Sukhbir Badal ਐਸ. ਆਈ. ਟੀ. ਦੀ ਪੁੱਛਗ਼ਿਛ ‘ਚ ਸ਼ਾਮਲ ਹੋਣ ਲਈ ਪਹੁੰਚੇ ਪੁਲੀਸ ਇੰਸਟੀਚਿਊਟ

ਜੀਓ ਪੰਜਾਬ

ਚੰਡੀਗੜ੍ਹ: 26 ਜੂਨ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਡਿਪਟੀ ਮੁੱਖ ਮੱਤਰੀ ਸੁਖਬੀਰ ਸਿੰਘ ਬਾਦਲ ਅੱਜ ਐਸ. ਆਈ. ਟੀ. ਦੀ ਪੁੱਛਗ਼ਿਛ ‘ਚ ਸ਼ਾਮਲ ਹੋਣ ਲਈ ਪੁਲੀਸ ਇੰਸਟੀਚਿਊਟ ਸੈਕਟਰ 32 ਵਿੱਚ ਪਹੁੰਚ ਗਏ ਹਨ।

15 ਅਕਤੂਬਰ 2015 ਨੂੰ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀਕਾਂਡ ਵਾਪਰਨ ਦੇ ਹੁਕਮ ਕਿਸ ਨੇ ਦਿੱਤੇ, ਇਸ ਸਵਾਲ ਨੂੰ ਲੈ ਕੇ SIT ਪਹਿਲਾਂ ਸਾਬਕਾ ਮੁੱਖ ਮੱਤਰੀ ਪ੍ਰਕਾਸ਼ ਸਿੰਘ ਬਾਦਲ ਕੋਲੋਂ ਜੂਨ ਨੂੰ ਪੁੱਛਗਿੱਛ ਕਰ ਚੁੱਕੇ ਹਨ। SIT ਘਟਨਾਂ ਦੇ ਚਸ਼ਮਦੀਦ ਗਵਾਹਾਂ ਦੇ ਬਿਆਨ ਵੀ ਲੈ ਚੁੱਕੀ ਹੈ। ਇਸ ਤੋਂ ਇਲਾਵਾ ਉਸ ਸਮੇਂ ਦੇ ਡੀ ਜੀ ਪੀ ਸੁਮੇਧ ਸੈਣੀ, ਆਈ ਜੀ ਉਮਰਾਨੰਗਲ ਤੇ SSP ਚਰਨਜੀਤ ਸ਼ਰਮਾ ਤੋਂ ਵੀ ਪੁੱਛਗਿੱਛ ਕਰ ਚੁੱਕੀ ਹੈ।

SIT ਲਈ ਸਭ ਤੋਂ ਵੱਡਾ ਮਸਲਾ ਉਸ ਸਮੇਂ ਦੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਤੋਂ ਇਹ ਪਤਾ ਕਰਨਾ ਹੈ ਕਿ ਕੀ ਗ੍ਰਹਿ ਮੰਤਰੀ ਹੁੰਦਿਆਂ ਉਨ੍ਹਾਂ ਐਸ.ਡੀ.ਐਮ. ਨੂੰ ਗੋਲੀ ਚਲਾਉਣ ਦੇ ਹੁਕਮ ਦਿੱਤੇ ਜਾਂ ਉਨ੍ਹਾਂ ਨੂੰ ਪਤਾ ਹੀ ਨਹੀਂ ਸੀ। ਆਖਰ ਐਸ.ਆਈ.ਟੀ. ਨੂੰ ਇਹ ਮਸਲਾ ਤਾਂ ਹੱਲ ਕਰਨਾ ਹੀ ਪਵੇਗਾ ਕਿ ਗੋਲੀ ਚਲਾਉਣ ਦੇ ਹੁਕਮ ਕਿਸ ਨੇ ਦਿੱਤੇ ਜਿਸ ਕਾਰਨ ਉਸ ਦਿਨ ਦੋ ਨੌਜਵਾਨਾਂ ਦੀ ਮੌਤ ਹੋ ਗਈ ਸੀ।

ਇਸ ਸਮੇਂ ਸੁਖਬੀਰ ਸਿੰਘ ਬਾਦਲ ਦੇ ਨਾਲ ਸ੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਜਿਸ ਵਿੱਚ ਡਾ. ਦਲਜੀਤ ਸਿੰਘ ਚੀਮਾ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਐਨ.ਕੇ.ਸ਼ਰਮਾ, ਪਵਨ ਕੁਮਾਰ ਟੀਨੂ ਵੀ ਪੁਲਿਸ ਇੰਸਟੀਚਿਊਟ ਵਿੱਚ ਉਨ੍ਹਾਂ ਨਾਲ ਗਏ ਹਨ। 

ਇਹ ਪੁੱਛਗਿੱਛ ਕਿੰਨਾਂ ਚਿਰ ਚਲਦੀ ਹੈ, ਹੋਰ ਕਿਹੜੇ ਕਿਹੜੇ ਸਵਾਲ ਸੁਖਬੀਰ ਬਾਦਲ ਕੋਲੋਂ ਪੁੱਛੇਗੀ, ਇਸਦਾ ਪਤਾ ਅਜੇ ਬਾਅਦ ਵਿੱਚ ਲੱਗੇਗਾ।

Jeeo Punjab Bureau

Leave A Reply

Your email address will not be published.