ਸਿਲੰਡਰ ਫਟਣ ਕਾਰਨ ਦੋ ਵਿਅਕਤੀ ਅੱਗ ਨਾਲ ਝੁਲ਼ਸੇ

ਜੀਓ ਪੰਜਾਬ

ਅੰਮ੍ਰਿਤਸਰ,17 ਜੁਲਾਈ

ਸਥਾਨਕ ਕੋਤਵਾਲੀ ਥਾਣੇ ਅਧੀਨ ਪੈਂਦੇ ਜਲਿਆਂਵਾਲਾ ਬਾਗ ਨੇੜੇ ਲਾਜੀਜ ਨਾਂਅ ਦੇ ਢਾਬੇ ‘ਤੇ ਅੱਜ ਸਵੇਰੇ 3 ਵਜੇ ਸਿਲੰਡਰ ਫਟਣ ਕਾਰਨ ਅਚਾਨਕ ਅੱਗ ਲੱਗ ਗਈ ਤੇ ਦੋ ਵਿਅਕਤੀ ਅੱਗ ਨਾਲ ਝੁਲ਼ਸ ਗਏ ।

ਢਾਬੇ ‘ਤੇ ਕੰਮ ਕਰਨ ਵਾਲੇ ਕਰਮਚਾਰੀ ਘਟਨਾ ਦੌਰਾਨ ਸੌਂ ਰਹੇ ਸਨ। ਦੂਜੇ ਪਾਸੇ ਘਟਨਾ ਦਾ ਪਤਾ ਲੱਗਣ ਤੋਂ ਬਾਅਦ ਦੋ ਫਾਇਰ ਬਰੀਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ।

ਸਥਾਨਕ ਲੋਕਾਂ ਦੀ ਮਦਦ ਨਾਲ ਤਿੰਨ ਘੰਟੇ ਬਾਦ ਅੱਗ ‘ਤੇ ਕਾਬੂ ਪਾਇਆ ਗਿਆ । ਅੱਗ ਲੱਗਣ ਨਾਲ ਜ਼ਖਮੀ ਹੋਏ ਦੋ ਵਿਅਕਤੀਆਂ ਨੂੰ ਨੇੜਲੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

ਜਲ੍ਹਿਆਂਵਾਲਾ ਬਾਗ ਦੇ ਨੇੜੇ ਰਹਿਣ ਵਾਲੇ ਹਰਜੀਤ ਸਿੰਘ ਨੇ ਦੱਸਿਆ ਕਿ ਜਦੋਂ ਉਸਨੇ ਅੱਜ ਸਵੇਰੇ ਤਿੰਨ ਵਜੇ ਲਾਜੀਜ ਢਾਬੇ ਤੋਂ ਅੱਗ ਦੀਆਂ ਲਾਟਾਂ ਨਿਕਲਦੀਆਂ ਵੇਖੀਆਂ ਤਾਂ ਢਾਬੇ ਦੇ ਮਾਲਕ ਨੂੰ ਤੁਰੰਤ ਫ਼ੋਨ ਕਰਕੇ ਦੱਸਿਆ ।

Jeeo Punjab Bureau

Leave A Reply

Your email address will not be published.