Civil Hospital ਭਦੌੜ ਵਿੱਚ ਛੇ ਸਾਲਾਂ ਬਾਅਦ ਆਏ 4 ਡਾਕਟਰ, ਲੋਕ ਖੁਸ਼

149

ਵਿਧਾਇਕ ਧੌਲਾ ਅਤੇ ਬੀਬੀ ਬਾਲੀਆਂ ਲੱਗੇ ਆਪਣੇ-2 ਸਿਰ ਸਿਹਰਾ ਸਜਾਉਣ

ਜੀਓ ਪੰਜਾਬ

ਰਾਜਿੰਦਰ ਵਰਮਾ

ਭਦੌੜ 5 ਜੁਲਾਈ

ਸਰਕਾਰ ਦੀ ਬੇਰੁਖੀ ਦਾ ਸ਼ਿਕਾਰ ਰਹੇ ਸਿਵਲ ਹਸਪਤਾਲ ਭਦੌਡ਼ ਵਿਖੇ ਆਖ਼ਰ ਅੱਜ 4 ਡਾਕਟਰਾਂ ਨੇ ਸੀਐਮਓ ਡਾਕਟਰ ਜਸਵੀਰ ਸਿੰਘ ਔਲਖ ਅਤੇ ਹਲਕਾ ਵਿਧਾਇਕ ਪਿਰਮਲ ਸਿੰਘ ਧੌਲਾ, ਵਿਜੇ ਭਦੌਡ਼ੀਆ, ਕੁਲਦੀਪ ਸਿੰਘ ਢਿੱਲੋਂ, ਜਗਦੀਪ ਸਿੰਘ ਜੱਗੀ, ਅਮਰਜੀਤ ਸਿੰਘ ਜੀਤਾ, ਰਾਜਬੀਰ ਸਿੰਗਲਾ ਅਤੇ ਦੀਪਕ ਬਜਾਜ ਦੀ ਹਾਜ਼ਰੀ ਵਿੱਚ ਡਾਕਟਰ ਮਨਦੀਪ ਸ਼ਰਮਾ, ਡਾਕਟਰ ਜਸਪ੍ਰੀਤ ਸਿੰਘ, ਸਵਦੀਪ ਚਾਹਲ ਅਤੇ ਡਾਕਟਰ ਰਾਜਨ ਜਿੰਦਲ ਨੇ ਜੁਆਇਨ ਕੀਤਾ।

ਦੱਸਣਯੋਗ ਹੈਕਿ ਸਿਵਲ ਹਸਪਤਾਲ ਦੀ ਬਿਲਡਿੰਗ ਬਡ਼ੀ ਸ਼ਾਨਦਾਰ ਬਣੀ ਹੋਈ ਹੈ ਪਰ ਇੱਥੇ ਪਿਛਲੇ 6 ਸਾਲ ਤੋਂ ਸਿਰਫ਼ ਇੱਕ ਡਾਕਟਰ ਹੀ ਸੀ, ਕਾਂਗਰਸ ਸਰਕਾਰ ਨੇ ਵੀ ਪਿਛਲੇ ਸਾਢੇ 4 ਸਾਲਾਂ ਤੋਂ ਹਸਪਤਾਲ ਵੱਲ ਤਵੱਜੋਂ ਨਹੀਂ ਦਿੱਤੀ ਸੀ, ਪਿਛਲੇ ਮਹੀਨੇ ਵਿਧਾਇਕ ਪਿਰਮਲ ਸਿੰਘ ਧੌਲਾ ਦੇ ਕਾਂਗਰਸ ਵਿੱਚ ਸ਼ਾਮਲ ਹੁੰਦਿਆਂ ਹੀ ਭਦੌਡ਼ ਦੇ ਲੋਕਾਂ ਦੀ ਚਿਰੋਕਣੀ ਮੰਗ ਨੂੰ ਬੂਰ ਪਿਆ ਤੇ ਇਸ ਹਸਪਤਾਲ ਵਿੱਚ ਅੱਜ 4 ਡਾਕਟਰਾਂ ਨੇ ਜੁਆਇਨ ਕਰ ਲਿਆ। ਵਿਧਾਇਕ ਪਿਰਮਲ ਸਿੰਘ ਧੌਲਾ ਨੇ ਕਿਹਾ ਕਿ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਦੀ ਮੇਹਰਬਾਨੀ ਸਦਕਾ 4 ਡਾਕਟਰ ਆਏੇ ਹਨ। ਉਨ੍ਹਾਂ ਕਿਹਾ ਕਿ ਜਲਦ ਹੀ ਔਰਤਾਂ ਅਤੇ ਹੋਰ ਸਪੈਸ਼ਲਿਸਟ ਡਾਕਟਰ ਲਿਆਂਦੇ ਜਾਣਗੇ। ਇਸ ਮੌਕੇ ਕੌਂਸਲਰ ਸੁਖਚਰਨ ਸਿੰਘ ਪੰਮਾ, ਗੁਰਪ੍ਰੀਤ ਸਿੰਘ ਵਾਲੀਆ, ਸੂਖਚੈਨ ਸਿੰਘ ਚੈਨਾ, ਜਸਵੰਤ ਸਿੰਘ ਜੈਦ, ਬਲਵੀਰ ਸਿੰਘ ਸਰਪੰਚ ਜੋਧਪੁਰ, ਗੁਰਪ੍ਰੀਤ ਸਿੰਘ ਚੀਮਾਂ ਆਦਿ ਹਾਜ਼ਰ ਸਨ। ਦੂਜੇ ਪਾਸੇ ਲਗਭਗ ਸਾਢੇ 10 ਵਜੇ ਕਾਂਗਰਸ ਦੀ ਸੀਨੀਅਰ ਆਗੂ ਬੀਬੀ ਸੁਰਿੰਦਰ ਕੌਰ ਬਾਲੀਆਂ ਵੀ ਹਸਪਤਾਲ ਵਿੱਚ ਡਾਕਟਰਾਂ ਦਾ ਸਵਾਗਤ ਕਰਨ ਪੁੱਜੀ ਉਸ ਦਾ ਕਹਿਣਾ ਸੀ ਕਿ ਇੱਥੇ ਜਨਵਰੀ ਚ ਹੀ ਡਾਕਟਰ ਆ ਜਾਣੇ ਸੀ ਪਰ ਕਰੋਨਾ ਕਰਕੇ ਸੰਭਵ ਨਹੀਂ ਹੋ ਸਕਿਆ ਤੇ ਡਾਕਟਰ ਉਨ੍ਹਾਂ ਦੀ ਮਿਹਨਤ ਸਦਕਾ ਆਏ ਹਨ।

ਬਰਨਾਲਾ ਵਿਖੇ ਸੁਪਰ ਸਪੈਸ਼ਲਿਟੀ ਹਸਪਤਾਲ ਬਲਵੀਰ ਸਿੱਧੂ ਦੀ ਦੇਣ-ਕਾਲਾ ਢਿੱਲੋਂ– ਕਾਂਗਰਸ ਦੇ ਸੀਨੀਅਰ ਆਗੂ ਕੁਲਦੀਪ ਸਿੰਘ ਕਾਲਾ ਢਿੱਲੋਂ ਸਿਵਲ ਹਸਪਤਾਲ ਵਿਖੇ ਜੀਓ ਪੰਜਾਬ ਦੇ ਪੱਤਰਕਾਰ ਨਾਲ ਗੱਲ ਕਰਦੇ ਹੋਏ ਕਿਹਾ ਕਿ ਸਿਹਤ ਮੰਤਰੀ ਸ੍ਰ. ਬਲਵੀਰ ਸਿੰਘ ਸਿੱਧੂ ਦੇ ਯਤਨਾਂ ਸਦਕਾ ਬਰਨਾਲਾ ਵਿਖੇ ਸੁਪਰ ਸਪੈਸ਼ਲਿਟੀ ਬਨਣ ਜਾ ਰਿਹਾ ਹੈ। ਜਿਲ੍ਹੇ ਦੀ ਸਮੁੱਚੀ ਕਾਂਗਰਸ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਦਾ ਧੰਨਵਾਦ ਕਰਦੀ ਹੈ ਜਿੰਨਾ ਕਰਕੇ ਜਿਲ੍ਹੇ ਦੇ ਹਸਪਤਾਲਾਂ ਵਿੱਚ ਡਾਕਟਰਾਂ ਦੀ ਘਾਟ ਪੂਰੀ ਕੀਤੀ ਜਾ ਰਹੀ ਹੈ।

Jeeo Punjab Bureau

Leave A Reply

Your email address will not be published.