Aam Aadmi Party ਨੇ ਹਮੇਸ਼ਾ ਮੇਰੇ ਕੰਮ ਦੀ ਪ੍ਰਸ਼ੰਸਾ ਕੀਤੀ ਹੈ- Navjot Sidhu

ਜੀਓ ਪੰਜਾਬ
ਚੰਡੀਗੜ੍ਹ, 13 ਜੁਲਾਈ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨੇ ਤੇ ਲੈਣ ਵਾਲੇ ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਦੇ ਆਖ਼ਿਰਕਾਰ ਆਪ ਨੂੰ ਲੈ ਕੇ ਕਾਫ਼ੀ ਤੇਵਰ ਕਾਫ਼ੀ ਨਰਮ ਪੈ ਗਏ ਹਨ। ਸਿੱਧੂ ਨੇ ਟਵੀਟ ਕਰ ਕੇ ਕਿਹਾ ਹੈ ਕਿ ਸਾਡੀ ਵਿਰੋਧੀ ਧਿਰ ‘ਆਪ’ ਨੇ ਹਮੇਸ਼ਾ ਹੀ ਮੇਰੇ ਵਿਜ਼ਨ ਅਤੇ ਪੰਜਾਬ ਲਈ ਕੀਤੇ ਮੇਰੇ ਕੰਮ ਨੂੰ ਮੰਨਿਆ ਹੈ। 2017 ਤੋਂ ਪਹਿਲਾਂ ਦੀ ਗੱਲ ਹੋਵੋ ਬੇਅਦਬੀ , ਨਸ਼ਿਆਂ, ਕਿਸਾਨੀ ਮੁੱਦਿਆਂ, ਭ੍ਰਿਸ਼ਟਾਚਾਰ ਅਤੇ ਬਿਜਲੀ ਸੰਕਟ ਦਾ ਸਾਹਮਣਾ ਜਿਹੇ ਮੁੱਦੇ ਮੇਰੇ ਦੁਆਰਾ ਉਠਾਏ ਜਾਂਦੇ ਰਹੇ ਹਨ ਅਤੇ ਅੱਜ ਜਦੋਂ ਮੈਂ “ਪੰਜਾਬ ਮਾਡਲ” ਪੇਸ਼ ਕਰਦਾ ਹਾਂ ਤਾਂ ਉਸ ਤੇ ਆਮ ਆਦਮੀ ਪਾਰਟੀ ਦੀ ਮੇਰੇ ਨਾਲ ਸਹਿਮਤੀ ਰਹੀ ਹੈ ਇਹ ਸਪਸ਼ਟ ਹੈ ਕਿ ਉਹ ਜਾਣਦੇ ਹਨ- ਅਸਲ ਵਿਚ ਕੌਣ ਪੰਜਾਬ ਦੇ ਹਿਤਾਂ ਲਈ ਲੜ ਰਿਹਾ ਹੈ। ਓਧਰ ਆਪ ਦੇ ਪ੍ਰਧਾਨ ਭਗਵੰਤ ਮਾਨ ਨੇ ਸਿੱਧੂ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਕਿਹਾ ਹੈ ਕਿ ਸਾਡੀ ਵਿਰੋਧੀ ਆਮ ਆਦਮੀ ਪਾਰਟੀ ਨੂੰ ਪਤਾ ਹੈ ਅਸਲ ਚ ਪੰਜਾਬ ਲਈ ਕੌਣ ਲੜ ਰਿਹਾ ਹੈ । 
ਸਿੱਧੂ ਦਾ ਇਹ ਟਵੀਟ ਪੰਜਾਬ ਦੀ ਰਾਜਨੀਤੀ ਅਤੇ ਅਗਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕਿ ਬੇਹੱਦ ਮਹੱਤਵਪੂਰਨ ਸਾਬਤ ਹੋ ਸਕਦਾ ਹੈ । ਹੁਣ ਤਕ ਆਮ ਲੋਕਾਂ ਵਿਚ ਸਿੱਧੂ ਦੇ ਆਪ ਵਿਚ ਜਾਣ ਦੀ ਚਰਚਾ ਚੱਲ ਰਹੀ ਸੀ , ਇਸ ਟਵੀਟ ਨਾਲ ਉਸ ਚਰਚਾ ਨੂੰ ਮਜ਼ਬੂਤੀ ਮਿਲੇਗੀ ਅਤੇ ਅਗਰ ਸਿੱਧੂ ਆਪ ਵਿਚ ਚਲੇ ਜਾਂਦੇ ਹਨ ਤਾਂ ਉਹ ਆਪ ਦਾ ਮੁੱਖ ਮੰਤਰੀ ਚਿਹਰਾ ਮਿਲ ਜਾਵੇਗਾ ।
Jeeo Punjab Bureau

Leave A Reply

Your email address will not be published.