ਪੰਜਾਬੀ ਸੂਫੀ ਗਾਇਕ Manmeet Singh ਦੀ ਲਾਸ਼ ਕਰੇਰੀ ਝੀਲ ਵਿੱਚੋਂ ਮਿਲੀ

ਜੀਓ ਪੰਜਾਬ

ਕਾਂਗੜਾ, 14 ਜੂਨ

ਪੰਜਾਬੀ ਸੂਫੀ ਗਾਇਕ ਮਨਮੀਤ ਸਿੰਘ ਇਸ ਦੁਨੀਆ ਵਿੱਚ ਨਹੀਂ ਰਹੇ। ਮਨਮੀਤ ਸਿੰਘ ਦੀ ਲਾਸ਼ ਹਿਮਾਚਲ ਵਿੱਚੋਂ ਮਿਲੀ ਹੈ। ਕਾਂਗੜਾ ਜ਼ਿਲ੍ਹੇ ਦੇ ਕਰੇਰੀ ਝੀਲ ਖੇਤਰ ਵਿੱਚੋਂ ਉਨ੍ਹਾਂ ਦੀ ਲਾਸ਼ ਮਿਲੀ ਹੈ। ਹਿਮਾਚਲ ਪੁਲਿਸ ਵੱਲੋਂ ਇਸ ਦੀ ਪੁਸ਼ਟੀ ਕੀਤੀ ਗਈ ਹੈ। ਹਿਮਾਚਲ ਵਿੱਚ ਬੱਦਲ ਫਟਣ ਤੋਂ ਬਾਅਦ ਮਚਾਈ ਤਬਾਹੀ ਦੇ ਚਲਦਿਆਂ ਮਨਮੀਤ ਸਿੰਘ ਗੁੰਮ ਚੱਲ ਰਹੇ ਸਨ, ਜੋ ਕੱਲ੍ਹ ਮ੍ਰਿਤਕ ਮਿਲੇ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਕਾਂਗੜਾ ਦੇ ਐਸਪੀ ਨੇ ਦੱਸਿਆ ਕਿ ਪੰਜਾਬੀ ਗਾਇਕ ਮਨਮੀਤ ਸਿੰਘ ਦੀ ਲਾਸ਼ ਕਰੇਰੀ ਝੀਲ ਖੇਤਰ ਵਿੱਚੋਂ ਮਿਲੀ ਹੈ। ਮਨਮੀਤ ਸਿੰਘ ਅੰਮ੍ਰਿਤਸਰ ਤੋਂ ਧਰਮਸ਼ਾਲਾ ਆਏ ਸਨ।

Jeeo Punjab Bureau

Leave A Reply

Your email address will not be published.