ਕਿਸਾਨਾਂ ਨੇ ਟ੍ਰੈਕਟਰਾਂ ਨਾਲ CM ਦੀ ਰਿਹਾਇਸ਼ ਦਾ ਚਾਰੇ ਪਾਸਿਓਂ ਕੀਤਾ ਘਿਰਾਓ

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 30 ਅਪਰੈਲ

ਦਿੱਲੀ-ਕੱਟੜਾ ਐਕਸਪ੍ਰੈਸ ਹਾਈਵੇਅ ਲਈ ਜ਼ਮੀਨ ਪ੍ਰਾਪਤੀ ਵਿਰੋਧੀ ਸੰਘਰਸ਼ ਕਮੇਟੀ ਦੇ ਸੱਦੇ ‘ਤੇ ਸੈਂਕੜਿਆਂ ਦੀ ਗਿਣਤੀ ‘ਚ ਕਿਸਾਨ ਟ੍ਰੈਕਟਰ ਲੈ ਕੇ ਪਟਿਆਲਾ ਪਹੁੰਚ ਗਏ। ਕਿਸਾਨਾਂ ਨੇ ਮੁੱਖ ਮੰਤਰੀ ਦੀ ਰਿਹਾਇਸ਼ ਮੋਤੀ ਮਹਿਲ ਦਾ ਚਾਰੇ ਪਾਸਿਓਂ ਘਿਰਾਓ ਕੀਤਾ। ਇਸ ਮਗਰੋਂ ਕਿਸਾਨਾਂ ਨੇ ਟਰੈਕਟਰ ਮਾਰਚ ਕੱਢਣ ਲਈ ਬੈਰੀਕੇਡ ਵੀ ਤੋੜ ਦਿੱਤੇ। ਇਸ ਵੇਲੇ ਕਿਸਾਨਾਂ ਵੱਲੋਂ ਖੰਡਾ ਚੌਂਕ ਵੱਲ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਸਾਨਾਂ ਵੱਲੋਂ ਸ਼ਹਿਰ ‘ਚ ਟ੍ਰੈਫਿਕ ਮੁਕੰਮਲ ਜਾਮ ਕਰਨ ਦਾ ਇਰਾਦਾ ਹੈ ਪਰ ਉਨ੍ਹਾਂ ਨੂੰ ਰੋਕਣ ਲਈ ਪੁਲਸ ਵੱਡੀ ਗਿਣਤੀ ‘ਚ ਤਾਇਨਾਤ ਹੈ। ਜ਼ਮੀਨ ਬਚਾਓ ਕਮੇਟੀ ਵੱਲੋਂ ਵਿੱਢੇ ਗਏ ਇਸ ਸੰਘਰਸ਼ ਦੌਰਾਨ ਪੁਲਿਸ ਪਾਰਟੀ ਨਾਲ ਸਾਹਮਣਾ ਵੀ ਹੋਇਆ , ਜਿਥੇ ਕੁਝ ਕਿਸਾਨਾਂ ਅਤੇ ਪੁਲਿਸ ਮੁਲਾਜ਼ਮਾਂ ਦੇ ਜ਼ਖਮੀ ਹੋਣ ਦੀ ਗੱਲ ਵੀ ਸਾਹਮਣੇ ਆਈ ਹੈ। ਦਿੱਲੀ–ਕੱਟੜਾ ਐਕਸਪ੍ਰੈਸ ਵੇਅ ਕਰੀਬ 600 ਕਿਲੋਮੀਟਰ ਲੰਬਾ ਪ੍ਰੋਜੈਕਟ ਹੈ। ਇਸ ਲਈ ਪੰਜਾਬ ਦੇ 180-200 ਪਿੰਡਾਂ ਦੀ ਜ਼ਮੀਨ ਐਕਵਾਇਰ ਕੀਤੀ ਜਾਣੀ ਹੈ।

Jeeo Punjab Bureau

Leave A Reply

Your email address will not be published.