Modi ‘ਤੇ Capt. Amarinder ਦੀਆ ਗਲਤ ਨੀਤੀਆਂ ਕਰਕੇ ਮਹਿੰਗਾਈ ਵਧੀ -ਬੱਬੀ ਬਾਦਲ, ਬਡਾਲੀ

ਜੀਓ ਪੰਜਾਬ

ਚੰਡੀਗੜ੍ਹ, 15 ਜੁਲਾਈ

ਸ਼੍ਰੋਮਣੀ ਅਕਾਲੀ ਦਲ ( ਸੰਯੁਕਤ ) ਮੋਹਾਲੀ ਵੱਲੋ ਅੱਜ ਪਾਰਟੀ ਦੇ ਸੀਨੀਅਰ ਆਗੂ ਉਜਾਗਰ ਸਿੰਘ ਬਡਾਲੀ ਤੇ ਹਰਸੁਖਇੰਦਰ ਸਿੰਘ ਬੱਬੀ ਬਾਦਲ ਦੀ ਯੋਗ ਅਗਵਾਈ ਹੇਠ ਵਧ ਰਹੀ ਮਹਿੰਗਾਈ ਖਿਲਾਫ ਡੀਸੀ ਦਫਤਰ ਅੱਗੇ ਧਰਨਾ ਲਾਇਆ ਗਿਆ ਤੇ ਉਪਰੰਤ ਡੀ ਸੀ ਨੂੰ ਯਾਦ ਪੱਤਰ ਦਿੱਤਾ ਗਿਆ ।

ਇਸ ਮੌਕੇ ਬੱਬੀ ਬਾਦਲ ਨਾਲ ਸੈਂਕੜੇ ਵਰਕਰ, ਅਹੁਦੇਦਾਰਾਂ ਤੇ ਹੋਰ ਲੋਕ ਸ਼ਾਮਲ ਸਨ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੱਬੀ ਬਾਦਲ ਤੇ ਬਡਾਲੀ ਨੇ ਕਿਹਾ ਕਿ ਦੇਸ਼ ਭਰ ਵਿੱਚ ਵੱਧ ਰਹੀ ਮਹਿੰਗਾਈ ਨੇ ਲੋਕਾਂ ਦੀਆਂ ਰਸੋਈਆਂ ਚਲਾਉਣੀਆਂ ਔਖੀਆਂ ਕਰ ਦਿੱਤੀਆਂ ਹਨ ਰਸੋਈ ਗੈਸ, ਡੀਜ਼ਲ ਪੈਟਰੋਲ ਦੀਆਂ ਕੀਮਤਾਂ ਵਿੱਚ ਹਰ ਦਿਨ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ ਜਿਸ ਦਾ ਸਿੱਧਾ ਅਸਰ ਆਮ ਲੋਕਾਂ ਦੀ ਜਿੰਦਗੀ ਤੇ ਪੈ ਰਿਹਾ ਹੈ ਜਦੋ ਕਿ ਮਾਰਕਿਟ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਹੇਠਲੇ ਪੱਧਰ ਤੇ ਹਨ ਤਾਂ ਵੀ ਕੀਮਤਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ ਇਸ ਤੋਂ ਸਾਬਿਤ ਹੁੰਦਾ ਹੈ ਕਿ ਲੋਕਾਂ ਦੀ ਸਿੱਧੇ ਤੌਰ ਤੇ ਸਰਕਾਰ ਵੱਲੋਂ ਲੁੱਟ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਦਿੱਤਾ ਜਾ ਰਿਹਾ ਹੈ ।

ਬੱਬੀ ਬਾਦਲ ਨੇ ਨਰਿੰਦਰ ਮੋਦੀ ਨੂੰ ਆੜੇ ਹੱਥੀ ਲੈਦਿਆਂ ਕਿਹਾ ਕਿ ਇਸ ਤਾਨਾਸ਼ਾਹੀ ਨੇਤਾ ਨੂੰ ਲੋਕਾਂ ਦੀ ਭਾਵਨਾਵਾਂ ਦੀ ਕਦਰ ਨਹੀ ਹੈ ਜੋ ਤਾਨਾਸ਼ਾਹੀ ਰਵੱਈਆਂ ਅਖਤਿਆਰ ਕਰਕੇ ਲੋਕਾਂ ਨੂੰ ਗੁਮਰਾਹ ਕਰਕੇ ਆਪਣੇ ਹੀ ਨਤੀਜੇ ਥੋਪੀ ਜਾ ਰਿਹਾ ਹੈ ਉਹਨਾ ਨਰਿੰਦਰ ਮੋਦੀ ਨੂੰ ਅਸਫਲ ਪ੍ਰਧਾਨ ਮੰਤਰੀ ਕਰਾਰ ਦਿੰਦਿਆਂ ਉਨਾ ਤੇ ਦੋਸ਼ ਲਾਇਆ ਕਿ ਦੇਸ਼ ਚ 80 ਫੀਸਦੀ ਖੇਤੀਬਾੜੀ ਨਾਲ ਸਬੰਧਿਤ ਲੋਕ ਹਨ । ਕਰੀਬ ਸਾਲ ਭਰ ਹੋ ਗਿਆ ਦਿੱਲੀ ਕਿਸਾਨਾਂ ਨੂੰ ਕਾਲੇ ਖੇਤੀ ਕਾਨੂੰਨਾਂ ਖਿਲਾਫ ਘੋਲ ਕਰਦੇ ਨੂੰ ਪਰ ਉਨਾ ਨੂੰ ਕੋਈ ਫਰਕ ਨਹੀ ਪੈ ਰਿਹਾ । ਜਦ ਕਿ ਵੱਡੇ ਘਰਾਣਿਆਂ ਨੂੰ ਹੋਰ ਅਮੀਰ ਬਣਾਉਣ ਚ ਲੱਗੇ ਮੋਦੀ ਨੇ ਦੇਸ਼ ਦੀ ਜਨਤਾ ਨਾਲ ਘੋਰ ਅਪਰਾਧ ਕੀਤਾ ਹੈ ।

ਬੱਬੀ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਨਰਿੰਦਰ ਮੋਦੀ ਤੇ ਬਾਦਲਾਂ ਸਿੱਧੇ ਤੌਰ ਤੇ ਮਹਿੰਗਾਈ ਲਈ ਜਿੰਮੇਵਾਰ ਦੱਸਿਆ ਜਿਹਨਾਂ ਨੇ ਅਪਣੇ ਕਾਰੋਬਾਰ ਦੇ ਫਾਇਦੇ ਲਈ ਕਾਰਪੋਰੇਟ ਘਰਾਣਿਆਂ ਦੀ ਕੱਠਪੁਤਲੀ  ਬਣ ਕੇ ਕੰਮ ਕੀਤਾ ਜਿਸਦਾ ਅੱਜ ਆਮ ਲੋਕਾਂ ਮਹਿੰਗਾਈ ਦੇ ਰੂਪ ਵਿੱਚ ਖਮਿਆਜ਼ਾ ਭੁਗਤ ਰਹੇ ਹਨ । ਉਨਾ ਕਿਹਾ ਕਿ ਪੰਜਾਬ ਸਰਕਾਰ ਨੂੰ ਪੈਟਰੋਲ ਤੇ ਭਾਰੀ ਵੈਟ ਮਿਲ ਰਹੀ ਹੈ ਜਿਸ ਤੋ ਸੂਬਾ ਸਰਕਾਰ ਕਾਫੀ ਮੋਟਾ ਪੈਸਾ ਕਮਾ ਰਹੀ ਹੈ ਪਰ ਜਦ ਸਹੂਲਤਾਂ ਦੇਣ ਦੀ ਵਾਰੀ ਆਂਉਦੀ ਹੈ ਤਾਂ ਕੈਪਟਨ ਹੱਥ ਖਾਲੀ ਕਰ ਦਿੰਦੇ ਹਨ ।

ਬੱਬੀ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਤੇ ਨਰਿੰਦਰ ਮੋਦੀ ਨੂੰ ਦੇਸ਼ ਭਰ ਚ ਵਧ ਰਹੀ ਮਹਿੰਗਾਈ ਲਈ ਜੁੰਮਵੇਾਰ ਠਹਿਰਾਇਆ ਤੇ ਕਿਹਾ ਕਿ ਪੰਜਾਬ ਤੇ ਦੇਸ਼ ਨੂੰ ਬਚਾਉਣ ਖਾਤਰ ਦੋਹਾਂ ਸਰਕਾਰਾਂ ਨੂੰ ਪਾਸੇ ਕੀਤਾ ਜਾਂਵੇ ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੂੰ ਮਜਬੂਤ ਕੀਤਾ ਜਾਵੇ  ਤਾ ਜੋ ਅਸੀ ਸਭ ਰੱਲ ਮਿਲ ਕੇ ਪਾਰਟੀ ਨੂੰ ਹੋਰ ਉਪੱਰ ਚੁੱਕੀਆਂ ਤੇ ਭਿ੍ਰਸ਼ਟ ਨੇਤਾਵਾਂ ਤੋ ਪੰਜਾਬ ਨੂੰ ਛੁਟਕਾਰਾ ਮਿਲ ਸਕੇ ।

ਇਸ ਮੌਕੇ ਉਨਾ ਨਾਲ ਅਰਜੁਨ ਸਿੰਘ ਸੇਰਗਿਲ ਜਰਨਲ ਸਕੱਤਰ, ਦਿਹਾਤੀ ਪ੍ਰਧਾਨ ਬਲਵਿੰਦਰ ਸਿੰਘ ਝਿੰਗੜਾ, ਸਹਿਰੀ ਪ੍ਰਧਾਨ ਡਾ. ਮੇਜਰ ਸਿੰਘ,ਗੁਰਮੇਲ ਸਿੰਘ ਮੱਜੋਵਾਲ,ਅਮਨਿੰਦਰ ਸਿੰਘ, ਹਰਜੀਤ ਸਿੰਘ, ਜਰਨੈਲ ਸਿੰਘ ਹੇਮਕੁੰਟ,ਗਗਨਦੀਪ ਸਿੰਘ ਬੈਸ, ਹਰਦੇਵ ਸਿੰਘ, ਇਕਬਾਲ ਸਿੰਘ, ਉੱਜਲ ਸਿੰਘ ਲੋਗੀਆ, ਸੁਰਿੰਦਰ ਸਿੰਘ ਕੰਡਾਲਾ,ਲਖਵੀਰ ਸਿੰਘ, ਕਰਤਾਰ ਸਿੰਘ, ਮੇਜਰ ਸਿੰਘ, ਹਰਜੀਤ ਸਿੰਘ ਜਗੀਰਦਾਰ,ਪਰਮਜੀਤ ਸਿੰਘ, ਰਮਨਦੀਪ ਸਿੰਘ ਪ੍ਰਧਾਨ, ਗੁਰਮੀਤ ਸਿੰਘ ਸਾਟੂ,ਰਣਧੀਰ ਸਿੰਘ ਧੀਰਾ, ਕਮਲਜੀਤ ਸਿੰਘ, ਬਲਬੀਰ ਸਿੰਘ ਝਿੰਗੜ, ਯੂਥ ਆਗੂ ਜਗਤਾਰ ਸਿੰਘ ਘੜੂਆਂ ,ਰਣਜੀਤ ਸਿੰਘ ਬਰਾੜ,ਮਨਪ੍ਰੀਤ ਸਿੰਘ, ਅਮਰ ਸਿੰਘ ਰੁੜਕਾ, ਸਤੋਖ ਸਿੰਘ, ਚਰਨਜੀਤ ਸਰਪੰਚ, ਦਵਿੰਦਰ ਸਿੰਘ, ਬੀਰਦਵਿੰਦਰ ਸਿੰਘ,ਸੁਖਵਿੰਦਰ ਸਿੰਘ, ਹਰਜਿੰਦਰ ਸਿੰਘ ਸੇਠੀ, ਗਿਰਧਾਰੀ,ਕੰਵਲਜੀਤ ਸਿੰਘ ਪੱਤੋ, ਸਿਮਰਨਜੀਤ ਸਿੰਘ,ਹਰਚੇਤ ਸਿੰਘ, ਜਵਾਲਾ ਸਿੰਘ, ਤਰਲੋਕ ਸਿੰਘ,ਬੀਬੀ ਮਨਜੀਤ ਕੌਰ, ਅਮਰਜੀਤ ਕੌਰ, ਪਰਮਜੀਤ ਕੌਰ, ਸਤਿੰਦਰ ਕੌਰ, ਆਦਿ ਹਾਜ਼ਰ ਸਨ ।

Jeeo Punjab Bureau

Leave A Reply

Your email address will not be published.