ਹਰਿਆਣਾ ’ਚ BJP-JJP ਆਗੂਆਂ ਵਿਰੁੱਧ ਕਿਸਾਨਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਤੇਜ਼

ਜੀਓ ਪੰਜਾਬ

ਹਰਿਆਣਾ, 21 ਜੂਨ

ਹਰਿਆਣਾ ਭਾਜਪਾ ਅਤੇ ਜੇਜੇਪੀ ਦੇ ਆਗੂ ਆਪਣੇ ਕਿਸਾਨ ਵਿਰੋਧੀ ਰਵੱਈਏ ਅਤੇ ਵਿਵਹਾਰ ਦਾ ਖਮਿਆਜਾ ਭੁਗਤ ਰਹੇ ਹਨ। ਇਨ੍ਹਾਂ ਆਗੂਆਂ ਵਿਰੁੱਧ ਪੂਰੇ ਹਰਿਆਣਾ ’ਚ ਵਿਰੋਧ ਪ੍ਰਦਰਸ਼ਨ ਜਾਰੀ ਹਨ। ਭਾਜਪਾ ਆਗੂਆਂ ਨੂੰ ਆਪਣੇ ਐਲਾਨੇ ਪ੍ਰੋਗਰਾਮ ਲੁਕ-ਛਿਪ ਕੇ ਕਰਨੇ ਪੈ ਰਹੇ ਹਨ ਅਤੇ ਉਨ੍ਹਾਂ ਨੂੰ ਲੋਕਾਂ ਦੇ ਰੋਹ ਦਾ ਸਾਹਮਣਾ ਕਰਨ ਦੇ ਡਰੋਂ ਕਿਸਾਨਾਂ ਨਾਲ ਬਿੱਲੀ ਚੂਹੇ ਦੀ ਖੇਡ ਦਾ ਸਹਾਰਾ ਲੈਣਾ ਪੈ ਰਿਹਾ ਹੈ ਜਿਨ੍ਹਾਂ ਨੇ ਉਨ੍ਹਾਂ ਨੂੰ ਵੋਟਾਂ ਪਾ ਕੇ ਸੱਤਾ ’ਚ ਲਿਆਂਦਾ ਸੀ। ਰਿਪੋਰਟਾਂ ਇਹ ਹਨ ਕਿ ਮੁੱਖ ਮੰਤਰੀ ਨੂੰ ਕੱਲ੍ਹ ਪੰਚਕੂਲਾ ’ਚ ਹੈਲੀਕਾਪਟਰ ਰਾਹੀਂ ਆਪਣੇ ਸਮਾਗਮਾਂ ’ਚ ਜਾਣ ਲਈ ਬਾਕਾਇਦਾ ਹੈਲੀਪੈਡ ਵਰਤਣ ਦੀ ਬਜਾਏ ਅਗਿਆਤ ਹੈਲੀਪੈਡ ਦੀ ਵਰਤੋਂ ਕਰਨੀ ਪਈ। ਮੁੱਖ ਮੰਤਰੀ ਵਿਰੁੱਧ ਵਿਰੋਧ ਪ੍ਰਦਰਸ਼ਨ ਕਰ ਰਹੇ ਜਿਨ੍ਹਾਂ 70 ਤੋਂ ਵਧੇਰੇ ਪ੍ਰਦਰਸ਼ਨਕਾਰੀਆਂ ਨੂੰ ਗਿ੍ਰਫ਼ਤਾਰ ਕਰਕੇ ਪੰਜ ਘੰਟੇ ਤੋਂ ਵਧੇਰੇ ਪੰਚਕੂਲਾ ਦੇ ਕ੍ਰਾਈਮ ਪੁਲਿਸ ਥਾਣੇ ’ਚ ਰੱਖਿਆ ਗਿਆ ਸੀ ਉਨ੍ਹਾਂ ਦੀ ਰਿਹਾਈ ਦੀ ਮੰਗ ਕਰਦੇ ਹੋਏ ਜਦੋਂ ਸੰਘਰਸ਼ ਦੇ ਸੈਂਕੜੇ ਹਮਾਇਤੀ ਪੁਲਿਸ ਥਾਣੇ ਅੱਗੇ ਇਕੱਠੇ ਹੋਣੇ ਸ਼ੁਰੂ ਹੋ ਗਏ ਤਾਂ ਪੁਲਿਸ ਨੇ ਰਾਤ ਨੂੰ ਹੀ ਗਿ੍ਰਫ਼ਤਾਰ ਕੀਤੇ ਪ੍ਰਦਰਸ਼ਨਕਾਰੀਆਂ ਨੂੰ ਰਿਹਾ ਕਰ ਦਿੱਤਾ। ਪ੍ਰਦਰਸ਼ਨਕਾਰੀਆਂ ਨਾਲ ਦੁਰਵਿਹਾਰ ਦੀ ਪੁਲਿਸ ਵੱਲੋਂ ਮਾਫ਼ੀ ਮੰਗਣ ਤੋਂ ਬਾਦ, ਉਨ੍ਹਾਂ ਦੇ ਖ਼ਿਲਾਫ਼ ਬਿਨਾਂ ਕੋਈ ਮਾਮਲਾ ਦਰਜ ਕੀਤੇ ਉਨ੍ਹਾਂ ਨੂੰ ਰਿਹਾ ਕਰ ਦਿੱਤਾ ਗਿਆ।

ਜਵਾਬਦੇਹੀ ਤੋਂ ਬਚਣ ਲਈ ਮੰਤਰੀ ਅਤੇ ਵਿਧਾਇਕ ਆਪਣੇ ਐਲਾਨੇ ਪ੍ਰੋਗਰਾਮ ਰੱਦ ਕਰਨ ਲਈ ਮਜਬੂਰ ਹੋ ਰਹੇ ਹਨ ਜਾਂ ਰਾਤ ਵੇਲੇ ਆਪਣੇ ਪ੍ਰੋਗਰਾਮ ਕਰ ਰਹੇ ਹਨ। ਹਿਸਾਰ ਵਿਚ ਵਿਧਾਇਕ ਵਿਨੋਦ ਭਾਯਾਨਾ ਨੇ ਕੱਲ੍ਹ (ਐਤਵਾਰ) ਨੂੰ ਇਕ ਪਾਰਕ ਵਿਚ ਪਾਣੀ ਦੇ ਇਕ ਫੁਆਰੇ ਦਾ ਉਦਘਾਟਨ ਰਾਤ ਨੂੰ ਕੀਤਾ, ਉਹ ਵੀ ਕੁਝ ਦਿਨ ਪਹਿਲਾਂ ਆਪਣੀ ਮੁੱਢਲੀ ਯੋਜਨਾ ਨੂੰ ਰੱਦ ਕਰਨ ਤੋਂ ਬਾਦ ਜਿਸ ਤੋਂ ਬਾਦ ਕਿਸਾਨਾਂ ਨੇ ਪਾਰਕ ਦਾ ਉਦਘਾਟਨ ਖ਼ੁਦ ਕਰ ਦਿੱਤਾ ਸੀ। ਇਕ ਖ਼ੂਨ ਦਾਨ ਕੈਂਪ ਜਿਸ ਦਾ ਆਗਾਜ਼ ਭਾਜਪਾ ਦੇ ਸੂਬਾ ਪ੍ਰਧਾਨ ਓਮ ਪ੍ਰਕਾਸ਼ ਧਨਕਰ ਨੇ ਕਰਨਾ ਸੀ, ਕਿਸਾਨਾਂ ਦੇ ਵਿਰੋਧ ਤੋਂ ਬਚਣ ਲਈ ਉਸ ਦਾ ਪ੍ਰੋਗਰਾਮ ਨਵੇਂ ਸਿਰਿਓਂ ਤੈਅ ਕੀਤਾ ਗਿਆ ਜਦਕਿ ਜਦੋਂ ਬਾਅਦ ’ਚ ਸਮਾਗਮ ਸ਼ੁਰੂ ਹੋਇਆ ਤਾਂ ਕਿਸਾਨ ਉੱਥੇ ਫਿਰ ਆ ਪਹੁੰਚੇ। ਭਿਵਾਨੀ ’ਚ ਖੇਤੀ ਮੰਤਰੀ ਜੇ.ਪੀ. ਦਲਾਲ ਨੂੰ ਅੱਜ ਸੈਂਕੜੇ ਪ੍ਰਦਰਸ਼ਨਕਾਰੀਆਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ ਜਦੋਂ ਉਸ ਨੂੰ ਕਾਲੇ ਝੰਡੇ ਵਿਖਾਏ ਗਏ। ਚਰਖੀ ਦਾਦਰੀ ’ਚ ਅੱਜ ਯੋਗ ਦਿਵਸ ਪ੍ਰੋਗਰਾਮ ’ਚ ਹਿੱਸਾ ਲੈਣ ਪਹੁੰਚੀ ਬਬੀਤਾ ਫੋਗਾਟ ਨੂੰ ਵੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਅੰਬਾਲਾ ’ਚ ਸਿੱਖਿਆ ਮੰਤਰੀ ਕੰਵਰਪਾਲ ਗੁਰਜਰ ਨੂੰ ਕਾਲੇ ਝੰਡੇ ਦਿਖਾਏ ਗਏ। ਚੰਡੀਗੜ੍ਹ ਦੇ ਮਟਕਾ ਚੌਕ ’ਚ ਪੁਲਿਸ ਬਹੁਤ ਸਾਰੇ ਪ੍ਰਦਰਸ਼ਨਕਾਰੀਆਂ ਨੂੰ ਗਿ੍ਰਫ਼ਤਾਰ ਕਰਕੇ ਪੁਲਿਸ ਸੈਕਟਰ 17 ਦੇ ਥਾਣੇ ਲੈ ਗਈ। ਇਹ ਪ੍ਰੈੱਸ ਨੋਟ ਜਾਰੀ ਕੀਤੇ ਜਾਣ ਸਮੇਂ ਹਿਰਾਸਤ ’ਚ ਲਏ ਗਏ ਪ੍ਰਦਰਸ਼ਨਕਾਰੀਆਂ ਨੂੰ ਰਿਹਾ ਕਰਾਉਣ ਲਈ ਸੈਂਕੜੇ ਸੰਘਰਸ਼ ਹਮਾਇਤੀ ਥਾਣੇ ਅੱਗੇ ਪਹੁੰਚਣੇ ਸ਼ੁਰੂ ਹੋ ਗਏ ਹਨ।

ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ ਭਾਜਪਾ ਅਤੇ ਜੇ.ਜੇ.ਪੀ. ਦੇ ਆਗੂਆਂ ਨੂੰ ਕਿਸਾਨਾਂ ਨੂੰ ਬਿਨਾਂ ਵਜਾ੍ਹ ਭੜਕਾਉਣ ਤੋਂ ਬਾਜ ਆਉਣ ਦੀ ਚੇਤਾਵਨੀ ਵਾਰ ਵਾਰ ਦੇ ਰਹੀਆਂ ਹਨ। ਪਾਰਟੀ ਦੇ ਆਗੂਆਂ ਨੂੰ ਬਲਦੀ ਉੱਪਰ ਤੇਲ ਪਾ ਕੇ ਕਿਸਾਨਾਂ ਦੇ ਰੋਹ ਅਤੇ ਦਰਦ ਨੂੰ ਭੜਕਾਉਣ ਦੀ ਵਿਅਰਥ ਕੋਸ਼ਿਸ਼ ਕਰਨ ਦੀ ਬਜਾਏ ਕਿਸਾਨਾਂ ਦੇ ਪੱਖ ’ਚ ਖੜ੍ਹਨਾ ਚਾਹੀਦਾ ਹੈ ਜਿਨ੍ਹਾਂ ਨੇ ਉਨ੍ਹਾਂ ਨੂੰ ਵੋਟਾਂ ਪਾ ਕੇ ਸੱਤਾ ’ਚ ਲਿਆਂਦਾ ਸੀ। ਜੇ ਇਹ ਆਗੂ ਸੱਚਮੁੱਚ ਆਗੂ ਹਨ ਤਾਂ ਉਨ੍ਹਾਂ ਨੂੰ ਚਾਹੀਦਾ ਹੈ ਕਿ ਕੇਂਦਰ ਸਰਕਾਰ ਕੋਲੋਂ ਤਿੰਨ ਕਾਲੇ ਕਾਨੂੰਨ ਰੱਦ ਕਰਵਾਉਣ ਅਤੇ ਸਾਰੇ ਕਿਸਾਨਾਂ ਲਈ ਐੱਮ.ਐੱਸ.ਪੀ. ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਪਾਸ ਕਰਵਾਉਣ।

ਜਿਵੇਂ ਕਿ ਸੰਯੁਕਤ ਕਿਸਾਨ ਮੋਰਚਾ ਨੇ ਪਹਿਲਾਂ ਦੱਸਿਆ ਹੈ, ਚੱਲ ਰਹੇ ਅੰਦੋਲਨ ਨੂੰ ਭਰਪੂਰ ਹਮਾਇਤ ਮਿਲ ਰਹੀ ਹੈ। ਇਸੇ ਤਰ੍ਹਾਂ ਦੀ ਹਮਾਇਤ ਦਿਖਾਉਦੇ ਹੋਏ ਸਿੰਘੂ ਬਾਰਡਰ ਉੱਪਰ ਅੱਜ ਖਰਕੌਂਡਾ ਅਤੇ ਉਸ ਦੇ ਆਸ-ਪਾਸ ਦੇ ਪਿੰਡਾਂ ਵੱਲੋਂ ਘੱਟੋਘੱਟ ਦਸ ਟਰਾਲੀਆਂ ਭਰ ਕੇ ਕਣਕ ਲੰਗਰ ਦੀ ਸੇਵਾ ਲਈ ਭੇਜੀ ਗਈ। ਇਹ ਹਮਾਇਤ ਰਾਸ਼ਟਰੀ ਕਿਸਾਨ ਮਹਾ ਸੰਘ ਦੀ ਮੱਦਦ ਨਾਲ ਜੁਟਾਈ ਗਈ। ਇਸ ਤੋਂ ਇਲਾਵਾ, ਸੋਨੀਪਤ ਅਤੇ ਨੇੜੇ-ਤੇੜੇ ਦੇ ਪਿੰਡਾਂ ਤੋਂ ਬੀ.ਕੇ.ਯੂ. ਚੜੂਨੀ ਦੇ ਸਹਿਯੋਗ ਨਾਲ 40 ਟਰਾਲੀਆਂ ਤੋਂ ਵਧੇਰੇ ਕਣਕ ਇਕੱਠੀ ਕਰਕੇ ਅੰਦੋਲਨ ਲਈ ਭੇਜੀ ਗਈ।

ਅੱਜ ਆਲ ਇੰਡੀਆ ਕਿਸਾਨ ਖੇਤ ਮਜ਼ਦੂਰ ਸੰਗਠਨ (ਏ.ਆਈ.ਕੇ.ਕੇ.ਐੱਮ.ਐੱਸ.) ਦੇ ਸੱਦੇ ’ਤੇ ਦੇਸ਼ ਦੇ ਕਈ ਰਾਜਾਂ ’ਚ ਕਿਸਾਨਾਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤੇ ਗਏ ਜਿਸ ਵਿਚ 3 ਕੇਂਦਰੀ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ, ਬਿਜਲੀ ਸੋਧ ਬਿੱਲ 2020 ਵਾਪਸ ਲੈਣ ਅਤੇ ਸਾਰੇ ਕਿਸਾਨਾਂ ਲਈ ਐੱਮ.ਐੱਸ.ਪੀ. ਦੀ ਗਾਰੰਟੀ ਦਿੰਦਾ ਐਕਟ ਪਾਸ ਕਰਨ ਦੀ ਮੰਗ ਕੀਤੀ ਗਈ। ਇਨ੍ਹਾਂ ’ਚ ਹਰਿਆਣਾ ਦੇ, ਅਸਾਮ ’ਚ (ਦੱਖਣੀ ਸਲਮਾਰਾ, ਮਾਂਕਾਚਰ, ਗੋਲਪਾਰਾ, ਲਖੀਮਪੁਰ ਆਦਿ), ਉਡੀਸਾ ’ਚ (ਪੁਰੀ, ਜਾਜਪੁਰ, ਆਂਗੁਲ, ਕੋਰਾਪੁਟ, ਸੰਬਲਪੁਰ ਅਤੇ ਹੋਰ ਜ਼ਿਲ੍ਹੇ), ਕਰਨਾਟਕਾ, ਛੱਤੀਸਗੜ੍ਹ ਅਤੇ ਬਿਹਾਰ (ਮੁੰਗੇਰ, ਮਧੇਪੁਰਾ, ਮੁਜ਼ੱਫ਼ਰਪੁਰ, ਬਾਂਕਾ, ਔਰੰਗਾਬਾਦ ਅਤੇ ਹੋਰ ਜ਼ਿਲ੍ਹਿਆਂ) ਦੇ ਸੈਂਕੜੇ ਪਿੰਡ ਸ਼ਾਮਲ ਸਨ।

Jeeo Punjab Bureau

Leave A Reply

Your email address will not be published.