Badal Govt. ਨੂੰ ਬਦਨਾਮ ਤੇ ਅਸਥਿਰ ਕਰਨ ਲਈ ਬੇਅਦਬੀ ਕਰਨ ਦੀ ਸਾਜ਼ਿਸ਼ ਵਿਚ ਕਾਂਗਰਸ ਤੇ ਆਪ ਦੀ ਭੂਮਿਕਾ ਦੀ ਜਾਂਚ ਕੀਤੀ ਜਾਵੇ : Akali Dal

ਜੀਓ ਪੰਜਾਬ

ਚੰਡੀਗੜ੍ਹ, 24 ਜੂਨ

ਸ਼੍ਰੋਮਣੀ ਅਕਾਲੀ ਦਲ ਨੇ ਕੋਟਕਪੁਰਾ ਫਾਇਰਿੰਗ ਮਾਮਲੇ ਦੀ ਜਾਂਚ ਕਰ ਰਹੀ ਐਸ ਆਈ ਟੀ ਨੂੰ ਆਖਿਆ ਕਿ ਉਹ ਆਪਣਾ ਦਾਇਰਾ ਵਧਾਵੇ ਅਤੇ  ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਨੂੰ ਬਦਨਾਮ ਤੇ ਅਸਥਿਰ ਕਰਨ ਦੀ ਬੇਅਦਬੀ ਦੀ ਸਾਜ਼ਿਸ਼ੀ ਵਿਚ ਕਾਂਗਰਸ ਤੇ ਆਪ ਦੀ ਭੂਮਿਕਾ ਦੀ ਜਾਂਚ ਕਰੇ।

ਇਹ ਮੰਗ ਕਰਦਿਆਂ ਸੀਨੀਅਰ ਅਕਾਲੀ ਆਗੂ  ਬਿਕਰਮ ਸਿੰਘ ਮਜੀਠੀਆ ਨੇ ਇਹ ਵੀ ਮੰਗ ਕੀਤੀ ਕਿ ਅਕਾਲੀ ਸਰਕਾਰ ਵੇਲੇ ਰਚੀ ਗਈ ਬੇਅਦਬੀ ਦੀ ਸਾਜ਼ਿਸ਼ ਤੋਂ ਜਿਹਨਾਂ ਨੁੰ ਲਾਭ ਮਿਲਿਆ, ਉਹਨਾਂ ਸਭ ਦੇ ਨਾਰਕੋ ਟੈਸਟ ਕਰਵਾਏ ਜਾਣ ਤਾਂ ਜੋ ਉਹਨਾਂ ਦੀ ਲੁਕਵੀਂ ਭੂਮਿਕਾ ਬੇਨਕਾਬ ਕੀਤੀ ਜਾ ਸਕੇ। ਉਹਨਾਂ ਕਿਹਾ ਕਿ ਕਾਂਗਰਸ  ਦੇ ਸਾਰੇ ਪ੍ਰਮੁੱਖ ਆਗੂ ਤੇ ਆਪ ਤੋਂ ਇਹਨਾਂ ਦੇ ਲੁਕਵੇਂ ਸਾਥੀਆਂ ਦਾ ਨਾਰਕੋ ਟੈਸਟ ਹੋਣਾ ਚਾਹੀਦਾ ਹੈ ਤਾਂ ਜੋ ਸੱਚ ਸਾਹਮਣੇ ਆ ਸਕੇ ਕਿ ਸਾਜ਼ਿਸ਼ ਜਿਸਦਾ ਮਕਸਦ  ਨਾ ਸਿਰਫ ਉਸ ਵੇਲੇ ਦੀ ਸਰਕਾਰ ਅਸਥਿਰ ਕਰਨਾ ਬਲਕਿ ਸਿੱਖ ਸੰਗਤਾਂ ਤੇ ਉਹਨਾਂ ਦੇ ਹਿੱਤਾਂ ਲਈ ਡਟੱਣ ਵਾਲਿਆਂ ਵਿਚਾਲੇ ਸਦੀਆਂ ਪੁਰਾਣੇ ਸਾਂਝ ਤੇ ਵਿਸ਼ਵਾਸ ਨੂੰ ਤਬਾਹ ਕਰਨ ਲਈ ਕੌਣ ਜ਼ਿੰਮੇਵਾਰ ਹੈ।

ਮਜੀਠੀਆ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਨਾਲ  ਅੱਜ ਦੁਪਹਿਰ ਪਾਰਟੀ ਮੁੱਖ ਦਫਤਰ ਵਿਚ ਇਕ ਸਾਂਝੀ ਪ੍ਰੈਸ ਕਾਨਫਰੰਸ ਨੁੰ ਸੰਬੋਧਨ ਕਰ ਰਹੇ ਸਨ।

ਮਜੀਠੀਆ ਨੇ ਹੈਰਾਨੀ ਪ੍ਰਗਟ ਕੀਤੀ ਕਿ ਕਿਸ ਤਰੀਕੇ ਕਾਂਗਰਸ ਹਾਈ ਕਮਾਂਡ ਨੇ ਐਸ ਆਈ ਟੀ ਦੀ ਚਲ ਰਹੀ ਜਾਂਚ ਮੁਕੰਮਲ ਕਰਨ ਵਾਸਤੇ ਸਮਾਂ ਹੱਦ ਤੈਅ ਕਰ ਦਿੱਤੀ ਹੈ। ਉਹਨਾਂ ਸਵਾਲ ਕੀਤਾ ਕਿ ਹੁਣ ਐਸ ਆਈ ਟੀ ਕਿਸਦੇ ਹੁਕਮ ਮੰਨੇਗੀ ਹਾਈ ਕੋਰਟ ਦੇ ਜਾਂ ਫਿਰ ਕਾਂਗਰਸ ਹਾਈ ਕਮਾਂਡ ਦੇ ? ਉਹਨਾਂ ਕਿਹਾ ਕਿ ਕਾਂਗਰਸੀ ਆਗੂਆਂ ਨੇ ਸੂਬੇ ਵਿਚ ਹੁਣ ਤੱਕ ਗੁਪਤ ਰੱਖਿਆ ਭੇਦ ਜਾਹਰ ਕਰ ਦਿੱਤਾ ਹੈ ਕਿ ਪਿਛਲੀ ਐਸ ਆਈ ਟੀ ਨੇ ਵੀ ਮਾਣਯੋਗ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਬਲਕਿ ਚੰਡੀਗੜ੍ਹ ਤੇ ਦਿੱਲੀ ਦੇ ਸਿਆਸੀ ਆਕਾਵਾਂ ਦੇ ਹੁਕਮਾਂ ਦੀ ਪਾਲਣਾ ਕੀਤੀ। ਉਹਨਾਂ ਕਿਹਾ ਕਿ ਇਹ ਸਭ ਕੁਝ ਮਾਣਯੋਗ ਹਾਈ ਕੋਰਟ ਦੇ ਹੁਕਮਾਂ ਦੇ ਉਲਟ ਹੈ ਕਿਉਂਕਿ ਐਸ ਆਈ ਟੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੁਬਾ ਸਰਕਾਰ ਨੂੰ ਵੀ ਜਵਾਬਦੇਹ ਨਹੀਂ ਹੈ। ਪਰ ਇਸਦੇ ਬਾਵਜੂਦ ਕਾਂਗਰਸ ਨੇ ਮੁੱਖ ਮੰਤਰੀ ਨੁੰ ਹੁਕਮ ਦਿੱਤਾ ਹੈ ਕਿ ਐਸ ਆਈ ਟੀ ਦੀ ਜਾਂਚ ਇਕ ਮਹੀਨੇ ਦੇ ਅੰਦਰ ਅੰਦਰ ਮੁਕੰਮਲ ਕੀਤੀ ਜਾਵੇ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਜਾਣਦੇ ਹਨ ਕਿ ਕਾਂਗਰਸ ਸਰਕਾਰ ਨੇ ਪਿਛਲੀ ਐਸ ਆਈ ਟੀ ਨੂੰ ਸਿਰਫ ਰਬੜ ਦੀ ਮੋਹਰ ਵਾਂਗੂ ਵਰਤਿਆ ਤੇ ਅਸਲ ਰਿਪੋਰਟ ਸੁਖਜਿੰਦਰ ਰੰਧਾਵਾ, ਨਵਜੋਤ ਸਿੱਧੂ, ਸੁਨੀਲ ਜਾਖੜ ਤੇ ਆਪ ਦੇ ਆਗੂਆਂ ਅਤੇ ਕੁਝ ਅਖੌਤੀ ਪੰਥਕ ਜਥੇਬੰਦੀਆਂ ਦੇ ਆਗੂਆਂ ਜਿਹਨਾਂ ਨੇ ਰਿਪੋਰਟ ਪ੍ਰਵਾਨ ਕਰਵਾਉਣ ਵਾਸਤੇ ਮੁੱਖ ਮੰਤਰੀ ਦੀ ਰਿਹਾਇਸ਼ ਦੇ ਗੇੜੇ ਲਗਾਏ, ਦੇ ਸਹਿਯੋਗ ਨਾਲ ਤਿਆਰ ਕੀਤੀ ਗਈ। ਇਹ ਉਸਗੱਲ ਨੂੰ ਰਸਮੀ ਤੌਰ ’ਤੇ ਬੇਸ਼ਰਮੀ ਨਾਲ ਮੰਨੀ ਗਈ ਹੈ। ਉਹਨਾਂ ਕਿਹਾ ਕਿ ਇਹ ਰਿਪੋਰਟ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਲੋਕਾਂ ਵਸਤੇ ਪੇਸ਼ ਕਰ ਦਿੱਤੀ।

ਅਕਾਲੀ ਆਗੂਆਂ ਨੇ ਕਿਹਾ ਕਿ ਕਾਂਗਰਸ ਹਾਈ ਕਮਾਂਡ, ਇਸਦੀ ਸੂਬਾ ਇਕਾਈ ਤੇ ਸੂਬਾ ਸਰਕਾਰ ਸਿਰਫ ਇਹ ਮੰਨ ਕੇ ਚਲ ਰਹੇ ਹਨ ਕਿ  ਪ੍ਰਕਾਸ਼ ਸਿੰਘ ਬਾਦਲ ਤੇ  ਸੁਖਬੀਰ ਸਿੰਘ ਬਾਦਲ ਦੀ ਗੈਰ ਕਾਨੂੰਨੀ ਗ੍ਰਿਫਤਾਰੀ ਹੀ ਉਹਨਾਂ ਦੀ ਉਹ ਭਰੋਸੇਯੋਗਤਾ ਬਹਾਲ ਕਰ ਸਕਦੀ ਹੈ ਜੋ ਖੇਰੂੰ ਖੇਰੂੰ ਹੋ ਗਈ ਹੈ। ਉਹਨਾਂ ਕਿਹਾ ਕਿ ਅਸੀਂ ਉਹਨਾਂ ਨੁੰ ਇਸ ਮਾਮਲੇ ਵਿਚ ਚੁਣੌਤੀ ਦਿੰਦੇ ਹਾਂ ਕਿ ਉਹ ਕਾਨੂੰਨ ਦੀ ਉਲੰਘਣਾ ਕਰ ਕੇ ਵੇਖਾਉਣ, ਉਹਨਾਂ ਨੁੰ ਪਤਾ ਲੱਗ ਜਾਵੇਗਾ ਕਿ ਕੀ ਹੋਵੇਗਾ।

ਮਜੀਠੀਆ ਤੇ ਡਾ. ਚੀਮਾ ਨੇ ਕਿਹਾ ਕਿ ਪਹਿਲਾਂ ਹਾਈ ਕੋਰਟ ਵੱਲੋਂ ਜਾਂਚ ਦਾ ਸਿਆਸੀਕਰਨ ਕਰਨ ਲਈ ਕੁੰਵਰ ਵਿਜੇ ਪ੍ਰਤਾਪ ਨੂੰ ਦੋਸ਼ੀ ਠਹਿਰਾਉਣਾ ਤੇ ਹੁਣ  ਕਾਂਗਰਸ ਹਾਈ ਕਮਾਂਡ ਵੱਲੋਂ ਐਸਆਈ ਟੀ ਜਾਂਚ ਇਕ ਮਹੀਨੇ ਦੇ ਅੰਦਰ ਅੰਦਰ ਮੁਕੰਮਲ ਕਰਨ ਦੇ ਹੁਕਮ ਅਕਾਲੀਆਂ ਤੇ ਉਹਨਾਂ ਦੀ ਉਸ ਵੇਲੇ ਦੀ ਸਰਕਾਰ ਦੇ ਖਿਲਾਫ ਸਾਜ਼ਿਸ਼ ਦਾ ਪ੍ਰਤੁੱਖ ਪ੍ਰਮਾਣ ਹਨ ਜੋ ਕਿ ਬੇਅਦਬੀ ਦੀਆਂ ਘਟਨਾਵਾਂ ਨਾਲ ਸ਼ੁਰੂ ਹੋਈ ਤੇ ਇਸ ਵੇਲੇ ਵੀ ਜਾਰੀ ਹੈ।

ਉਹਨਾਂ ਕਿਹਾ ਕਿ ਇਸੇ ਲਈ ਇਸ ਸਾਜ਼ਿਸ਼ ਵਿਚ ਸ਼ਾਮਲ ਪ੍ਰਮੁੱਖ ਲੋਕਾਂ ਦਾ ਨਾਰਕੋ ਟੈਸਟ ਕਰਵਾਇਆ ਜਾਣਾ ਜ਼ਰੂਰੀ ਹੈ ਤਾਂ ਜੋ ਮਾੜੇ ਮਨਸੂਬਿਆਂ ਪਿਛਲਾ ਸੱਚ ਬੇਨਕਾਬ ਕੀਤਾ ਜਾ ਸਕੇ।

ਅਕਾਲੀ ਆਗੂਆਂ ਨੇ ਕਿਹਾ ਕਿ ਨਵਜੋਤ ਸਿੱਧੂ ਨੇ ਖੁਦ ਮੰਨ ਲਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨੂੰ  ਕਾਂਗਰਸ ਪਾਰਟੀ ਵੱਲੋਂ ਜਾਂਚ ਆਪਣੀ ਮਿਆਦ ਖਤਮ ਹੋਣ ਤੇ ਛੇ ਮਹੀਨੇ ਪਹਿਲਾਂ ਤੱਕ ਖਿੱਚਣ ਤੇ ਫਿਰ ਚੋਣਾਂ ਵਿਚ ਇਸਨੁੰ ਮੁੱਦਾ ਬਣਾਉਣ ਦੀ ਗੱਲ ਕਹੀ ਸੀ।

 ਮਜੀਠੀਆ ਤੇ ਡਾ. ਚੀਮਾ ਨੇ ਕਿਹਾ ਕਿ ਆਪ ਮੁਖੀ ਅਰਵਿੰਦ ਕੇਜਰੀਵਾਲ ਵੱਲੋਂ ਪ੍ਰਦਾਨ ਕੀਤੀ ਸਿਆਸੀ ਸ਼ਰਣ ਵੀ ਅਕਾਲੀਆਂ ਖਾਸ ਤੌਰ ’ ਤੇ  ਪ੍ਰਕਾਸ਼ ਸਿੰਘ ਬਾਦਲ ਤੇ  ਸੁਖਬੀਰ ਸਿੰਘ ਬਾਦਲ ਖਿਲਾਫ ਬੇਅਬਦੀ ਦੀ ਰਿਪੋਰਟ ਇਕ ਪ੍ਰਮੁੱਖ ਸੌਦੇਬਾਜ਼ੀ ਸੀ।

ਇਸ ਲਈ ਸਾਰੀ ਸਾਜ਼ਿਸ਼ ਬੇਨਕਾਬ ਕਰਨ ਵਾਸਤੇ ਕੇਜਰੀਵਾਲ ਦਾ ਨਾਰਕੋ ਟੈਸਟ ਵੀ ਕਰਵਾਇਆ ਜਾਣਾ ਚਾਹੀਦਾ ਹੈ।

ਬਿਕਰਮ ਸਿੰਘ ਮਜੀਠੀਆ ਨੇ ਇਹ ਵੀ ਕਿਹਾ ਕਿ ਐਸ ਆਈ ਟੀ ਨੇ  ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛ ਗਿੱਛ ਵੇਲੇ ਸਾਬਕਾ ਡਾਇਰੈਕਟਰ ਪ੍ਰੋਸੀਕਿਊਸ਼ਨ ਵਿਜੇ ਸਿੰਗਲਾ ਤੇ ਜਾਇੰਟ ਡਾਇਰੈਕਟਰ ਵਿਜੀਲੈਂਸ ਜਤਿੰਦਰਬੀਰ ਸਿੰਘ  ਦੀਆਂ ਸੇਵਾਵਾਂ ਲੈ ਕੇ ਆਪਣਾ ਕੰਮ ਸ਼ੱਕੀ ਬਣਾ ਲਿਆ। ਉਹਨਾਂ ਕਿਹਾ ਕਿ ਧਾਰਾ 156 ਸੀ ਆਰ ਪੀ ਸੀ ਤਹਿਤ ਜਾਂਚ ਦੀ ਤਾਕਤ ਸਿਰਫ ਤੇ ਸਿਰਫ ਇਕ ਪੁਲਿਸ ਅਫਸਰ ਕੋਲ ਹੁੰਦੀ ਹੈ ਤੇ ਪ੍ਰੋਸੀਕਿਊਸ਼ਨ ਦੀ ਭੂਮਿਕਾ ਕੇਸ ਵਿਚ ਚਲਾਨ ਪੇਸ਼ ਹੋਣ ਤੋਂ ਬਾਅਦ ਸ਼ੁਰੂ ਹੁੰਦੀ ਹੈ। ਉਹਨਾਂ ਕਿਹਾ ਕਿ ਵਿਜੀਲੈਂਸ ਵਿਭਾਗ ਦਾ ਕੇਸ ਵਿਚ ਦਖਲ ਦੇਣਾ ਸੰਕੇਤ ਦਿੰਦਾ ਹੈ ਕਿ ਵਿਜੀਲੈਂਸ ਡਾਇਰੈਕਟਰ ਬੀ ਕੇ ਉਪੱਲ ਅਤੇ ਸਲਾਹਕਾਰ ਬੀ ਆਈ ਐਸ ਚਹਿਲ ਸਾਰਾ ਸ਼ੌਅ ਆਪ ਚਲਾ ਰਹੇ ਹਨ।

ਇਸ ਦੌਰਾਨ ਅਕਾਲੀ ਆਗੂਆਂ ਨੇ ਕਾਂਗਰਸੀ ਆਗੂਆਂ ਦੀ ਉਸ ਸਰਕਸ ਦੀ ਵੀ ਨਿਖੇਧੀ ਕੀਤੀ ਕਿ ਉਹਨਾਂ ਨੂੰ ਮਹਿਸੂਸ ਹੋਇਆ ਹੈ ਕਿ ਉਹਨਾਂ ਨੇ ਆਪਣੇ ਚੋਣ ਵਾਅਦੇ ਪੂਰੇ ਨਹੀਂ ਕੀਤੇ। ਉਹਨਾਂ ਕਿਹਾ ਕਿ ਅਚਨਚੇਤ ਹੀ ਕਾਂਗਰਸ ਸਰਕਾਰ ਵਿਚ ਸਭ ਕੁਝ ਗਲਤ ਹੋ ਗਿਆ ਹੈ। ਉਹਨਾਂ ਕਿਹਾ ਕਿ ਖਾਨਾਜੰਗੀ ਸ਼ੁਰੂ ਹੋ ਗਈ ਹੈ ਤੇ ਪਾਰਟੀ ਆਗੂ ਇਕ ਦੂਜੇ ’ਤੇ ਪੰਜਾਬ ਨਾਲ ਧੋਖਾ ਕਰਨ ਦੇ ਦੋਸ਼ ਲਗਾ ਰਹੇ ਹਨ ਤੇ ਹੈਰਾਨੀ ਵਾਲੀ ਗੱਲ ਹੈ ਕਿ ਇਹ ਆਗੂ ਇਕ ਦੂਜੇ ਦੇ ਸੱਚ ਜਨਤਕ ਕਰ ਰਹੇ ਹਨ।

ਮਜੀਠੀਆ ਤੇ ਡਾ. ਚੀਮਾ ਨੇ ਇਹ ਵੀ ਦੱਸਿਆ ਕਿ ਕਿਵੇਂ ਪੰਜਾਬ ਵਿਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਰਹਿ ਗਈ। ਉਹਨਾਂ ਕਿਹਾ ਕਿ ਭਾਵੇਂ ਹਾਲਾਤ ਪਿਛਲੇ ਮਹੀਨੇ ਵਿਚ ਜ਼ਿਆਦਾ ਵਿਗੜੇ ਹਨ ਪਰ ਪਿਛਲੇ ਸਾਢੇ ਚਾਰਾਂ ਸਾਲਾਂ ਦੌਰਾਨ ਇਹ ਬਹੁਤੇ ਚੰਗ ਨਹੀਂ ਰਹੇ।

ਅਕਾਲੀ ਆਗੂਆਂ ਨੇ ਆਮ ਆਦਮੀ ਪਾਰਟੀ ਦੀ ਗੈਰ ਪੰਜਾਬੀ ਤੇ ਗੈਰ ਸਿੱਖ ਕੇਜਰੀਵਾਲ ’ਤੇ ਇਕ ਸਿੱਖ ਚੇਹਰਾ ਦੇਣ ਲਈ ਨਿਰਭਰਤਾ ਦਾ ਵੀ ਮਖੌਲ ਉਡਾਇਆ।

ਮਜੀਠੀਆ ਤੇ ਡਾ. ਚੀਮਾ ਨੇ ਇਹ ਵੀ ਦੱਸਿਆ ਕਿ ਕਿਵੇਂ ਸਰਕਾਰ ਨੇ 6ਵੇਂ ਤਨਖਾਹ ਕਮਿਸ਼ਨ ਦੇ ਮਾਮਲੇ ਵਿਚ ਮੁਲਾਜ਼ਮਾਂ ਨਾਲ ਧੋਖਾ ਕੀਤਾ ਤੇ ਡਾਕਟਰਾਂ ਦੇ ਨਾਨ ਪ੍ਰੈਕਟੀਸਿੰਗ ਅਲਾਉਂਸ ਸਮੇਤ ਅਨੇਕਾਂ ਭੱਤੇ ਖਤਮ ਕਰ ਦਿੱਤੇ। ਉਹਨਾਂ ਕਿਹਾ ਕਿ ਜੂਨੀਅਰ ਮੁਲਾਜ਼ਮਾਂ ’ਤੇ ਸਭ ਤੋਂ ਵੱਧ ਮਾਰ ਪਈ ਹੈ ਕਿਉਂਕਿ ਮਕਾਨ ਕਿਰਾਇਆ ਭੱਤਾ ਤੇ ਸਾਧਨ ਭੱਤਾ ਖਤਮ ਕਰ ਦਿੱਤੇ ਗਏ ਹਨ।

ਮਜੀਠੀਆ ਨੈ ਸਪਸ਼ਟ ਕੀਤਾ ਕਿ ਕਾਂਗਰਸੀ ਵਿਧਾਇਕ ਫਤਿਹ ਜੰਗ ਬਾਜਵਾ ਆਪ ਮੁਹਾਰੇ ਆਪਣੇ ਪੁੱਤਰ ਨੂੰ ਦਿੱਤੀ ਸਰਕਾਰੀ ਨੌਕਰੀ ਨਹੀਂ ਛੱਡ ਰਹੇ। ਉਹਨਾਂ ਕਿਹਾ ਕਿ ਅਸੀਂ ਉਹਨਾਂ ਨੁੰ ਅਜਿਹਾ ਕਰਨ ਵਾਸਤੇ ਮਜਬੂਰ ਕੀਤਾ ਹੈ। ਅਸੀਂ ਹੁਣ ਆਉਂਦੇ ਦਿਨਾਂ ਵਿਚ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਨੁੰ ਵੀ ਡੀ ਐਸ ਪੀ ਦਾ ਅਹੁਦਾ ਛੱਡਣ ਲਈ ਮਜਬੂਰ ਕਰਾਂਗੇ ਨਹੀਂ ਤਾਂ ਅਕਾਲੀ ਸਰਕਾਰ ਬਣਨ ’ਤੇ ਉਸਨੁੰ ਬਰਖ਼ਾਸਤ ਕਰਾਂਗੇ।

Jeeo Punjab Bureau

Leave A Reply

Your email address will not be published.