀ ਛਿੜੀ ਚਰਚਾ ਤੋਂ ਜਿੱਥੇ ਸਿੱਧੂ ਖੇਮੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਦੂਜੇ ਪਾਸੇ ਕੈਪਟਨ ਨੇ ਆਪਣੀ ਨਾਰਾਜ਼ਗੀ ਦਿਖਾਉਂਦਿਆਂ ਸੋਨੀਆਂ ਗਾਂਧੀ ਨੂੰ ਚਿੱਠੀ ਲਿਖੀ। ਸਮਝਿਆ ਜਾ ਰਿਹਾ ਹੈ ਕਿ ਦੋਵਾਂ ਧਿਰਾਂ ‘ਚ ਬਣੀ ਤਕਰਾਰ ਦੀ ਸਥਿਤੀ ਨੂੰ ਸੰਭਾਲਣ ਲਈ ਸੋਨੀਆਂ ਗਾਂਧੀ ਨੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੂੰ ਕੈਪਟਨ ਨੂੰ ਸਮਝਾ ਕੇ ਨਰਾਜ਼ਗੀ ਦੂਰ ਕਰਨ ਲਈ ਭੇਜਿਆ ਹੈ।
ਕੀ ਹਰੀਸ਼ ਰਾਵਤ ਕੈਪਟਨ ਨੂੰ ਸਮਝਾ ਕੇ ਸ਼ਾਂਤ ਕਰ ਸਕਣਗੇ ਇਸ ਦੀ ਅਜੇ ਉਡੀਕ ਕਰਨੀ ਪਵੇਗੀ।

ਦੂਜੇ ਪਾਸੇ ਨਵਜੋਤ ਸਿੱਧੂ ਨੇ ਆਪਣੀ ਸਰਗਰਮੀ ਤੇਜ਼ ਕੀਤੀ ਹੋਈ ਹੈ ਅਤੇ ਵਿਧਾਇਕਾਂ ਤੇ ਮੰਤਰੀਆਂ ਨਾਲ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ। ਪਹਿਲਾਂ ਉਹ ਸੁਨੀਲ ਜਾਖੜ ਨੂੰ ਮਿਲਣ ਗਏ, ਫਿਰ ਬਲਬੀਰ ਸਿੰਘ ਸਿੱਧੂ ਨੂੰ ਮਿਲੇ ਅਤੇ ਉਸ ਤੋਂ ਬਾਅਦ ਲਾਲ ਸਿੰਘ ਨੂੰ ਮਿਲੇ।।ਉਹਨਾਂ ਨਾਲ ਇਸ ਸਮੇਂ ਅਮਰਿੰਦਰ ਸਿੰਘ ਰਾਜਾ ਵੜਿੰਗ, ਕੁਲਬੀਰ ਸਿੰਘ ਜ਼ੀਰਾ, ਬਰਿੰਦਰਜੀਤ ਸਿੰਘ ਪਾਹੜਾ, ਗੁਰਦਾਸਪੁਰ  ( ਸਾਰੇ ਵਿਧਾਇਕ) ਹਨ।

Jeeo Punjab Bureau

Leave A Reply

Your email address will not be published.