ਮਾਨਸਾ ਦੇ ਮਸ਼ਹੂਰ ਕਬਾੜੀਏ ਨੇ ਖਰੀਦੇ 6 ਹੈਲੀਕਾਪਟਰ

ਜੀਓ ਪੰਜਾਬ

ਚੰਡੀਗੜ੍ਹ, 22 ਜੂਨ:

ਮਾਨਸਾ ਦੇ ਮਸ਼ਹੂਰ ਮਿੱਠੂ ਕਬਾੜੀਏ ਲਈ ਵਰਤੀ ਜਾਂਦੀ ਇਹ ਕਹਾਵਤ ਕਿ ਉਹ ਸੂਈ ਤੋਂ ਲੈ ਕੇ ਜਹਾਜ਼ ਤੱਕ ਕਬਾੜ ਵਿੱਚ ਖਰੀਦ ਲੈਂਦਾ ਹੈ, ਹੁਣ ਸੱਚ ਸਾਬਤ ਹੋ ਗਈ ਹੈ। ਉਸ ਵੱਲੋਂ ਹੁਣ ਭਾਰਤੀ ਹਵਾਈ ਫੌਜ ਦੇ ਛੇ ਕਬਾੜ ਹੋ ਚੁੱਕੇ ਹੈਲੀਕਾਪਟਰ ਖਰੀਦੇ ਗਏ ਹਨ। ਕਬਾੜ ’ਚ ਖਰੀਦੇ ਗਏ ਜਹਾਜ਼ ਹੁਣ ਮਾਨਸਾ ਆ ਚੁੱਕੇ ਹਨ। ਇਹ ਹੈਲੀਕਾਪਟਰ ਸ਼ਹਿਰ ਵਾਸੀਆਂ ਤੋਂ ਇਲਾਵਾ ਕਬਾੜਖਾਨੇ ਕੋਲੋਂ ਲੰਘਦੇ ਰਾਹਗੀਰਾਂ ਲਈ ਖਿੱਚ ਦਾ ਕੇਂਦਰ ਬਣੇ ਹੋਏ ਹਨ।

ਉਨ੍ਹਾਂ ਵੱਲੋਂ ਹੁਣ ਭਾਰਤੀ ਹਵਾਈ ਫੌਜ ਤੋਂ ਕਬਾੜ ਹੋਏ 6 ਹੈਲੀਕਾਪਟਰਾਂ ਦੀ ਆਨਲਾਈਨ ਖਰੀਦ ਕੀਤੀ ਗਈ ਹੈ ਜਿਉਂ ਹੀ ਇਹ ਹੈਲੀਕਾਪਟਰ ਮਾਨਸਾ ਲਿਆਂਦੇ ਗਏ ਤਾਂ ਵੇਖਣ ਲਈ ਵੱਡੀ ਗਿਣਤੀ ਲੋਕ ਪਹੁੰਚਣੇ ਸ਼ੁਰੂ ਹੋ ਗਏ। ਮਿੱਠੂ ਕਬਾੜੀਆ ਦੇ ਬੇਟੇ ਡਿੰਪਲ ਅਰੋੜਾ ਨੇ ਇਨ੍ਹਾਂ ਹੈਲੀਕਾਪਟਰਾਂ ਬਾਰੇ ਦੱਸਿਆ ਕਿ ਉਨ੍ਹਾਂ ਵੱਲੋਂ ਇੰਡੀਅਨ ਏਅਰ ਫੋਰਸ ਦੇ ਕਬਾੜ ਹੋ ਚੁੱਕੇ ਛੇ ਹੈਲੀਕਾਪਟਰਾਂ ਨੂੰ ਖਰੀਦਿਆ ਗਿਆ ਹੈ। ਅਰੋੜਾ ਨੇ ਦੱਸਿਆ ਕਿ ਉਹ ਆਨਲਾਈਨ ਸਰਕਾਰੀ ਅਤੇ ਪ੍ਰਾਈਵੇਟ ਕਬਾੜ ਹੋ ਚੁੱਕੀਆਂ ਗੱਡੀਆਂ ਆਦਿ ਦੀ ਖ੍ਰੀਦਦਾਰੀ ਦਾ ਕੰਮ ਕਰਦੇ ਹਨ ਜਿਸ ਦੇ ਤਹਿਤ ਉਨ੍ਹਾਂ ਵੱਲੋਂ ਉੱਤਰ ਪ੍ਰਦੇਸ਼ ’ਚ ਪੈਂਦੇ ਸਰਸਾਵਾ ਏਅਰ ਫੋਰਸ ਦੇ ਸਟੇਸ਼ਨ ’ਚੋਂ ਛੇ ਹੈਲੀਕਾਪਟਰ ਖ੍ਰੀਦੇ ਗਏ ਹਨ। ਉਨ੍ਹਾਂ ਦੱਸਿਆ ਕਿ ਭਾਰਤੀ ਹਵਾਈ ਫੌਜ ਤੋਂ ਇਨ੍ਹਾਂ ਹੈਲੀਕਾਪਟਰਾਂ ਦੀ ਖਰੀਦ 4 ਮਹੀਨੇ ਪਹਿਲਾਂ ਕਰ ਲਈ ਗਈ ਸੀ ਪਰ ਕੋਰੋਨਾ ਮਹਾਂਮਾਰੀ ਕਾਰਨ ਲੱਗੇ ਲਾਕਡਾਊਨ ਕਾਰਨ ਲਿਆਉਣ ’ਚ ਦੇਰੀ ਹੋ ਗਈ ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਨੂੰ ਉੱਥੋਂ ਹੈਲੀਕਾਪਟਰ ਲੱਦ ਕੇ ਚੱਲੇ ਸੀ ਜੋ 4 ਦਿਨਾਂ ’ਚ ਮਾਨਸਾ ਪੁੱਜੇ ਹਨ।

Jeeo Punjab Bureau

Leave A Reply

Your email address will not be published.