ਸ਼ੋਰ ਪ੍ਰਦੂਸ਼ਣ ਵਾਲੇ ਕਿਸੇ ਵੀ ਸਾਧਨ ਉਤੇ ਇਕ ਲੱਖ ਰੁਪਏ ਤੱਕ ਦੇ ਜ਼ੁਰਮਾਨੇ ਲਗਾਉਣ ਦਾ ਐਲਾਨ

ਜੀਓ ਪੰਜਾਬ

ਨਵੀਂ ਦਿੱਲੀ , 10 ਜੁਲਾਈ

ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ (DPCC) ਨੇ ਸ਼ੋਰ ਪ੍ਰਦੂਸ਼ਣ ਮਾਮਲੇ ਵਿੱਚ ਜ਼ੁਰਮਾਨੇ ਦੀ ਰਕਮ ਵਿੱਚ ਸੋਧ ਕਰਨ ਦਾ ਐਲਾਨ ਕੀਤਾ ਹੈ। ਨਵੇਂ ਸੋਧ ਦੇ ਮੁਤਾਬਕ ਸ਼ੋਰ ਪ੍ਰਦੂਸ਼ਣ ਵਾਲੇ ਕਿਸੇ ਵੀ ਸਾਧਨ ਉਤੇ ਇਕ ਲੱਖ ਰੁਪਏ ਤੱਕ ਦੇ ਜ਼ੁਰਮਾਨੇ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਦੇ ਨਾਲ ਹੀ ਜੇਨਰੇਟਰ ਸੈਟ ਦੇ ਸ਼ੋਰ ਪ੍ਰਦੂਸ਼ਣ ਨੂੰ ਲੈ ਕੇ ਵੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ ਹਨ।

ਲਾਊਂ ਸਪੀਕਰ ਜਾਂ ਪਬਲਿਕ ਅਡਰੈਸ ਸਿਸਟਮ ਦੀ ਵਰਤੋਂ ਉਤੇ ਉਪਰਕਰਨ ਸੀਲ ਕਰਨ ਦੇ ਨਾਲ ਨਾਲ 10 ਹਜ਼ਾਰ ਰੁਪਏ ਜ਼ੁਰਮਾਨੇ ਕੀਤਾ ਜਾਵੇਗਾ। 1000 ਕੇਵੀਏ ਦੇ ਡੀਜੇ ਸੇਟ ਨਾਲ ਹੋਣ ਵਾਲੇ ਸ਼ੋਰ ਉਤੇ ਉਪਕਰਨ ਸੀਲ ਕਰਨ ਅਤੇ 1 ਲੱਖ ਰੁਪਏ ਜ਼ੁਰਮਾਨਾ। 62.5 ਕੇਵੀਏ ਤੋਂ 1000 ਕੇਵੀਏ ਡੀਜੀ ਸੈਟ ਉਤੇ ਉਪਰਕਨ ਸੀਲ ਅਤੇ 25 ਹਜ਼ਾਰ ਦਾ ਜ਼ੁਰਮਾਨਾ ਕੀਤਾ ਗਿਆ ਹੈ। ਉਸਾਰੀ ਮਸ਼ੀਨਰੀ ਨਾਲ ਹੋਣ ਵਾਲੇ ਸ਼ੋਰ ਉਤੇ ਉਪਕਰਨ ਸੀਲ ਕਰਨ ਅਤੇ 50 ਹਜ਼ਾਰ ਰੁਪਏ ਜ਼ੁਰਮਾਨਾ ਨਿਸ਼ਚਿਤ ਕੀਤਾ ਗਿਆ ਹੈ। ਰਿਹਾਇਯੀ ਜਾਂ ਕਮਰਸ਼ੀਅਲ ਥਾਵਾਂ ਉਤੇ ਜਨਤਕ ਰੈਲੀ, ਬਾਰਾਤ, ਵਿਆਹ ਸਮਾਰੋਹ, ਧਾਰਮਿਕ ਸਮਾਰੋਹ ਕਰਨ ਉਤੇ 10 ਹਜ਼ਾਰ ਰੁਪਏ ਦਾ ਜ਼ੁਰਮਾਨਾ ਪ੍ਰਸਤਾਵਿਤ ਕੀਤਾ ਗਿਆ ਹੈ।

Jeeo Punjab Bureau

Leave A Reply

Your email address will not be published.