Talwandi Sabo ਥਰਮਲ ਪਲਾਂਟ ਦਾ ਇੱਕ ਯੂਨਿਟ ਹੋਇਆ ਸ਼ੁਰੂ

ਜੀਓ ਪੰਜਾਬ

ਚੰਡੀਗੜ, 12 ਜੁਲਾਈ

ਤਲਵੰਡੀ ਸਾਬੋ ਥਰਮਲ ਪਲਾਂਟ ਦਾ ਇੱਕ ਯੂਨਿਟ ਸੋਮਵਾਰ ਨੂੰ ਸ਼ੁਰੂ ਹੋ ਗਿਆ ਹੈ। ਸਵੇਰ ਤੱਕ ਇਸ ਯੂਨਿਟ ਤੋਂ 483 ਮੈਗਾਵਾਟ ਬਿਜਲੀ ਉਤਪਾਦਨ ਹੋਇਆ। ਪਿਛਲੇ ਕੁਝ ਦਿਨਾਂ ਤੋਂ ਤਲਵੰਡੀ ਸਾਬੋ ਥਰਮਲ ਪਲਾਂਟ ਤੇ ਬਿਜਲੀ ਉਤਪਾਦਨ ਨਾ ਹੋਣ ਕਾਰਨ ਬਿਜਲੀ ਦਾ ਵੱਡਾ ਸੰਕਟ ਖਡ਼੍ਹਾ ਹੋਇਆ ਹੈ। ਬਿਜਲੀ ਦੀ ਮੰਗ ਪੂਰਾ ਕਰਨ ਲਈ ਜਿਥੇ ਪੀਐੱਸਪੀਸੀਐੱਲ ਨੂੰ ਬਾਹਰੋ ਬਿਜਲੀ ਖਰੀਦਣੀ ਪੈ ਰਹੀ ਹੈ ਉਥੇ ਹੀ ਲੋਕਾਂ ਨੂੰ ਬਿਜਲੀ ਦੇ ਵੱਡੇ ਕੱਟਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ। 660 ਮੈਗਾਵਾਟ ਵਾਲੇ ਚਾਰ ਚਾਰ ਯੂਨਿਟ ਬੰਦ ਹੋਣ ਕਰਕੇ ਬਿਜਲੀ ਦੀ ਮੰਗ ਪੂਰਾ ਕਰਨਾ ਵੀ ਪੀਐੱਸਪੀਸੀਐੱਲ ਦੇ ਵੱਸੋਂ ਬਾਹਰ ਹੋ ਗਿਆ। ਪ੍ਰੰਤੂ ਸੋਮਵਾਰ ਨੂੰ ਇਸ ਪਲਾਂਟ ਦਾ ਇੱਕ ਯੂਨਿਟ ਚੱਲਣ ਨਾਲ ਜਿੱਥੇ ਪੀਐੱਸਪੀਸੀਐੱਲ ਨੇ ਸੁਖ ਦਾ ਸਾਹ ਲਿਆ ਹੈ ਉੱਥੇ ਹੀ ਬਿਜਲੀ ਉਤਪਾਦਨ ਵਿੱਚ ਵਾਧਾ ਹੋਣ ਨਾਲ ਬਿਜਲੀ ਕੱਟਾਂ ਤੋਂ ਵੀ ਰਾਹਤ ਮਿਲਣ ਦੀ ਆਸ ਜਾਗ ਗਈ ਹੈ।

ਪਾਵਰ ਮਾਹਰਾਂ ਅਨੁਸਾਰ ਪਲਾਂਟ ਦਾ ਯੂਨਿਟ ਨੰਬਰ ਇੱਕ ਸੋਮਵਾਰ ਦੀ ਸਵੇਰ ਚੱਲਿਆ ਹੈ ਜਦੋਂ ਕਿ ਯੂਨਿਟ ਨੰਬਰ ਦੋ ਅਗਲੇ ਤਿੰਨ ਦਿਨਾਂ ਤੱਕ ਚੱਲਣ ਦੀ ਸੰਭਾਵਨਾ ਹੈ ।

Jeeo Punjab Bureau

Leave A Reply

Your email address will not be published.