Navjot Sidhu ਨੇ ਪੰਜਾਬ ‘ਚ ਪੈਦਾ ਹੋਏ ਬਿਜਲੀ ਸੰਕਟ ਲਈ ਕੈਪਟਨ ਨੂੰ ਠਹਿਰਾਇਆ ਜ਼ਿੰਮੇਵਾਰ, ਕੀਤਾ Tweet ਉੱਤੇ Tweet

ਜੀਓ ਪੰਜਾਬ

ਚੰਡੀਗੜ੍ਹ, 2 ਜੁਲਾਈ

ਕੈਪਟਨ ਵਿਰੁੱਧ ਦਿੱਲੀ ਬੈਠੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪੰਜਾਬ ‘ਚ ਪੈਦਾ ਹੋਏ ਬਿਜਲੀ ਸੰਕਟ ਲਈ ਕੈਪਟਨ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਹੈ ਕਿ ਪੰਜਾਬ ਬਿਜਲੀ ਮਾਡਲ ਨਿੱਜੀ ਥਰਮਲਾਂ ਨੂੰ ਬੇਲੋੜੇ ਤੇ ਵੱਡੇ ਲਾਭ ਦੇਣ ਦੀ ਥਾਂ ਇਹ ਪੈਸਾ ਲੋਕਾਂ ਦੀ ਭਲਾਈ ਲਈ ਵਰਤਿਆ ਜਾਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ 300 ਯੂਨਿਟ ਘਰੇਲੂ ਖਪਤਕਾਰਾਂ ਲਈ ਮੁਫਤ ਸਬਸਿਡੀ, 24 ਘੰਟੇ ਬਿਜਲੀ ਸਪਲਾਈ ਅਤੇ ਸਿੱਖਿਆ ਤੇ ਸਿਹਤ ਸੰਭਾਲ ‘ਤੇ ਖਰਚਣਾ ਚਾਹੀਦਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਵਿਧਾਨ ਸਭਾ ਕਿਸੇ ਵੇਲੇ ਵੀ ਬਿਜਲੀ ਖ੍ਰੀਦਣ ਲਈ ਖਰਚ ਹੋ ਰਹੇ ਪੈਸੇ ਨੂੰ ਰੋਕ ਲਾਉਣ ਲਈ ਨਵਾਂ ਬਿਲ ਲਿਆ ਸਕਦੀ ਹੈ ਤਾਂ ਕਿ ਕੌਮੀ ਪੱਧਰ ਉੱਤੇ ਬਿਜਲੀ ਖ੍ਰੀਦਣ ਦਾ ਜੋ ਰੇਟ ਹੈ ਉਸ ਦੇ ਬਰਾਬਰ ਕੀਤਾ ਜਾ ਸਕੇ।  

ਸਿੱਧੂ ਨੇ ਅੱਗੇ ਲਿਖਿਆ ਹੈ ਕਿ ਪੰਜਾਬ ਪਹਿਲਾਂ ਹੀ 9000 ਕਰੋੜ ਪਾਵਰ ਸਬਸਿਡੀ ਦੇ ਰਿਹਾ ਹੈ ਪਰ ਦਿੱਲੀ ਸਿਰਫ 1699 ਕਰੋੜ ਰੁਪਏ ਪਾਵਰ ਸਬਸਿਡੀ ਦੇ ਰਹੀ ਹੈ। ਜੇ ਪੰਜਾਬ ਦਿੱਲੀ ਦੀ ਕਾਪੀ ਕਰੇਗਾ ਤਾਂ ਅਸੀਂ ਸਿਰਫ 1600–2000 ਕਰੋੜ ਹੀ ਸਬਸਿਡੀ ਦੇ ਸਕਾਂਗੇ। ਪੰਜਾਬ ਦੇ ਲੋਕਾਂ ਦੀ ਚੰਗੀ ਤਰ੍ਹਾਂ ਸੇਵਾ  ਕਰਨ ਲਈ ਸਾਨੂੰ ਅਸਲੀ ਪੰਜਾਬ ਮਾਡਲ ਚਾਹੀਦਾ ਹੈ ਨਾ ਕਿ ਕਿਸੇ ਦੀ ਨਕਲ ਕਰਨ ਵਾਲਾ ਮਾਡਲ।

ਬਿਜਲੀ ਲਾਗਤ, ਕੱਟਾਂ ਤੇ ਬਿਜਲੀ ਖ੍ਰੀਦ ਸਮਝੌਤਿਆਂ ਦੀ ਸਚਾਈ ਤੇ ਪੰਜਾਬ ਦੇ ਲੋਕਾਂ ਨੂੰ ਕਿਵੇਂ 24 ਘੰਟੇ ਮੁਫਤ ਤੇ ਲਗਾਤਾਰ ਬਿਜਲੀ ਦੇ ਸਕਦੇ ਹਾਂ, ਬਾਰੇ ਉਨ੍ਹਾਂ ਕਿਹਾ ਕਿ ਪੰਜਾਬ ‘ਚ ਬਿਜਲੀ ਕੱਟ ਲਾਉਣ ਜਾਂ ਮੁੱਖ ਮੰਤਰੀ ਦਫਤਰਾਂ ਦੇ ਸਮੇਂ ਨੂੰ ਨਿਯਮਤ ਕਰਨ ਜਾਂ ਆਮ ਲੋਕਾਂ ਦੇ ਏ ਸੀ ਵਰਤਣ ਨੂੰ ਰੋਕਣ ਦੀ ਕੋਈ ਲੋੜ ਨਹੀਂ ਹੈ ਜੇਕਰ ਅਸੀਂ ਸਹੀ ਦਿਸ਼ਾ ਵਿੱਚ ਚੱਲਣ ਦਾ ਅਮਲ ਕਰੀਏ।

Jeeo Punjab Bureau

Leave A Reply

Your email address will not be published.