Kejriwal ਨੂੰ ਪੰਜਾਬ ਭਵਨ ਵਿੱਚ ਪ੍ਰੈਸ ਕਾਨਫਰੰਸ ਕਰਨ ਲਈ ਥਾਂ ਦੇਣ ਤੋਂ Punjab Govt. ਨੇ ਕੀਤਾ ਇੰਨਕਾਰ

50

ਜੀਓ ਪੰਜਾਬ

ਚੰਡੀਗੜ੍ਹ, 28 ਜੂਨ

ਕੱਲ੍ਹ 29 ਜੂਨ ਨੂੰ ਚੰਡੀਗੜ੍ਹ ਆ ਰਹੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਭਵਨ ਵਿੱਚ ਪ੍ਰੈਸ ਕਾਨਫਰੰਸ ਕਰਨ ਲਈ ਥਾਂ ਦੇਣ ਤੋਂ ਪੰਜਾਬ ਸਰਕਾਰ ਨੇ ਮਨ੍ਹਾਂ ਕਰ ਦਿੱਤਾ। ਆਮ ਆਦਮੀ ਪਾਰਟੀ ਵੱਲੋਂ ਦੱਸਿਆ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਦੇ ਦਫ਼ਤਰ ਨੇ ਅਰਵਿੰਦ ਕੇਜਰੀਵਾਲ ਦੀ ਪ੍ਰੈਸ ਕਾਨਫਰੰਸ ਦੀ ਆਗਿਆ ਦੇਣ ਤੋਂ ਮਨ੍ਹਾਂ ਕਰ ਦਿੱਤਾ ਹੈ। ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਭਵਨ ਵਿੱਚ ਮੰਗਲਵਾਰ ਨੂੰ ਦੁਪਹਿਰ 1 ਵਜੇ ਪ੍ਰੈਸ ਕਾਨਫਰੰਸ ਕੀਤੀ ਜਾਣੀ ਸੀ। ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਕਿਹਾ ਕਿ ਕੈਪਟਨ ਸਰਕਾਰ ਜੋ ਕਰਨਾ ਹੈ ਕਰ ਲਵੇ, ਪ੍ਰੈਸ ਕਾਨਫਰੰਸ ਉਥੇ ਹੀ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਆਉਣ ਵਾਲੀਆਂ ਚੋਣਾਂ ਨੂੰ ਦੇਖਦੇ ਪੰਜਾਬ ਲਈ ਅਹਿਮ ਐਲਾਨ ਕੀਤੇ ਜਾਣੇ ਹਨ। ਦਿੱਲੀ ਦੇ ਵਾਂਗ ਪੰਜਾਬ ’ਚ ਵੀ ਮੁਫਤ ਬਿਜਲੀ, ਪੰਜਾਬ ਵਿੱਚ ਮਹਿਲਾਵਾਂ ਲਈ ਵੱਡੇ ਐਲਾਨ, ਮਹਿੰਗਾਈ ਵਿੱਚ ਮਹਿਲਾਵਾਂ ਲਈ ਬਚਤ ਦੀ ਇੰਤਜਾਮ ਕਰਨਾ, ਪੰਜਾਬ ਦੇ ਬਿਜਲੀ ਸੰਕਟ ਦਾ ਹੱਲ ਆਦਿ ਸ਼ਾਮਲ ਹਨ।

Jeeo Punjab Bureau

Leave A Reply

Your email address will not be published.