ਦਲਿਤਾਂ ਉੱਤੇ ਹੋ ਰਹੇ ਤਸ਼ੱਦਦ ਦਾ ਮਸਲਾ ਦੇਸ਼ ਵਿਚ ਗੰਭੀਰ ਬਣਦਾ ਜਾ ਰਿਹਾ : Brahmapura, Dhindsa

ਜੀਓ ਪੰਜਾਬ

ਅੰਮ੍ਰਿਤਸਰ 10  ਜੁਲਾਈ

ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸਰਪ੍ਰਸਤ ਅਤੇ ਸਾਬਕਾ ਲੋਕ ਸਭਾ ਮੈਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ (Jathedar Ranjit Singh Brahmpura) ਪਾਰਟੀ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ (Sukhdev Singh Dhindsa) ਮੈਬਰ ਰਾਜ ਸਭਾ ਨੇ ਕਿਹਾ ਹੈ ਕਿ  ਦਲਿਤਾਂ ਤੇ ਹੋ ਰਹੇ ਤਸੱਦਦ ਦਾ ਮਸਲਾ ਦੇਸ਼ ਵਿੱਚ ਗੰਭੀਰ ਬਣਦਾ ਜਾ ਰਿਹਾ ਹੈ । ਇਸ ਸਬੰਧੀ ਯੂ ਪੀ ਸਰਕਾਰ ਦੇ ਮੁੱਖ ਮੰਤਰੀ ਅਦਿਤਿਆ ਯੋਗੀ ਦੇ ਰਾਜ ਕਈ ਵਾਰ ਦਲਿਤਾਂ,ਔਰਤਾਂ,ਪੱਛੜੇ ਵਰਗਾਂ ਤੇ ਅਤਿਆਰਚਾਰ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ । ਤਾਜਾ ਘਟਨਾ ਬਾਰੇ ਉਕਤ ਆਗੂਆਂ ਕਿਹਾ ਕਿ ਸ਼ੋਸਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਉ ਚ ਇਕ ਔਰਤ ਵੱਲੋ ਦੋਸ਼ ਲਾਏ ਗਏ ਹਨ ਕਿ ਕਿਸ ਤਰਾਂ ਪੁਲਿਸ ਵਾਲੇ,ਵੱਡੀ ਜਾਤੀ ਦੇ ਲੋਕ ਪੱਛੜੇ ਵਰਗਾਂ ਤੇ ਕਹਿਰ ਦਾ ਤਸ਼ੱਦਦ ਢਾਹ ਰਹੇ ਹਨ । ਇਸ ਵੀਡੀਓ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਤੇ ਪੀੜਤ ਔਰਤ ਨੂੰ ਇਨਸਾਫ ਮਿਲਣਾ ਚਾਹੀਦਾ ਹੈ ।

ਆਗੂਆਂ ਕਿਹਾ ਕਿ ਇਹ ਮਾਮਲਾ ਬਹੁਤ ਸੰਵੇਨਦਸ਼ੀਲ ਹੈ , ਔਰਤਾਂ ਨੂੰ ਮਰਦਾ ਦੇ ਬਰਾਬਰ ਦੇਸ਼ ਚ ਉੱਚ ਦਰਜਾ ਪ੍ਰਾਪਤ ਹੈ ਪਰ ਅਜੇ ਵੀ ਕੁਝ ਸੂਬਿਆਂ ਨੂੰ ਔਰਤ ਨੂੰ ਬਣਦਾ ਸਨਮਾਨ ਨਹੀ ਦਿੱਤਾ ਜਾ ਰਿਹਾ । ਜਥੇਦਾਰ ਬ੍ਰਹਮਪੁਰਾ ਨੇ ਕਿਹਾ ਕਿ ਦੇਸ਼ ਨੇ ਜਿਆਦਾ ਤਰੱਕੀ ਕਾਗਜਾਂ ਤੱਕ ਹੀ ਕੀਤੀ ਹੈ,ਆਮ ਵਰਗ ਦੀ ਜਿੰਦਗੀ ਨੂੰ ਵੱਡੇ ਲੋਕ ਇਕ ਕੀੜੇ ਮਕੌੜੇ ਸਮਝਦੇ ਹਨ ਪਰ ਇਹ ਵੋਟਰ ਹੀ ਹਨ, ਜੋ ਵੱਡੇ-ਵੱਡੇ ਅਹੁਦਿਆਂ ਤੇ ਉਕਤ ਹੁਕਮਰਾਨਾਂ ਨੂੰ ਪਹੁੰਚਾਂਉਦੇ ਹਨ। ਢੀਡਸਾ ਨੇ ਕਿਹਾ ਕਿ ਆਉਣ ਵਾਲੇ ਰਾਜ ਸਭਾ ਇਜਲਾਸ ਚ ਇਸ ਸਬੰਧੀ ਮੁੱਦਾ ਉਠਾਇਆ ਜਾਵੇਗਾ ।

ਆਗੂਆਂ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਉੱਤਰਪ੍ਰਦੇਸ਼ ਵਿੱਚ  ਰਾਜ ਸਰਕਾਰ ਨੂੰ ਚਲਾਉਣ ਚ ਅਸਫਲ ਸਿੱਧ ਹੋ ਰਹੇ ਹਨ । ਸਰਕਾਰਾ ਲੋਕਾਂ ਦੇ ਵਿਸ਼ਵਾਸ਼ ਨਾਲ ਚੱਲਦੀਆ ਹਨ ਪਰ ਯੋਗੀ ਸਰਕਾਰ ਨੇ ਇਹ ਗੁਆ ਲਿਆ ਹੈ । ਯੋਗੀ ਸਰਕਾਰ ਦੀ  ਉਹਨਾ ਹੋਰ ਆਲੋਚਨਾ ਕਰਦਿਆਂ ਕਿਹਾ ਕਿ ਇਹ ਕਿਹੋ ਜਿਹੇ ਸਮਾਜ ਦੀ ਸਿਰਜਨਾ ਹੈ ? ਜਿਸ ਚ ਔਰਤ ਨੂੰ ਬੇਪਰਦ ਕੀਤਾ ਜਾ ਰਿਹਾ ਹੈ, ਜਲੀਲ ਕਰਕੇ ਥਾਣਿਆ ਚ ਨਚਵਾਇਆ ਜਾ ਰਿਹਾ ਹੈ , ਕਿਉਕਿ ਉਹ ਦਲਿਤ ਸਮਾਜ ਤੋ ਸਬੰਧ ਰੱਖਦੀ ਹੈ।

ਉਨਾ ਕਿਹਾ ਕਿ ਯੋਗੀ ਸਰਕਾਰ ਨਹੀ ਚਲਾ ਰਿਹਾ , ਉਹ ਪੁਰਾਤਨ ਸਮਾਜ ਵਾਂਗ ਤਾਨਾਸ਼ਾਹੀ ਰਵੱਈਆਂ ਅਖਤਿਆਰ ਕੀਤਾ ਹੈ ਜੋ ਦੇਸ਼ ਲਈ ਖਤਰਨਾਕ ਸਾਬਿਤ ਹੋ ਰਿਹਾ ਹੈ

ਪ੍ਰੈਸ ਬਿਆਨ ਨੂੰ ਜਾਰੀ ਕਰਦਿਆਂ ਪਾਰਟੀ ਦੇ ਸੀਨੀਅਰ ਆਗੂ ਤੇ ਜਨਰਲ ਸਕੱਤਰ ਕਰਨੈਲ ਸਿੰਘ ਪੀਰ ਮੁਹੰਮਦ ਤੇ ਸਾਬਕਾ ਵਿਧਾਇਕ ਸ ਰਵਿੰਦਰ ਸਿੰਘ ਬ੍ਰਹਮਪੁਰਾ  ਨੇ ਸਪੱਸ਼ਟ ਕੀਤਾ ਕਿ ਬੇਹੱਦ ਲਾਹਨਤ ਵਾਲੀ ਗੱਲ ਹੈ ਕਿ ਅੱਜ ਦੇ ਸਮਾਜ ਚ ਦੁਨੀਆ ਕਿੱਥੇ ਦੀ ਕਿੱਥੇ ਪਹੁੰਚ ਗਈ ਹੈ ਪਰ ਘਟੀਆ ਤੇ ਨੀਚ ਸੋਚ ਵਾਲੇ ਲੋਕ ਦੇਸ਼ ਦੀ ਤਰੱਕੀ ਚ ਅੜਿੱਕਾ ਬਣੇ ਹੋਏ ਹਨ ।

 ਉਨਾਂ ਕਿਹਾ ਕਿ ਅਸੀ ਉਸ ਔਰਤ ਤੱਕ ਪਹੁੰਚ ਕਰਕੇ ਸ਼੍ਰੋਮਣੀ ਅਕਾਲੀ ਦਲ ( ਸੰਯੁਕਤ) ਇਸਤਰੀ ਵਿੰਗ ਦੇ ਸਰਪ੍ਰਸਤ ਬੀਬੀ ਪ੍ਰਮਜੀਤ ਕੌਰ ਗੁਲਸ਼ਨ, ਹਰਜੀਤ ਕੌਰ ਤਲਵੰਡੀ ਪ੍ਰਧਾਨ ਵੱਲੋ ਇਸ ਦੀ ਜਾਂਚ ਲਈ ਖੋਖ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਜੋ ਵੀ ਇਸ ਸਬੰਧ ਵਿੱਚ ਦੋਸ਼ੀ ਪਾਏ ਜਾਣਗੇ ਉਹਨਾਂ ਨੂੰ  ਕਾਨੂੰਨੀ ਕਾਰਵਾਈ ਕਰਕੇ ਸਜਾਵਾਂ ਦਿੱਤੀਆਂ ਜਾਣਗੀਆਂ । ਪੀਰਮੁਹੰਮਦ ਨੇ ਕਿਹਾ ਕਿ ਇਹ ਮਸਲਾ ਕੇਵਲ ਇਕ ਵੀਡੀਉ ਦਾ ਨਹੀ ਹੈ , ਲੋਕਤੰਤਰ ਦੇ ਬੁਰਕੇ ਹੇਠ ਕਈ ਬਹੁਤਾਤ ਵਿੱਚ ਗਰੀਬਾਂ,ਪਛੜੇ ਵਰਗਾਂ ਤੇ ਅਣ-ਮਨੁੱਖੀ ਤਸ਼ੱਦਦ ਢਾਹਿਆ ਜਾਂਦਾ । ਉਨਾ ਦੋਸ਼ ਲਾਇਆ ਕਿ ਇਹ ਸਭ ਹੁਕਮਰਾਨਾਂ ਦੀ ਸ਼ਹਿ ਤੇ ਹੀ ਹੁੰਦਾ ਹੈ । ਆਗੂਆਂ  ਸਪੱਸ਼ਟ ਅਪੀਲ ਕੀਤੀ ਕਿ ਜੇਕਰ ਕਿਸੇ ਪੰਜਾਬ ਜਾਂ ਹੋਰਨਾ ਜਗਾਂ ਤੇ ਇਸ ਤਰਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ , ਉਹ ਸਾਡੇ ਨਾਲ ਰਾਬਤਾ ਕਾਇਮ ਕਰਨ ਅਸੀ ਇਸ ਸਬੰਧੀ ਜਨਤਕ ਲਹਿਰ ਬਣਾਵਾਂਗੇ ਅਤੇ ਪੀੜਤਾ ਨੂੰ ਇਨਸਾਫ ਦਿਵਾਉਣ ਲਈ ਹਰ ਸੰਭਵ ਯਤਨ ਕਰਾਂਗੇ ।

Jeeo Punjab Bureau

Leave A Reply

Your email address will not be published.