ਭਾਰਤ ਤੋਂ ਜਾਣ ਵਾਲੀਆਂ ਉਡਾਨਾਂ ‘ਤੇ 31 ਮਈ ਤੱਕ ਲਾਈ ਰੋਕ

ਜੀਓ ਪੰਜਾਬ ਬਿਊਰੋ

ਨਵੀਂ ਦਿੱਲੀ: 30 ਅਪ੍ਰੈਲ

ਅੰਤਰਰਾਸ਼ਟਰੀ ਉਡਾਨਾਂ ‘ਤੇ 31 ਮਈ ਤੱਕ ਵਧਾ ਦਿੱਤੀ ਗਈ ਹੈ। ਡਾਇਰੈਕਟਰ ਜਨਰਲ ਏਵੀਏਸ਼ਨ ਵੱਲੋਂ ਜਾਰੀ ਆਦੇਸ਼ਾਂ ਅਨੁਸਾਰ ਭਾਰਤ ਤੋਂ ਜਾਣ ਵਾਲੀਆਂ ਉਡਾਨਾਂ ‘ਤੇ ਰੋਕ 31 ਮਈ ਤੱਕ ਲਈ ਵਧਾ ਦਿੱਤੀ ਗਈ ਹੈ। ਇਹ ਰੋਕ ਕਾਰਗੋ ਉਡਾਨਾਂ ਤੇ ਲਾਗੂ ਨਹੀਂ  ਹੋਵੇਗੀ। ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਡੀ.ਜੀ.ਸੀ.ਏ. ਵੱਲੋਂ ਕੁਝ ਚੋਣਵੇਂ ਰੂਟਾਂ ਤੇ ਹੀ ਉਡਾਨਾ ਦੀ ਪ੍ਰਵਾਨਗੀ ਹੋਵੇਗੀ।

ਭਾਰਤ ਵਿੱਚ ਬੀਤੇ ਦਸ ਦਿਨਾਂ ਤੋਂ 3 ਲੱਖ ਤੋਂ ਜ਼ਿਆਦਾ ਕਰੋਨਾ ਦੇ ਕੇਸ ਰੋਜ਼ਾਨਾ ਆ ਰਹੇ ਹਨ। ਇਸ ਕਾਰਨ ਉਡਾਨਾਂ ਤੇ ਪਾਬੰਦੀ 31 ਮਈ ਤੱਕ ਵਧਾ ਦਿੱਤੀ ਹੈ।

Jeeo Punjab Bureau

Leave A Reply

Your email address will not be published.