ਭੀਮ ਵੜੈਚ SOI ਵਿੰਗ ਦੇ ਸਰਪ੍ਰਸਤ ਬਣਾਏ

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 28 ਅਪ੍ਰੈਲ

ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਬਿਆਨ ਵਿੱਚ ਚਰਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਭੀਮ ਸਿੰਘ ਵੜੈਚ ਨੂੰ ਸ੍ਰੋਮਣੀ ਅਕਾਲੀ ਦਲ ਦੇ ਸਟੂਡੈਂਟ ਆਰਗੇਨਾਈਜੇਸਨ ਆਫ ਇੰਡਿਆ (ਐਸ ਓ ਆਈ ਵਿੰਗ) ਦਾ ਸਰਪ੍ਰਸਤ ਬਣਾਇਆ ਗਿਆ ਹੈ। ਭੀਮ ਵੜੈਚ ਪਹਿਲਾਂ ਐਸ ਓ ਆਈ ਦੇ ਸਕੱਤਰ ਜਨਰਲ ਦੇ ਨਾਲ ਨਾਲ ਚੰਡੀਗੜ ਦੇ ਵੀ ਇੰਚਾਰਜ ਰਹਿ ਚੁੱਕੇ ਹਨ। ਉਹਨਾਂ ਐਸ ਓ ਆਈ ਵਿੱਚ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੈ ਇਸੇ ਕਰਕੇ ਸ: ਬਾਦਲ ਵੱਲੋਂ ਵੱਡੀ ਜ਼ੁੰਮੇਵਾਰੀ ਦਿੱਤੀ ਗਈ ਹੈ।

Jeeo Punjab Bureau

Leave A Reply

Your email address will not be published.