Punjab ਵਿਚ ਬਿਜਲੀ ਸੰਕਟ ਦਾ ਹੱਲ BSP+SAD ਹੀ ਦੂਰ ਕਰ ਸਕਦੀ ਹੈ – Mayawati

50

ਜੀਓ ਪੰਜਾਬ

ਚੰਡੀਗੜ੍ਹ, 03 ਜੁਲਾਈ

ਪੰਜਾਬ ਵਿੱਚ ਪੈਦਾ ਹੋਏ ਬਿਜਲੀ ਸੰਕਟ ਨੂੰ ਲੈ ਕੇ ਬਹੁਜਨ ਸਮਾਜ ਪਾਰਟੀ ਦੀ ਕੌਮੀ ਪ੍ਰਧਾਨ ਕੁਮਾਰੀ ਮਾਇਆ ਵਤੀ ਨੇ ਕਿਹਾ ਕਿ ਇਸ ਦਾ ਹੱਲ ਕਾਂਗਰਸ ਦੀ ਸਰਕਾਰ ਨਹੀਂ ਕਰ ਸਕਦੀ। ਬਿਜਲੀ ਸੰਕਟ ਦਾ ਹੱਲ ਬਹੁਜਨ ਸਮਾਜ ਪਾਰਟੀ ਅਤੇ ਅਕਾਲੀ ਦਲ ਦੀ ਸਾਂਝੀ ਸਰਕਾਰ ਵਿੱਚ ਹੋਵੇਗਾ। ਕੁਮਾਰੀ ਮਾਇਆਵਤੀ ਨੇ ਟਵੀਟ ਕਰਕੇ ਕਿਹਾ ਕਿ ਪੰਜਾਬ ਵਿੱਚ ਬਿਜਲੀ ਦੇ ਗੰਭੀਰ ਸੰਕਟ ਨਾਲ ਆਮ ਲੋਕਾਂ ਦਾ ਜੀਵਨ, ਉਦਯੋਗ ਧੰਦੇ ਤੇ ਖੇਤੀ ਕਿਸਾਨੀ ਆਦਿ ਬਹੁਤ ਬੁਰੀ ਤਰ੍ਹਾ ਪ੍ਰਭਾਵਿਤ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਦੀ ਆਪਸੀ ਗੁੱਟਬਾਜ਼ੀ, ਖਿੱਚੋਤਾਣ ਤੇ ਟਕਰਾਓ ਆਦਿ ’ਚ ਉਲਝਕੇ ਆਮ ਲੋਕਾਂ ਦੇ ਹਿੱਤ ਅਤੇ ਜਨ ਕਲਿਆਣ ਕਰਨ ਦੀ ਜ਼ਿੰਮੇਵਾਰੀ ਨੂੰ ਛੱਡ ਚੁੱਕੀ ਹੈ। ਪੰਜਾਬ ਦੀ ਜਨਤਾ ਨੂੰ ਇਸਦਾ ਨੋਟਿਸ ਲੈਣਾ ਚਾਹੀਦਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਬਿਹਤਰ ਭਵਿੱਖ ਅਤੇ ਸੂਬੇ ਦੇ ਲੋਕਾਂ ਦੀ ਭਲਾਈ ਲਈ ਕਾਂਗਰਸ ਪਾਰਟੀ ਦੀ ਸਰਕਾਰ ਤੋਂ ਆਜ਼ਾਦੀ ਪਾਉਣ ਅਤੇ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਬੀਐੱਸਪੀ ਗੱਠਜੋੜ ਦੀ ਪੂਰਨ ਬਹੁਮਤ ਵਾਲੀ ਲੋਕ ਹਿਤੈਸ਼ੀ ਸਰਕਾਰ ਬਣਾਉਣਾ ਯਕੀਨੀ ਕਰਨ।

Jeeo Punjab Bureau

Leave A Reply

Your email address will not be published.