Punjab Power crisis- ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਦਾ ਚੌਥਾ ਯੂਨਿਟ ਹੋਇਆ ਬੰਦ

ਜੀਓ ਪੰਜਾਬ

ਚੰਡੀਗੜ੍ਹ, 2 ਜੁਲਾਈ

ਪੰਜਾਬ ਸਰਕਾਰ ਵੱਲੋਂ ਬਿਜਲੀ ਸਪਲਾਈ (Power crisis ) ਨੂੰ ਸੁਖਾਵਾਂ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ਨੂੰ ਵੱਡਾ ਝਟਕਾ ਲੱਗਿਆ ਹੈ। ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਦਾ ਚੌਥਾ ਯੂਨਿਟ ਬੰਦ ਹੋ ਗਿਆ ਹੈ , ਜਦਕਿ ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ ਰੋਪੜ ਦਾ 210 ਮੈਗਾਵਟ ਦਾ ਚੌਥਾ ਯੂਨਿਟ ਅਜੇ ਰਾਤ ਹੀ ਚੱਲਿਆ ਸੀ।

ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ ਰੋਪੜ (Guru Gobind Singh Thermal Plant )ਦਾ ਚਾਰ ਨੰਬਰ ਯੂਨਿਟ ਬੰਦ ਹੋਣ ਕਾਰਨ ਬਿਜਲੀ ਦੀ 210 MW ਦੀ ਕਮੀ (Power cuts ) ਹੋਈ ਹੈ , ਜਦਕਿ ਇਸ ਵੇਲੇ 14600 MW ਬਿਜਲੀ ਦੀ ਮੰਗ ਹੈ। ਪਾਵਰਕਾਮ 2 ਹਜ਼ਾਰ ਮੈਗਾਵਾਟ ਦੀ ਕਮੀ ਨਾਲ ਜੂਝ ਰਿਹਾ ਹੈ।

ਬਿਜਲੀ ਸੰਕਟ (Electricity Crisis) ਨੂੰ ਲੈ ਕੇ ਪਾਵਰ ਇੰਜਨੀਅਰ ਅਤੇ ਸਰਕਾਰ ਵਿਚਕਾਰ ਰੇੜਕਾ ਚੱਲ ਰਿਹਾ ਹੈ। ਪੰਜਾਬ ਵਿਚਲੇ ਥਰਮਲ ਪਲਾਂਟਾਂ (Thermal Plants) ਦੇ ਤਕਨੀਕੀ ਨੁਕਸਾਂ ਕਰਕੇ ਬਿਜਲੀ ਸਪਲਾਈ (Power Supply) ਵਿੱਚ ਵੀ ਵੱਡੀ ਰੁਕਾਵਟ ਪੈਦਾ ਹੋ ਰਹੀ ਹੈ।

ਦੱਸ ਦੇਈਏ ਕਿ ਇਸ ਵੇਲੇ ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ ਰੋਪੜ ਦੇ ਚਾਰੇ ਯੂਨਿਟ 210×4 ਕੁੱਲ 840 MW ਪਾਵਰ ਦੇ ਰਹੇ ਸਨ ਪਰ ਯੂਨਿਟ ਨੰਬਰ ਚਾਰ ਬੰਦ ਹੋਣ ਕਰਕੇ ਪਾਵਰਕਾਮ ਦੀ ਪਰੇਸ਼ਾਨੀ ਵਧੀ ਹੈ। ਲਹਿਰਾ ਮੁਹੱਬਤ ਦੇ ਚਾਰੇ ਯੂਨਿਟ 940 MW ਪਾਵਰ ਮਿਲ ਰਹੀ ਹੈ। ਇਸ ਤੋਂ ਇਲਾਵਾ ਤਲਵੰਡੀ ਸਾਬੋ, ਜੀ ਵੀ ਕੇ ਅਤੇ ਰਾਜਪੁਰਾ ਥਰਮਲ ਪਲਾਂਟ ਦੇ ਤਿੰਨੋਂ ਨਿੱਜੀ ਪਲਾਂਟ ਕ੍ਰਮਵਾਰ 1320 MW, 540 MW ਅਤੇ 1400 MW ਬਿਜਲੀ ਦੀ ਪੈਦਾਵਾਰ ਕਰ ਰਹੇ ਹਨ। ਤਲਵੰਡੀ ਸਾਬੋ ਦਾ ਇੱਕ ਯੂਨਿਟ 660 MW ਦਾ ਮਾਰਚ ਤੋਂ ਬੰਦ ਹੈ।

Jeeo Punjab Bureau

Leave A Reply

Your email address will not be published.