ਵਿੱਤ ਮੰਤਰੀ Badal ਨੇ ਵੱਖ-ਵੱਖ ਹਸਪਤਾਲਾਂ ਦਾ ਕੀਤਾ ਦੌਰਾ

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 1 ਮਈ

ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਆਦੇਸ਼ ਹਸਪਤਾਲ ਭੁੱਚੋ, ਅਰੁਣਾ ਹਸਪਤਾਲ, ਇੰਦਰਾਣੀ ਹਸਪਤਾਲ, ਦਿੱਲੀ ਹਾਰਟ ਹਾਸਪਿਟਲ, ਗਲੋਬਲ ਹੈਲਥਕੇਅਰ, ਬਡਿਆਲ ਹਸਪਤਾਲ ਅਤੇ ਸਿਵਲ ਹਸਪਤਾਲ ਬਠਿੰਡਾ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਬਠਿੰਡਾ ਦੇ ਡਿਪਟੀ ਕਮਿਸਨਰ ਵੀ ਹਾਜ਼ਰ ਸਨ। ਵਿੱਤ ਮੰਤਰੀ ਨੇ ਹਸਪਤਾਲ ਪ੍ਰਬੰਧਨ ਅਤੇ ਡਾਕਟਰਾਂ ਨਾਲ ਮੀਟਿੰਗ ਕੀਤੀ ਅਤੇ ਲੈਵਲ ਇੱਕ, ਲੈਵਲ ਦੋ ਅਤੇ ਲੈਵਲ ਤਿੰਨ ਵਿੱਚ ਉਪਲੱਬਧ ਸਹੂਲਤਾਂ ਦਾ ਜਾਇਜ਼ਾ ਲਿਆ।

ਉਨ੍ਹਾਂ ਨੇ ਇੱਥੇ ਆਕਸੀਜਨ, ਵੈਂਟੀਲੇਟਰ ਅਤੇ ਵੈਕਸੀਨ ਦੀ ਉਪਲੱਬਧਾ ਬਾਰੇ ਵੀ ਜਾਣਕਾਰੀ ਲਈ। ਵਿੱਤ ਮੰਤਰੀ ਨੇ ਇਸ ਔਖੀ ਘੜੀ ਵਿਚ ਪੰਜਾਬ ਸਰਕਾਰ ਵੱਲੋਂ ਹਰ ਸਹਾਇਤਾ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਡਾਕਟਰਾਂ, ਪੈਰਾ ਮੈਡੀਕਲ ਸਟਾਫ ਦਾ ਵੀ ਧੰਨਵਾਦ ਕੀਤਾ ਜੋ ਓਵਰਟਾਈਮ ਕਰ ਰਹੇ ਹਨ। ਇਸ ਦੌਰਾਨ ਉਹ ਇਥੇ ਇਲਾਜ ਕਰਵਾ ਰਹੇ ਕੋਵਿਡ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਮਿਲੇ ਅਤੇ ਉਨ੍ਹਾਂ ਦਾ ਹੌਸਲਾ ਵਧਾਇਆ। ਉਨ੍ਹਾਂ ਕਿਹਾ ਕਿ ਹੁਣ ਸਾਨੂੰ ਪੂਰਨ ਤੌਰ ਉਤੇ ਸਰਕਾਰ ਵਲੋਂ ਕੀਤੀਆਂ ਪਾਬੰਦੀਆਂ ਨੂੰ ਲਾਗੂ ਕਰਨ ਦੀ ਲੋੜ ਹੈ, ਹਰ ਦਿਨ ਵਧ ਰਹੇ ਮਰੀਜ਼ ਚਿੰਤਾ ਦਾ ਵਿਸ਼ਾ ਹੈ l ਸਰਕਾਰ ਹਸਪਤਾਲਾਂ ਵਿੱਚ ਬੈਡ ਅਤੇ ਆਕਸੀਜਨ ਦੀ ਕਮੀ ਨਹੀਂ ਆਉਣ ਦੇਵੇਗੀ।

Jeeo Punjab Bureau

Leave A Reply

Your email address will not be published.