Hindustan Tires ਨਾਮ ਦੀ ਫ਼ੈਕਟਰੀ ਵਿਚ ਲੱਗੀ ਭਿਆਨਕ ਅੱਗ

ਜੀਓ ਪੰਜਾਬ

ਚੰਡੀਗੜ੍ਹ, 03 ਜੁਲਾਈ

ਲੁਧਿਆਣਾ ਦੀ ਆਰ. ਕੇ. ਰੋਡ ‘ਤੇ ਸਥਿਤ ਹਿੰਦੁਸਤਾਨ ਟਾਇਰ ਨਾਮ ਦੀ ਫ਼ੈਕਟਰੀ ਵਿਚ ਅੱਜ ਭਿਆਨਕ ਅੱਗ ਲੱਗ ਗਈ। ਅੱਗ ਬੁਝਾਊ ਦਸਤੇ ਦੀਆਂ 2 ਦਰਜਨ ਤੋਂ ਵੱਧ ਗੱਡੀਆਂ ਨੇ ਅੱਗ ‘ਤੇ ਕਾਬੂ ਪਾ ਲਿਆ ਹੈ। ਸੂਤਰਾਂ ਦੇ ਹਵਾਲੇ ਨਾਲ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ । ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ। ਸ਼ੱਕ ਕੀਤਾ ਜਾਂਦਾ ਹੈ ਕਿ ਅੱਗ ਸ਼ਾਰਟ ਸਰਕਟ ਨਾਲ ਲੱਗੀ ਹੋ ਸਕਦੀ ਹੈ। ਅੱਗ ਲੱਗਣ ਨਾਲ ਫ਼ੈਕਟਰੀ ਅੰਦਰ ਪਿਆ ਲੱਖਾਂ ਰੁਪਏ ਦਾ ਕੱਚਾ ਤੇ ਤਿਆਰ ਮਾਲ ਜਲ ਕੇ ਰਾਖ ਹੋ ਗਿਆ। ਦੂਜੇ ਪਾਸੇ ਲੁਧਿਆਣਾ ਦੇ ਸਮਰਾਲਾ ਚੌਕ ਦੇ ਨੇੜੇ ਵੀ ਇਕ ਹੌਜ਼ਰੀ ਫ਼ੈਕਟਰੀ ‘ਚ ਅੱਗ ਲੱਗਣ ਦੇ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ।

Jeeo Punjab Bureau

Leave A Reply

Your email address will not be published.