ਨਵਜੋਤ ਸਿੱਧੂ ਨੇ ਸੁਖਬੀਰ ਸਿੰਘ ਬਾਦਲ ਦੇ ਟਵੀਟ ਦਾ ਦਿੱਤਾ ਠੋਕਵਾਂ ਜਵਾਬ

ਜੀਓ ਪੰਜਾਬ

ਚੰਡੀਗੜ੍ਹ, 30 ਜੂਨ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਵਜੋਤ ਸਿੱਧੂ ਨੂੰ ਦਿਸ਼ਾਹੀਣ ਮਿਜਾਈਲ ਕਰਾਰ ਦਿੰਦਿਆ ਕਿਹਾ ਕਿ ਇਹ ਕਿਸੇ ਦੇ ਕੰਟਰੋਲ ਹੇਠ ਨਹੀਂ ਅਤੇ ਇਹ ਕਿਸੇ ਵੀ ਦਿਸਾ ਵੱਲ ਕਿਸੇ ਨੂੰ ਵੀ ਫੁੰਡ ਸਕਦੀ ਹੈ। ਖੁਦ ਨਵਜੋਤ ਸਿੱਧੂ ਨੂੰ ਵੀ। ਅੱਜ ਪੰਜਾਬ ਨੂੰ ਅਜਿਹੇ ਬੰਦੇ ਦੀ ਲੋੜ ਹੈ ਜੋ ਸਿਰਫ ਐਕਟਿੰਗ ਨਹੀਂ ਸਗੋਂ ਪੰਜਾਬ ਦੇ ਵਿਕਾਸ ਲਈ ਸੋਚ ਸਕਦਾ ਹੋਵੇ।

ਇਸ ਦਾ ਤੁਰੰਤ ਜਵਾਬ ਦਿੰਦਿਆਂ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਹ ਤੁਹਾਡੇ ਅਤੇ ਤੁਹਾਡੇ ਭ੍ਰਿਸ਼ਟ ਬਿਜਨਿਸ ਨੂੰ ਤਬਾਹ ਕਰਨ ਲਈ ਨਿਸਾਨੇ ਤੇ ਲੈ ਕੇ ਸੇਧਿਤ ਹਨ। … ਜਦੋਂ ਤੱਕ ਪੰਜਾਬ ਦੀ ਤਬਾਹੀ ਉਤੇ ਉਸਰਿਆ ਤੁਹਾਡਾ ਸੁਖ ਵਿਲਾਸ ਗਰੀਬਾਂ ਦੀ ਸੇਵਾ ਲਈ ਜਨਤਕ ਸਕੂਲਾਂ ਤੇ ਹਸਤਪਾਲਾਂ ’ਚ ਬਦਲ ਨਹੀਂ ਜਾਂਦਾ, ਉਦੋਂ ਤੱਕ ਮੈਂ ਹਟਾਂਗਾ ਨਹੀਂ।

Jeeo Punjab Bureau

Leave A Reply

Your email address will not be published.