Election Commission ਨੇ ਜੇਤੂ ਜਲੂਸ ‘ਤੇ ਲਗਾਈ ਪੂਰਨ ਤੌਰ ‘ਤੇ ਪਾਬੰਦੀ

ਜੀਓ ਪੰਜਾਬ ਬਿਊਰੋ

ਨਵੀਂ ਦਿੱਲੀ : 27 ਅਪ੍ਰੈਲ,

ਦਿਨੋਂ ਦਿਨ ਕਰੋਨਾ ਦੇ ਵਾਧੇ ‘ਤੇ ਕੱਲ੍ਰ ਮਦਰਾਸ ਹਾਈਕੋਰਟ ਵੱਲੋਂ ਪਈ ਫਿਟਕਾਰ ਤੋਂ ਬਾਅਦ ਅੱਜ ਚੋਣ ਕਮਿਸ਼ਨ ਨੇ ਇੱਕ ਵੱਡਾ ਫੈਸਲਾ ਲਿਆ ਹੈ। ਚੋਣ ਕਮਿਸ਼ਨ ਦੇ ਫੈਸਲੇ ਅਨੁਸਾਰ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਐਲਾਨ ਤੋਂ ਬਾਅਦ ਜੇਤੂ ਜਲੂਸ ‘ਤੇ ਪੂਰਨ ਤੌਰ ‘ਤੇ ਪਾਬੰਦੀ ਲਾਗੂ ਹੋਵੇਗੀ। ਯਾਦ ਰਹੇ ਕਿ ਕੱਲ੍ਹ ਹਾਈਕੋਰਟ ਨੇ ਚੋਣ ਕਮਿਸ਼ਨ ਕੋਲੋਂ  ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੇ  2 ਮਈ ਨੂੰ ਐਲਾਨੇ ਜਾਣ ਵਾਲੇ ਨਤੀਜਿਆਂ ਦੀਆਂ ਤਿਆਰੀਆਂ ਦਾ ਬਲਿਊ ਪ੍ਰਿੰਟ ਮੰਗਿਆ ਸੀ।

Jeeo Punjab Bureau

Leave A Reply

Your email address will not be published.