Australia ਨੇ ਭਾਰਤ ਤੋਂ ਸਿੱਧੀਆਂ ਉਡਾਨਾਂ ਉਤੇ ਲਗਾਈ ਅਸਥਾਈ ਰੋਕ

ਜੀਓ ਪੰਜਾਬ ਬਿਊਰੋ

ਨਵੀਂ ਦਿੱਲੀ : 27 ਅਪ੍ਰੈਲ,

ਦੇਸ਼ ਵਿੱਚ ਫੈਲ੍ਹ ਰਹੇ ਕੋਰੋਨਾ ਕਾਰਨ ਕਈ ਦੇਸ਼ਾਂ ਵੱਲੋਂ ਭਾਰਤ ਤੋਂ ਆਉਣ ਵਾਲੀਆਂ ਉਡਾਨਾਂ ਉਤੇ ਰੋਕ ਲਗਾ ਦਿੱਤੀ ਹੈ। ਆਸਟਰੇਲੀਆ ਨੇ ਭਾਰਤ ਤੋਂ ਸਿੱਧੀਆਂ ਉਡਾਨਾਂ ਉਤੇ ਅਸਥਾਈ ਰੋਕ ਲਗਾ ਦਿੱਤੀ ਹੈ। ਪ੍ਰਧਾਨ ਮੰਤਰੀ ਸਕੌਟ ਮਾਰੀਸਨ ਨੇ ਦੱਸਿਆ ਕਿ ਇਹ ਰੋਕ 15 ਮਈ ਤੱਕ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਫੈਸਲਾ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕੋਰੋਨਾ ਦੇ ਵਧਦੇ ਮਾਮਲਿਆਂ ਵਿੱਚ ਭਾਰਤ ਤੋਂ ਵੱਡੇ ਪੈਮਾਨੇ ਉਤੇ ਵਿਦੇਸ਼ੀ ਯਾਤਰੀ ਆਪਣੇ ਦੇਸ਼ਾਂ ਨੂੰ ਜਾ ਰਹੇ ਹਨ, ਜਿਨ੍ਹਾਂ ਵਿੱਚ ਇੰਟਰਨੈਸ਼ਨਲ ਕ੍ਰਿਕੇਟਰ ਵੀ ਸ਼ਾਮਲ ਹਨ। ਆਸਟਰੇਲੀਆਂ ਨੇ ਪਿਛਲੀਂ ਦਿਨ 30 ਫੀਸਦੀ ਕਟੌਤੀ ਕੀਤੀ ਸੀ, ਪ੍ਰੰਤੂ ਹੁਣ ਪਾਬੰਦੀ ਲਗਾ ਦਿੱਤੀ ਹੈ।

Jeeo Punjab Bureau

Leave A Reply

Your email address will not be published.