ਬੇਰੁਜ਼ਗਾਰ ETT TET ਪਾਸ ਅਧਿਆਪਕ Capt. Amarinder Singh ਦੇ ਸਿਸਵਾਂ ਫਾਰਮ ਹਾਊਸ ਪਹੁੰਚੇ

ਜੀਓ ਪੰਜਾਬ

ਚੰਡੀਗੜ੍ਹ, 28 ਜੂਨ

ਪਿਛਲੇ ਲੰਬੇ ਸਮੇਂ ਤੋਂ ਰੁਜ਼ਗਾਰ ਲਈ ਸੰਘਰਸ਼ ਕਰ ਰਹੇ ਬੇਰੁਜ਼ਗਾਰ ਈਟੀਟੀ ਟੈਟ ਪਾਸ ਅਧਿਆਪਕ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਸਵਾਂ ਫਾਰਮ ਹਾਊਸ ਪਹੁੰਚ ਗਏ। ਗੁਰੀਲੇ ਢੰਗ ਨਾਲ ਅਧਿਆਪਕਾਂ ਦੇ ਪਹੁੰਚਣ ਉਤੇ ਪੁਲਿਸ ਨੂੰ ਭਜੜਾਂ ਪੈ ਗਈਆਂ। ਬੇਰੁਜ਼ਗਾਰ ਅਧਿਆਪਕਾਂ ਦੇ ਇਸ ਐਕਸ਼ਨ ਨੇ ਪੁਲਿਸ ਦੇ ਖੁਫੀਆ ਤੰਤਰ ਨੂੰ ਫੇਲ੍ਹ ਕਰ ਦਿੱਤਾ। ਹਰ ਕਦਮ ਉਤੇ ਬੇਰੁਜ਼ਗਾਰ ਅਧਿਆਪਕਾਂ ਉਤੇ ਨਜ਼ਰ ਰੱਖ ਰਿਹਾ ਖੂਫੀਆ ਤੰਤਰ ਨੂੰ ਭਿਣਕ ਨਹੀਂ ਲੱਗਣ ਦਿੱਤੀ।

ਜ਼ਿਕਰਯੋਗ ਹੈ ਕਿ ਪਿਛਲੇ 100 ਦਿਨ ਤੋਂ ਰੁਜ਼ਾਗਰ ਦੀ ਮੰਗ ਨੂੰ ਲੈ ਕੇ ਪਟਿਆਲਾ ਵਿਚ ਟਾਵਰ ਉਤੇ ਚੜ੍ਹੇ ਹੋਇਆ ਹੈ। ਜਿਸਦੀ ਹਾਲਤ ਦਿਨੋਂ ਦਿਨ ਵਿਗੜੀ ਜਾ ਰਹੀ ਹੈ। ਬੇਰੁਜ਼ਗਾਰ ਅਧਿਆਪਕਾਂ ਨੇ ਕਿਹਾ ਕਿ ਅੱਜ ਉਸ ਨੂੰ ਇਨਸਾਫ ਦੇ ਕੇ ਉਸਦੀ ਜਾਨ ਬਚਾਈ ਜਾਵੇ। 

Jeeo Punjab Bureau

Leave A Reply

Your email address will not be published.