ਪਟਿਆਲਾ ਵਿੱਚ ਇੱਕ ਹੋਰ ਨਾਜਾਇਜ ਸਰਾਬ ਫੈਕਟਰੀ ਦਾ ਕੀਤਾ ਪਰਦਾਫਾਸ; ਤਿੰਨ ਵਿਅਕਤੀ ਗਿ੍ਰਫਤਾਰ

ਜੀਓ ਪੰਜਾਬ

ਚੰਡੀਗੜ੍ਹ, 22 ਜੂਨ

ਨਾਜਾਇਜ ਸਰਾਬ ਦੇ ਨਿਰਮਾਣ ਅਤੇ ਸਪਲਾਈ ਨੂੰ ਰੋਕਣ ਵਿੱਚ ਵੱਡੀ ਸਫਲਤਾ ਹਾਸਲ ਕਰਦਿਆਂ ਪੰਜਾਬ ਪੁਲਿਸ ਵੱਲੋਂ ਅੱਜ ਪਟਿਆਲਾ ਦੇ ਸਗਨ ਵਿਹਾਰ ਖੇਤਰ ਤੋਂ ਤਿੰਨ ਵਿਅਕਤੀਆਂ ਦੀ ਗਿ੍ਰਫਤਾਰੀ ਨਾਲ ਸੂਬੇ ਵਿਚ ਇਕ ਹੋਰ ਨਾਜਾਇਜ ਸਰਾਬ ਫੈਕਟਰੀ ਦਾ ਪਰਦਾਫਾਸ ਕੀਤਾ ਗਿਆ ਹੈ।

ਗਿ੍ਰਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸਲਵਿੰਦਰ ਸਿੰਘ ਉਰਫ ਸੰਿਦਾ ਵਾਸੀ ਪਿੰਡ ਬੁਫਾਨਪੁਰਾ ਪਟਿਆਲਾ, ਹਰਦੀਪ ਕੁਮਾਰ ਉਰਫ਼ ਦੀਪੂ ਵਾਸੀ ਅਰਬਨ ਅਸਟੇਟ ਪਟਿਆਲਾ ਅਤੇ ਸੁਨੀਲ ਕੁਮਾਰ ਵਾਸੀ ਸਫਾਬਾਦੀ ਗੇਟ, ਪਟਿਆਲਾ ਵਜੋਂ ਹੋਈ ਹੈ।

ਪੰਜਾਬ ਪੁਲਿਸ ਵੱਲੋਂ ਇੱਕ ਹਫਤੇ ਤੋਂ ਵੀ ਘੱਟ ਸਮੇਂ ਵਿੱਚ ਇਹ ਦੂਜੀ ਅਜਿਹੀ ਨਜਾਇਜ ਸਰਾਬ ਫੈਕਟਰੀ ਦਾ ਪਰਦਾਫਾਸ ਕੀਤਾ ਗਿਆ ਹੈ। ਜਕਿਰਯੋਗ ਹੈ ਕਿ ਜਲੰਧਰ ਦਿਹਾਤੀ ਪੁਲਿਸ ਨੇ 16 ਜੂਨ 2021 ਨੂੰ ਸਟੇਟ ਆਬਕਾਰੀ ਵਿਭਾਗ ਨਾਲ ਸਾਂਝੇ ਅਭਿਆਨ ਦੌਰਾਨ ਆਦਮਪੁਰ ਦੇ ਪਿੰਡ ਧੋਗੜੀ ਵਿੱਚ ਇੱਕ ਗੈਰਕਾਨੂੰਨੀ ਸਰਾਬ ਫੈਕਟਰੀ ਦਾ ਪਰਦਾਫਾਸ਼ ਕਰਕੇ ਛੇ ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਗਿਆ ਸੀ ਜਿਹਨਾਂ ਕੋਲੋਂ ਇੱਕ ਬੋਤਲਿੰਗ ਯੂਨਿਟ ਸਮੇਤ ਇੱਕ ਸਿਲਿੰਗ ਮਸੀਨ, 6 ਹੈੱਡ ਫੀਲਿੰਗ ਮਸੀਨਾਂ, 11,990 ਖਾਲੀ ਬੋਤਲਾਂ (750 ਮਿ.ਲੀ.), 3840 ਗੱਤੇ ਦੇ ਬਕਸੇ, ਸਟੋਰੇਜ ਟੈਂਕ ਆਦਿ ਬਰਾਮਦ ਕੀਤੇ ਗਏ।

ਐਸਐਸਪੀ ਜਲੰਧਰ ਦਿਹਾਤੀ ਨਵੀਨ ਸਿੰਗਲਾ ਨੇ ਕਿਹਾ ਕਿ ਮੁਲਜਮ ਜਹਿਰੀਲੇ ਰਸਾਇਣਾਂ ਨਾਲ ਬਣੀ ਮਿਲਾਵਟੀ ਸਰਾਬ ਤਿਆਰ ਕਰਕੇ ਲੋਕਾਂ ਦੀਆਂ ਜੰਿਦਗੀਆਂ ਨੂੰ ਖਤਰੇ ਵਿੱਚ ਪਾ ਰਹੇ ਹਨ, ਇਸ ਲਈ ਜਲੰਧਰ ਦਿਹਾਤੀ ਪੁਲਿਸ ਵੱਲੋਂ ਐਫਆਈਆਰ ਵਿੱਚ ਆਈਪੀਸੀ ਦੀ ਧਾਰਾ 307 (ਕਤਲ ਦੀ ਕੋਸਸਿ) ਵੀ ਸ਼ਾਮਲ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਜਲੰਧਰ ਦਿਹਾਤੀ ਪੁਲਿਸ ਵੱਲੋਂ ਪਹਿਲਾਂ ਆਈਪੀਸੀ ਦੀ ਧਾਰਾ 420, 120-ਬੀ, 353, 186 ਅਤੇ ਆਬਕਾਰੀ ਐਕਟ ਦੀ ਧਾਰਾ 20, 61 (ਏ), 68 ਤਹਿਤ ਥਾਣਾ ਆਦਮਪੁਰ, ਜਲੰਧਰ ਵਿਖੇ ਐਫਆਈਆਰ ਦਰਜ ਕੀਤੀ ਗਈ ਸੀ। 

ਡੀਜੀਪੀ ਦਿਨਕਰ ਗੁਪਤਾ ਵੱਲੋਂ ਪਟਿਆਲਾ ਵਿੱਚ ਵਿਸੇਸ ਓਪਰੇਸ਼ਨ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਐਸਐਸਪੀ ਸੰਦੀਪ ਗਰਗ ਦੀ ਨਿਗਰਾਨੀ ਹੇਠ ਪੁਲਿਸ ਟੀਮਾਂ ਨੇ ਕੱਲ ਪਟਿਆਲਾ ਦੇ ਸਗਨ ਵਿਹਾਰ ਖੇਤਰ ਵਿੱਚ ਨਜਾਇਜ ਸਰਾਬ ਫੈਕਟਰੀ ਦਾ ਪਰਦਾਫਾਸ਼ ਕੀਤਾ ਹੈ। 

ਉਨਾਂ ਦੱਸਿਆ ਕਿ ਪੁਲਿਸ ਨੇ ਸ਼ਰਾਬ ਦੀ ਤਸਕਰੀ ਕਰਨ ਵਾਲੇ ਅੰਤਰਰਾਜੀ ਗਿਰੋਹ, ਜੋ ਪੰਜਾਬ, ਹਰਿਆਣਾ, ਦਿੱਲੀ ਅਤੇ ਬਿਹਾਰ ਵਰਗੇ ਰਾਜਾਂ ਵਿੱਚ ਫੈਲਿਆ ਹੋਇਆ ਹੈ, ਦੇ ਤਿੰਨ ਦੋਸੀਆਂ ਨੂੰ ਗਿ੍ਰਫਤਾਰ ਕੀਤਾ ਹੈ, ਜਦੋਂ ਕਿ ਬਾਕੀ ਦੋ ਮੁਲਜਮਾਂ ਨੂੰ ਗਿ੍ਰਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਹਨਾਂ ਨੇ ਅੱਗੇ ਕਿਹਾ ਕਿ ਪਟਿਆਲਾ ਦੇ ਅਤਿੰਦਰ ਪਾਲ ਅਤੇ ਬਿਹਾਰ ਦੇ ਵਸਨੀਕ ਵਿਸਾਲ, ਜੋ ਇਸ ਕੇਸ ਵਿੱਚ ਸਰਗਰਮ ਤੌਰ ‘ਤੇ ਸਾਮਲ ਸਨ, ਦੀ ਗਿ੍ਰਫਤਾਰੀ ਲਈ ਯਤਨ ਕੀਤੇ ਜਾ ਰਹੇ ਹਨ।

ਡੀ.ਆਈ.ਜੀ. ਪਟਿਆਲਾ ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਛਿੰਦਾ ਅਤੇ ਦੀਪੂ ਪਿਛਲੇ 5-6 ਸਾਲਾਂ ਤੋਂ ਨਜਾਇਜ ਸਰਾਬ ਦੇ ਕਾਰੋਬਾਰ ਵਿੱਚ ਸ਼ਾਮਲ ਸਨ ਅਤੇ ਵਿਸਾਲ, ਜਿਸ ਨੂੰ ਦਿੱਲੀ ਵਿੱਚ ਸ਼ਰਾਬ ਬਣਾਉਣ ਲਈ ਮਸੀਨਰੀ ਅਤੇ ਕੱਚੇ ਮਾਲ ਦੀ ਉਪਬੱਧਤਾ ਬਾਰੇ ਜਾਣਕਾਰੀ ਸੀ, ਦੀ ਮੱਦਦ ਨਾਲ ਉਨਾਂ ਨੇ ਗੈਰਕਾਨੂੰਨੀ ਸਰਾਬ ਬਣਾਉਣ ਵਾਲੀ ਫੈਕਟਰੀ ਸਥਾਪਤ ਕੀਤੀ।

ਉਨਾਂ ਕਿਹਾ ਕਿ ਪਹਿਲਾਂ ਇਸ ਗਿਰੋਹ ਨੇ ਮਈ 2020 ਵਿੱਚ ਪਟਿਆਲਾ ਦੇ ਏਕਤਾ ਵਿਹਾਰ ਵਿਖੇ ਫੈਕਟਰੀ ਸਥਾਪਤ ਕੀਤੀ ਪਰ ਜਦੋਂ ਉਨਾਂ ਦੇ ਗੁਆਂਢੀਆਂ ਨੂੰ ਉਨਾਂ ਦੀਆਂ ਗਤੀਵਿਧੀਆਂ ਬਾਰੇ ਸ਼ੱਕ ਹੋਇਆ ਤਾਂ ਉਨਾਂ ਨੇ ਆਪਣੀ ਫੈਕਟਰੀ ਨੂੰ ਘਨੌਰ ਵਿੱਚ ਅਤਿੰਦਰ ਪਾਲ ਦੇ ਘਰ ਵਿੱਚ ਸਥਾਪਤ ਕਰ ਲਿਆ।

ਡੀਆਈਜੀ ਪਟਿਆਲਾ ਵਿਕਰਮ ਜੀਤ ਦੁੱਗਲ ਨੇ ਕਿਹਾ, “ਉਨਾਂ ਨੇ ਆਪਣੀ ਫੈਕਟਰੀ ਘਨੌਰ ਤੋਂ ਵੀ ਬਦਲ ਕੇ ਇਸ ਦੇ ਮੌਜੂਦਾ ਸਥਾਨ ਸਗਨ ਵਿਹਾਰ ਵਿੱਚ ਸਥਾਪਤ ਕਰ ਲਈ ਜਿੱਥੇ ਪਿਛਲੇ ਕੁਝ ਸਮੇਂ ਤੋਂ ਚਲਾ ਰਹੇ ਸਨ।” ਉਹਨਾਂ ਦੱਸਿਆ ਕਿ ਇਸ ਗਿਰੋਹ ਨੇ ਇਹਨਾਂ ਤਿੰਨ ਫੈਕਟਰੀਆਂ ਤੋਂ ਲਗਭਗ 1000 ਤੋਂ 1100 ਸ਼ਰਾਬ ਦੇ ਡੱਬਿਆਂ (ਇਕ ਡੱਬੇ ਵਿੱਚ 12 ਬੋਤਲਾਂ) ਦਾ ਨਿਰਮਾਣ ਕਰ ਲਿਆ ਸੀ।

ਉਨਾਂ ਕਿਹਾ ਕਿ ਇਹ ਗਿਰੋਹ ਆਪਣੇ ਨਾਜਾਇਜ ਕਾਰੋਬਾਰ ਨੂੰ ਵਧਾਉਣ ਲਈ ਐਕਸਟਰਾ ਨਿਊਟਰਲ ਅਲਕੋਹਲ (ਈ.ਐਨ.ਏ.) ਖਰੀਦਣ ਦੇ ਯਤਨ ਵੀ ਕਰ ਰਿਹਾ ਸੀ।

ਐਸਐਸਪੀ ਪਟਿਆਲਾ ਸੰਦੀਪ ਗਰਗ ਨੇ ਦੱਸਿਆ ਕਿ ਪੁਲਿਸ ਵੱਲੋਂ ਇੱਕ ਫਾਰਚੂਨਰ ਕਾਰ (ਪੀਬੀ 11 ਸੀਐਨ 8979), ਇੱਕ ਬੋਟਲਿੰਗ ਮਸੀਨ, 41000 ਬੋਤਲ ਲੇਬਲ ਜਿਸ ‘ਤੇ ਲਿਖਿਆ ਸੀ ਸਿਰਫ ਚੰਡੀਗੜ/ਯੂਟੀ ਵਿੱਚ ਵਿਕਰੀ ਲਈ ਸੰਤਰੀ ਟੈਂਗੋ ਸਪਾਈਸੀ ਦੇਸੀ ਸ਼ਰਾਬ, 16000 ਖਾਲੀ ਪਲਾਸਟਿਕ ਦੀਆਂ ਬੋਤਲਾਂ, 850 ਪੈਕਿੰਗ ਗੱਤੇ ਦੇ ਬਕਸੇ, ਪਲਾਸਟਿਕ ਦੀਆਂ ਦੋ ਕਾਲੀਆਂ ਟੈਂਕੀਆਂ, 6500 ਬਿਨਾਂ ਲੇਬਲ ਤੋਂ ਬੋਤਲਾਂ ਦੇ ਢੱਕਣ, ਬੋਤਲਾਂ ਦੇ 3500 ਢੱਕਣ (ਆਰ ਐਸ ਰੌਕ ਅਤੇ ਸਟੌਰਮ ਬੋਤਲਸ ਪ੍ਰਾਈਵੇਟ ਚੰਡੀਗੜ ਦੇ ਲੇਬਲ ਨਾਲ), 4 ਲਿਟਰ ਓਰੈਂਜ ਫਲੇਵਰ, 38-ਲੀਟਰ ਲਾਲ ਫਲੇਵਰ, ਬੋਤਲਾਂ ਨੂੰ ਸੀਲ ਕਰਨ ਲਈ ਵਰਤੀ ਜਾਂਦੀ ਇਕ ਡਿਸਪੈਂਸਰ ਮਸੀਨ, ਬੋਤਲਾਂ ਨੂੰ ਲੇਬਲ ਲਗਾਉਣ ਵਾਲੀ ਇਕ ਰੈਪ ਮਸ਼ੀਨ, 7000 ਬੋਤਲ ਕੈਪ ਸੀਲ, 14 ਗੱਮ ਪਲਾਸਟਿਕ ਦੀਆਂ ਬੋਤਲਾਂ, 96 ਟੁਕੜੇ ਸੈਲੋ ਟੇਪਾਂ ਅਤੇ ਇੱਕ ਟੁਲੂ ਪੰਪ ਜਬਤ ਕੀਤੇ ਗਏ।

ਉਨਾਂ ਕਿਹਾ ਕਿ ਮੁੱਢਲੀ ਪੜਤਾਲ ਤੋਂ ਪਤਾ ਲੱਗਿਆ ਹੈ ਕਿ ਵਿਸ਼ਾਲ ਜੋ ਸ਼ਰਾਬ ਦੇ ਵੱਖ ਵੱਖ ਫਲੇਵਰ ਬਣਾਉਣ ਵਿਚ ਮਾਹਰ ਹੈ, ਨੇ ਈ.ਐਨ.ਏ. ਦੇ 11 ਛੋਟੇ ਡਰੰਮ ਖਰੀਦਣ ਅਤੇ ਦਿੱਲੀ ਤੋਂ ਪੈਕਿੰਗ ਮੈਟੀਰੀਅਲ ਜਿਵੇਂ ਟੈਂਗੋ ਮਾਰਕਾ ਵਾਲੇ ਲੇਬਲ ਅਤੇ ਬੱਦੀ ਤੋਂ ਬੋਤਲਾਂ ਖਰੀਦਣ ਵਿੱਚ ਗਿਰੋਹ ਦੀ ਮਦਦ ਕੀਤੀ। 

ਦੱਸਣਯੋਗ ਹੈ ਕਿ ਥਾਣਾ ਅਰਬਨ ਅਸਟੇਟ ਪਟਿਆਲਾ ਵਿਖੇ ਐਫਆਈਆਰ ਨੰ. 119 ਮਿਤੀ 21 ਜੂਨ, 2021, ਨੂੰ ਆਈਪੀਸੀ ਦੀ ਧਾਰਾ 420, 465, 467, 468 ਅਤੇ 471 ਅਤੇ ਆਬਕਾਰੀ ਐਕਟ ਦੀ ਧਾਰਾ  61 (1) ਏ, 61 (1) ਸੀ, 63 ਏ, 24-1-14 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਅਗਲੇਰੀ ਪੜਤਾਲ ਜਾਰੀ ਹੈ।

Jeeo Punjab Bureau

Leave A Reply

Your email address will not be published.