9 ਬੱਚਿਆਂ ਸਮੇਤ 22 ਵਿਅਕਤੀਆਂ ਦੀ ਵੱਖ-ਵੱਖ ਥਾਵਾਂ ਤੇ ਬਿਜਲੀ ਡਿੱਗਣ ਕਾਰਨ ਹੋਈ ਮੌਤ

ਜੀਓ ਪੰਜਾਬ

ਜੈਪੁਰ, 12 ਜੁਲਾਈ

ਰਾਜਸਥਾਨ ਐਤਵਾਰ ਨੂੰ ਕੁਦਰਤੀ ਕਹਿਰ ਦਾ ਸ਼ਿਕਾਰ ਹੋ ਗਿਆ। ਰਾਜਧਾਨੀ ਜੈਪੁਰ ਸਣੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਬਾਰਸ਼ ਹੋਈ, ਇਸ ਦੌਰਾਨ 9 ਬੱਚਿਆਂ ਸਮੇਤ 22 ਵਿਅਕਤੀਆਂ ਦੀ ਵੱਖ-ਵੱਖ ਥਾਵਾਂ ਤੇ ਬਿਜਲੀ ਡਿੱਗਣ ਕਾਰਨ ਮੌਤ ਹੋ ਗਈ। ਇਨ੍ਹਾਂ ਵਿੱਚੋਂ, ਸਭ ਤੋਂ ਵੱਧ 11 ਮੌਤਾਂ ਜੈਪੁਰ ਵਿੱਚ ਹੋਈਆਂ। ਕੋਟਾ ਵਿੱਚ 4 ਅਤੇ ਧੌਲਪੁਰ ਵਿੱਚ 3 ਬੱਚਿਆਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਵੱਖ-ਵੱਖ ਜ਼ਿਲ੍ਹਿਆਂ ਦੇ ਤਿੰਨ ਵਿਅਕਤੀ ਵੀ ਬਿਜਲੀ ਦੀ ਚਪੇਟ ‘ਚ ਆਉਣ ਕਾਰਨ ਆਪਣੀ ਜਾਨ ਗੁਅਾ ਬੈਠੇ। ਇਸ ਦੌਰਾਨ ਜੈਪੁਰ ਵਿੱਚ ਵੱਧ ਤੋਂ ਵੱਧ 69 ਮਿਲੀਮੀਟਰ ਬਾਰਸ਼ ਰਿਕਾਰਡ ਕੀਤੀ ਗਈ। ਦੇਸ਼ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਰਾਜਸਥਾਨ ਦੇ ਮੁਖ ਮੰਤਰੀ ਨੇ ਮੌਤਾਂ ‘ਤੇ ਦੁਖ ਪ੍ਰਗਟ ਕੀਤਾ ਹੈ।

Jeeo Punjab Bureau

Leave A Reply

Your email address will not be published.