ਪੰਜਾਬ ਕਾਂਗਰਸ ਦੇ ਸੁਪਰੀਮੋ ਹਾਈਕਮਾਂਡ ਨਾਲ ਬਿਨਾਂ ਮੁਲਾਕਾਤ ਕੀਤੇ ਵਾਪਸ ਪਰਤੇ

ਜੀਓ ਪੰਜਾਬ

ਨਵੀਂ ਦਿੱਲੀ, 23 ਜੂਨ,

ਕੈਪਟਨ ਅਮਰਿੰਦਰ ਸਿੰਘ ਬਿਨਾਂ ਹਾਈਕਮਾਂਡ ਨੂੰ ਮਿਲਿਆ ਅੱਜ ਦਿੱਲੀ ਤੋਂ ਚੰਡੀਗੜ੍ਹ ਵਾਪਸ ਆ ਗਏ। ਇਹ ਦੂਜੀ ਵਾਰ ਹੈ, ਜਦੋਂ ਪੰਜਾਬ ਕਾਂਗਰਸ ਦੇ ਸੁਪਰੀਮੋ ਹਾਈਕਮਾਂਡ ਨਾਲ ਬਿਨਾਂ ਮੁਲਾਕਾਤ ਵਾਪਸ ਮੁੜੇ ਹਨ।
ਇਹ ਘਟਨਾਕ੍ਰਮ ਉਸ ਸਮੇਂ ਵਾਪਰਿਆ ਜਦੋਂ ਪੰਜਾਬ ਦੇ ਕਈ ਮੰਤਰੀ ਤੇ ਵਿਧਾਇਕ ਰਾਹੁਲ ਗਾਂਧੀ ਨੂੰ ਮਿਲ ਰਹੇ ਹਨ। ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੀ ਰਾਹੁਲ ਗਾਂਧੀ ਨਾਲ ਮੁਲਾਕਾਤ ਕਰ ਰਹੇ ਹਨ। ਹਾਈਕਮਾਨ ਵੱਲੋਂ ਕੈਪਟਨ ਨੂੰ ਸਮਾਂ ਨਾ ਦੇਣਾ ਕੀ ਕਿਸੇ ਹੋਰ ਗੱਲ ਵੱਲ ਇਸ਼ਾਰਾ ਕਰਦਾ ਹੈ। ਕੈਪਟਨ ਕੱਲ੍ਹ ਤਿੰਨ ਮੈਂਬਰੀ ਕਮੇਟੀ ਨਾਲ ਲੰਬੀ ਮੁਲਾਕਾਤ ਕਰ ਚੁੱਕੇ ਹਨ, ਪਰ ਸੋਨੀਆ ਜਾਂ ਰਾਹੁਲ ਨਾਲ ਉਨ੍ਹਾਂ ਦੀ ਗੱਲ ਨਹੀਂ ਹੋਈ ਤੇ ਉਹ ਅੱਜ ਪੰਜਾਬ ਵਾਪਸ ਮੁੜ ਆਏ ਹਨ। ਕੈਪਟਨ ਅਮਰਿੰਦਰ ਨੂੰ ਨਵਜੋਤ ਸਿੱਧੂ ਵੱਲੋਂ ਜਨਤਕ ਤੌਰ ’ਤੇ ਉਨ੍ਹਾਂ ਖਿਲਾਫ ਕੀਤੇ ਹਮਲੇ ਬਾਰੇ ਵੀ ਵੱਡਾ ਰੰਜ ਸੀ, ਜਿਸਨੂੰ ਉਹ ਹਾਈਕਮਾਂਡ ਕੋਲ ਉਠਾਉਣਾ ਚਾਹੁੰਦੇ ਸਨ, ਪਰ ਕੱਲ ਤਿੰਨ ਮੈਂਬਰੀ ਕਮੇਟੀ ਨੇ ਕੈਪਟਨ ਦੀ ਥਾਂ ਰਾਹੁਲ ਤੇ ਸੋਨੀਆ ਦੀ ਅਗਵਾਈ ’ਚ ਪੰਜਾਬ ਚੋਣਾਂ ਲੜਨ ਦਾ ਕੀਤਾ ਇਸ਼ਾਰਾ ਵੀ ਨਵਜੋਤ ਸਿੱਧੂ ਨੂੰ ਖੁਸ਼ ਕਰਨ ਵੱਲ ਸੰਕੇਤ ਕਰਦਾ ਹੈ।
ਕੈਪਟਨ ਦੀ ਹਾਈਕਮਾਨ ਨਾਲ ਮੁਲਾਕਾਤ ਨਾ ਹੋਣ ਤੋਂ ਬਾਅਦ ਕੀ ਹੁਣ ਕੈਪਟਨ ਦੁਬਾਰਾ ਬੁਲਾੲ ਜਾਣਗੇ? ਪੰਜਾਬ ਵਿੱਚ ਨੇੜੇ ਆ ਰਹੀਆਂ ਚੋਣਾਂ ਤੇ ਪੰਜਾਬ ਕਾਂਗਰਸ ਵਿੱਚ ਵਧ ਰਹੀ ਫੁੱਟ ਹਾਈਕਮਾਨ ਦੀ ਚਿੰਤਾ ਵਧਾ ਰਹੀ ਹੈ। ਜਿੱਥੇ ਕੈਪਟਨ ਸਿੱਧੂ ਨੂੰ ਇਕ ਮੰਤਰੀ ਤੋਂ ਵੱਧ ਕੋਈ ਵੀ ਹੋਰ ਦਰਜਾ ਦੇਣ ਲਈ ਤਿਆਰ ਨਹੀਂ, ਉਥੇ ਨਵਜੋਤ ਸਿੱਧੂ ਕੈਪਟਨ ਦੀ ਅਗਵਾਈ ’ਚ ਮੰਤਰੀ ਜਾਂ ਡਿਪਟੀ ਮੁੱਖ ਮੰਤਰੀ ਵੀ ਬਨਣ ਨੂੰ ਤਿਆਰ ਨਹੀਂ। ਇਸ ਹਾਲਤ ’ਚ ਹਾਈਕਮਾਨ ਰਾਹੁਲ ਸੋਨੀਆ ਦੀ ਅਗਵਾਈ ਦਾ ਫਾਰਮੂਲਾ ਤਿਆਰ ਕਰਕੇ ਸਭ ਨੂੰ ਇਕੱਠੇ ਕਰਨ ਦੀ ਤਾਕ ’ਚ ਹੈ ਪਰ ਇਹ ਕੈਪਟਨ ਨੂੰ ਕਿੰਨਾ ਕੁ ਫਿੱਟ ਬੈਠਦਾ ਹੈ, ਉਸ ਦਾ ਉਹਨਾਂ ਵੱਲੋਂ ਆਏ ਪ੍ਰਤੀਕਰਮ ਤੋਂ ਬਾਦ ਹੀ ਪਤਾ ਲੱਗੇਗਾ।
ਉਧਰ ਕਾਂਗਰਸ ਦੇ ਐਮ ਪੀ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਕੈਪਟਨ ਹਾਈਕਮਾਨ ਨੂੰ ਕਿਉਂ ਨਹੀਂ ਮਿਲੇ। ਉਨ੍ਹਾਂ ਨੂੰ ਨਹੀਂ ਪਤਾ, ਪਰ ਉਹਨਾਂ ਇਹ ਦਾਅਵਾ ਜ਼ਰੂਰ ਕੀਤਾ ਕਿ ਹਾਈਕਮਾਂਡ ਨੂੰ ਕਿਸਦੀ ਕੀ ਭੂਮਿਕਾ ਹੈ, ਬਾਰੇ ਸਭ ਕੁਝ ਪਤਾ ਹੈ ਅਤੇ ਇਕ ਹਫਤੇ ਤੱਕ ਸਾਰਾ ਮਾਮਲਾ ਹੱਲ ਹੋ ਜਾਵੇਗਾ।

Jeeo Punjab Bureau

Leave A Reply

Your email address will not be published.