ਪੰਜਾਬ ਸਰਕਾਰ ਨੇ ਸਰਕਾਰੀ ਦਫ਼ਤਰਾਂ ਵਿੱਚ ਏ ਸੀ ਨਾ ਚਲਾਉਣ ਦੀ ਕੀਤੀ ਅਪੀਲ

49

ਜੀਓ ਪੰਜਾਬ

ਚੰਡੀਗੜ੍ਹ, 1 ਜੁਲਾਈ

ਗਰਮੀ ਵੱਧਣ ਕਾਰਨ ਇਕਦਮ ਵਧੀ ਬਿਜਲੀ ਦੀ ਮੰਗ ਨਾਲ ਪੰਜਾਬ ਵਿੱਚ ਲੱਗ ਰਹੇ ਵੱਡੇ ਵੱਡੇ ਬਿਜਲੀ ਕੱਟਾਂ ਕਾਰਨ ਹੁਣ ਪੰਜਾਬ ਸਰਕਾਰ ਨੇ ਸਰਕਾਰੀ ਦਫ਼ਤਰਾਂ ਵਿੱਚ ਏ ਸੀ ਨਾ ਚਲਾਉਣ ਦੀ ਅਪੀਲ ਕੀਤੀ ਗਈ ਹੈ।

ਪੀਐਸਪੀਸੀਐਲ ਨੇ ਆਪਣੇ ਹੱਥ ਖੜੇ ਕਰਦਿਆਂ ਸਰਕਾਰੀ ਅਦਾਰਿਆਂ ਨੂੰ ਤਿੰਨ ਦਿਨਾਂ ਤਕ ਏਅਰ ਕੰਡੀਸ਼ਨਰ ਨਾ ਚਲਾਉਣ ਦੀ ਅਪੀਲ ਕੀਤੀ ਹੈ।

ਪੰਜਾਬ ਵਿਚ ਬਿਜਲੀ ਦੀ ਮੰਗ 14 ਹਜ਼ਾਰ 500 ਮੈਗਾਵਾਟ ਤਕ ਪੁੱਜ ਗਈ ਹੈ ਪਰ ਇਸ ਮੰਗ ਨੂੰ ਪੂਰਾ ਕਰਨ ਦੇ ਪ੍ਰਬੰਧ ਨਹੀਂ ਹਨ। ਜਿਸ ਕਰਕੇ ਪੀਐਸਪੀਸੀਐਲ ਨੇ 01 ਜੁਲਾਈ ਤੋਂ 03 ਜੁਲਾਈ ਤਕ ਦਫਤਰਾਂ ਵਿਚਲੇ ਏਅਰ ਕੰਡੀਸ਼ਨਰ ਬੰਦ ਕਰਨ ਦੀ ਅਪੀਲ ਕੀਤੀ ਹੈ। ਪੀਐਸਪੀਐਲ ਇਸ ਸਮੱਸਿਆ ਦੇ ਹੱਲ ਲਈ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਗਈ ਹੈ। ਇਸ ਸਥਿਤੀ ਦੇ ਮੱਦੇਨਜ਼ਰ ਪੀਐਸਪੀਸੀਐਲ ਡਾਇਰੈਕਟਰ ਵੰਡ ਡੀ.ਪੀ.ਐਸ ਗਰੇਵਾਲ ਨੇ ਅਪੀਲ ਕੀਤੀ ਹੈ ਕਿ ਵੱਖ-ਵੱਖ ਸਰਕਾਰੀ ਵਿਭਾਗਾਂ ਵਿਚ ਕੰਮ ਕਰਦੇ ਅਧਿਕਾਰੀ, ਬੋਰਡਾਂ ਅਤੇ ਕਾਰਪੋਰੇਸ਼ਨਾਂ ਨੂੰ ਲਾਈਟਾਂ, ਡਿਵਾਈਸਾਂ ਤੇ ਹੋਰ ਬਿਜਲੀ ਉਪਰਕਨਾਂ ਦੀ ਲੋੜ ਅਨੁਸਾਰ ਵਰਤੋਂ ਕਰਨ।

Jeeo Punjab Bureau

Leave A Reply

Your email address will not be published.