ਆਈ.ਪੀ.ਐਲ. 2021 ਨੂੰ ਅਣਮਿਥੇ ਸਮੇਂ ਲਈ ਕੀਤਾ ਮੁਅੱਤਲ

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 4 ਮਈ

ਆਈ.ਪੀ.ਐਲ. 2021 ਨੂੰ ਅਣਮਿਥੇ ਸਮੇਂ ਲਈ ਮੁਅੱਤਲ ਕਰ ਦਿੱਤਾ ਗਿਆ। ਇਸ ਸੰਬੰਧੀ ਬੀ.ਸੀ.ਸੀ.ਆਈ. ਦੇ ਵਾਈਸ ਪ੍ਰੈਜੀਡੈਂਟ ਰਾਜੀਵ ਸ਼ੁਕਲਾ ਨੇ ਦੱਸਿਆ ਕਿ ਆਈ.ਪੀ.ਐਲ. ਦਾ 2021 ਦਾ ਸੀਜ਼ਨ ਹੁਣ ਅਣਮਿਥੇ ਸਮੇਂ ਲਈ ਅੱਗੇ ਪਾ ਦਿੱਤਾ ਗਿਆ ਹੈ।

ਇਹ ਫੈਸਲਾ ਇਸ ਕਰਕੇ ਲੈਣਾ ਪਿਆ ਹੈ ਕਿ ਬਹੁਤ ਸਾਰੇ ਖਿਡਾਰੀ ਕਰੋਨਾ ਦੀ ਲਾਗ ਦਾ ਸ਼ਿਕਾਰ ਹੋ ਗਏ ਸਨ। ਕੇ.ਕੇ.ਆਰ. ਦੇ ਵਰੁਣ ਚੱਕਰਵਰਤੀ ਅਤੇ ਸੰਦੀਪ ਵਾਰਿਆਰ, ਦਿੱਲੀ ਕੈਪੀਟਲ ਦੇ ਖਿਡਾਰੀ ਅਮਿੱਤ ਮਿੱਤਰਾ ਅਤੇ ਸਨਰਾਈਜ਼ ਹੈਦਰਾਬਾਦ ਰਿਧੀਮਾਨ ਸਾਹਾ ਅਤੇ ਆਈ.ਪੀ.ਐਲ. ਦੇ ਸਟਾਫ ਮੈਂਬਰ ਕਰੋਨਾ ਪੀੜਤ ਪਾਏ ਗਏ ਹਨ।

 Jeeo Punjab Bureau

Leave A Reply

Your email address will not be published.