ਸ਼੍ਰੋਮਣੀ ਕਮੇਟੀ ਦੀ ਚੋਣ ਸਾਜਿਸ਼ ਤਹਿਤ ਨਹੀ ਕਰਵਾਈ ਜਾ ਰਹੀ: ਜਥੇਦਾਰ ਬ੍ਰਹਮਪੁਰਾ

ਜੀਓ ਪੰਜਾਬ

ਚੰਡੀਗੜ੍ਹ, 1 ਜੁਲਾਈ

ਸ਼੍ਰੋਮਣੀ ਅਕਾਲੀ ਦਲ ( ਸੰਯੁਕਤ) ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਮੰਗ ਕੀਤੀ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਿਆ ਜਾਵੇ,ਪਾਕਿਸਤਾਨ ਹਕੂਮਤ ਵੱਲੋ ਆਪਣੇ ਵਾਲੇ ਪਾਸੇ ਦਾ ਦਵਾਰ ਖੋਲ ਦਿੱਤਾ ਹੈ । ਇਸ ਵੇਲੇ ਕਰੋਨਾ ਦਾ ਮਾਰੂ ਅਸਰ ਕਰੀਬ ਖਤਮ ਹੋ ਰਿਹਾ ਹੈ ਅਤੇ ਦੇਸ਼ ਭਰ ਦੇ ਸਮੂਹ ਧਾਰਮਿਕ ਸਥਾਨ ਅਦਾਰੇ ਖੁੱਲ ਗਏ ਹਨ ।

 ਉਨਾ ਕੇਂਦਰ ਤੇ ਪੰਜਾਬ ਸਰਕਾਰ ਨੂੰ ਨਿਸ਼ਾਨੇ ਤੇ ਲੈਦਿਆਂ ਕਿਹਾ ਸਿੱਖਾਂ ਦੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਇਕ ਸੋਚੀ ਸਮਝੀ ਸਾਜਿਸ਼ ਤਹਿਤ ਸਮੇ ਸਿਰ ਨਹੀ ਕਰਵਾਈਆਂ ਜਾ ਰਹੀਆਂ । ਅਜਾਦੀ ਬਾਅਦ ਹੀ ਇਹ ਚੋਣਾਂ ਸਮੇਂ ਸਿਰ ਹੋਈਆਂ ਸਨ ਪਰ ਪੰਜਾਬੀ ਸੂਬਾ ਬਣਨ ਬਾਅਦ ਇਸ ਦੀ ਚੋਣ ਕਦੇ ਵੀ ਸਮੇਂ ਸਿਰ ਨਹੀ ਹੋਈ ਜਦ ਕਿ ਬਾਕੀ ਸਭ ਚੋਣ ਕਮਿਸ਼ਨ ਦੁਆਰਾ ਸਮੇ ਸਿਰ ਕਰਵਾਈਆਂ  ਜਾਂਦੀਆਂ ਹਨ ।

ਉਨ੍ਹਾਂ ਕਿਹਾ ਕਿ  ਸ਼੍ਰੋਮਣੀ ਕਮੇਟੀ ਦੀ ਚੋਣ ਸਬੰਧੀ ਕੇਂਦਰ ਸਰਕਾਰ ਨੇ ਪਿਛਲੇੇ ਸਾਲ ਸਿੱਖ ਗੁਰਦੁਆਰਾ ਚੋਣ ਕਮਿਸ਼ਨ ਦੀ ਨਿਯੁਕਤੀ ਕੀਤੀ ਸੀ ਪਰ ਇਹ ਬੜਾ ਅਫਸੋਸ ਭਰਿਆ ਹੈ ਕਿ ਕੈਪਟਨ ਸਰਕਾਰ ਵੱਲੋ ਚੋਣ ਕਮਿਸ਼ਨ ਨੂੰ ਦਫਤਰ ਤੇ ਹੋਰ ਸਾਜੋ ਸਮਾਨ ਅਤੇ ਸਟਾਫ ਹੀ ਮੁਹੱਈਆਂ ਨਹੀ ਕੀਤਾ,  ਜਿਸ ਕਾਰਨ ਸ਼ੱਕ ਦੀ ਸੂਈ ਹੁਕਮਰਾਨਾਂ ਤੇ ਜਾਂਦੀ ਹੈ ਕਿ ਉਹ ਬਾਦਲਾਂ ਨਾਲ ਰਲੇ ਹਨ ਜੋ ਸ਼੍ਰੋਮਣੀ ਕਮੇਟੀ ਦੀ ਚੋਣ ਕਰਵਾਉਣ ਦੇ ਪੱਖ ਵਿੱਚ ਨਹੀ , ਇਸ ਪਰਿਵਾਰ ਦਾ ਕਬਜਾ ਸਿੱਖ ਸੰਸਥਾ ਤੇ ਹੈ।

ਬ੍ਰਹਮਪੁਰਾ ਨੇ ਕੇਂਦਰ ਤੇ ਪੰਜਾਬ ਸਰਕਾਰ ਤੇ ਦੋਸ਼ ਲਾਇਆ ਕਿ ਕਿਸਾਨੀ ਮੰਗਾਂ ਜਾਣ ਬੁਝ ਕੇ ਮੰਨੀਆਂ ਨਹੀ ਜਾ ਰਹੀਆਂ ਤਾਂ ਜੋ ਕਾਰਪੋਰੇਟ ਸੈਕਟਰ ਨੂੰ ਪ੍ਰਫੁਲਤ ਕੀਤਾ ਜਾ ਸਕੇ । ਦੇਸ਼ ਤੇ ਪੰਜਾਬ ਦਾ ਕਿਸਾਨ ਕਾਲੇ ਕਾਨੂੰਨਾਂ ਖਿਲਾਫ ਇਕ ਸਾਲ ਤੋ ਸੰਘਰਸ਼ ਕਰ ਰਿਹਾ ਹੈ । ਦੇਸ਼ ਦਾ ਅੰਨਦਾਤਾ ਤੇ ਉਸ ਦਾ ਪਰਿਵਾਰ ਇਸ ਘੋਲ ਵਿੱਚ ਆਰਥਿਕ ਤੌਰ ਤੇ ਬਹੁਤ ਬੁਰੀ ਤਰਾਂ ਰੁਲ ਗਿਆ ਹੈ । ਮਹਿੰਗਾਈ ਤੇ ਖਾਸ ਕਰਕੇ ਤੇਲ ਦੀਆਂ ਕੀਮਤਾਂ ਚ ਅਥਾਹ ਵਾਧਾ ਕਰਨ ਵਾਲ ਬਹੁ ਗਿਣਤੀ ਆਮ ਵਰਗ ਰੋਟੀ ਤੋ ਆਤਰ ਹੈ । ਮੋਦੀ ਸਰਕਾਰ ਧਨਾਢਾਂ ਨੂੰ ਬੇਹੱਦ ਸਹੂਲਤਾਂ  ਦੇ ਰਹੀ ਹੈ । ਅਮੀਰ ਪੱਖੀ ਕੇਦਰ ਹਕੂਮਤ ਨੇ ਆਪਣੇ ਚੋਣ ਮੈਨੀਫੈਸਟੋ ਮੁਤਾਬਕ ਕੋਈ ਸਹੂਲਤ ਨਹੀ ਦਿੱਤੀ ।

ਇਹੋ ਹੀ ਹਾਲ ਪੰਜਾਬ ਕਾਂਗਰਸ ਸਰਕਾਰ ਦਾ ਹੈ ,ਜੋ ਬਹੁਤ ਬੁਰੀ ਤਰਾਂ ਫੁੱਟ  ਦੀ ਸ਼ਿਕਾਰ ਹੋਣ ਕਰਕੇ,ਇਕ ਪਾਸੜ ਕੰਮ ਕਰ ਰਹੀ ਹੈ । ਉਨਾ ਸੂਬਿਆਂ ਦੇ ਸਰਬਪੱਖੀ ਵਿਕਾਸ ਲਈ ਫੈਡਰੇਲ ਸਿਸਟਮ ਦੀ ਮੰਗ ਕੀਤੀ ।

ਜਥੇਦਾਰ ਬ੍ਰਹਮਪੁਰਾ ਨੇ ਕਿਹਾ ਕਿ ਅਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਕਰਤਾਰਪੁਰ ਸਾਹਿਬ ਦਾ ਲਾਂਘੇ ਬਾਰੇ ਪੱਤਰ ਵੀ ਲਿਖਿਆ ਸੀ  ਪਰ ਅਜੇ ਤੱਕ ਕੋਈ ਸੁਣਵਾਈ ਨਹੀਂ ਹੋ ਰਹੀ।

Jeeo Punjab Bureau

Leave A Reply

Your email address will not be published.