ਦਿੱਲੀ ਦੇ 72 ਲੱਖ ਲੋਕਾਂ ਨੂੰ 2 ਮਹੀਨੇ ਲਈ ਰਾਸ਼ਨ ਮੁਫਤ

ਜੀਓ ਪੰਜਾਬ ਬਿਊਰੋ

ਨਵੀਂ ਦਿੱਲੀ: 4 ਮਈ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਲੋਕਾਂ ਲਈ ਵੱਡਾ ਐਲਾਨ ਕੀਤਾ ਹੈ। ਅੱਜ ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ 72 ਲੱਖ ਲੋਕਾਂ ਨੂੰ 2 ਮਹੀਨੇ ਲਈ ਮੁਫਤ ਰਾਸ਼ਨ ਦਿੱਤਾ ਜਾਵੇਗਾ ਅਤੇ 1 ਲੱਖ ਆਟੋ ਤੇ ਟੈਕਸੀ ਚਾਲਕਾਂ ਨੂੰ 5–5 ਹਜ਼ਾਰ ਰੁਪਏ ਦਿੱਤੇ ਜਾਣਗੇ। ਇਹ ਪੈਸੇ ਉਨ੍ਹਾਂ ਦੇ ਖਾਤਿਆਂ ਵਿੱਚ ਪਾਏ ਜਾਣਗੇ। ਉਨ੍ਹਾਂ ਕਿਹਾ ਕਿ ਦੋ ਮਹੀਨੇ ਦਾ ਰਾਸ਼ਨ ਦੇਣ ਦਾ ਮਤਲਬ ਇਹ ਨਾ ਸਮਝ ਲਿਆ ਜਾਵੇ ਕਿ ਦਿੱਲੀ ਵਿੱਚ ਦੋ ਮਹੀਨੇ ਲਈ ਲੌਕਡਾਊਨ ਰਹੇਗਾ।

 Jeeo Punjab Bureau

Leave A Reply

Your email address will not be published.