ਕੈਬਨਿਟ ਮੀਟਿੰਗ ਵਿੱਚ Sunil Jakhar and Sukhjinder Randhawa ਨੇ ਦਿੱਤਾ ਅਸਤੀਫਾ

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 27 ਅਪ੍ਰੈਲ

ਬੀਤੇ ਦਿਨ ਪੰਜਾਬ ਕੈਬਨਿਟ ਮੀਟਿੰਗ ਵਿੱਚ ਉਸ ਸਮੇਂ ਹੰਗਾਮਾ ਖੜਾ ਹੋ ਗਿਆ ਜਦੋਂ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੇ ਅਹੁਦਿਆਂ ਤੋਂ ਅਸਤੀਫੇ ਕੈਪਟਨ ਅਮਰਿੰਦਰ ਸਿੰਘ ਨੂੰ ਦੇ ਦਿੱਤੇ।

ਕੈਬਨਿਟ ਵਿੱਚ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਬੇਅਦਬੀ ਤੇ ਕੋਟਕਪੂਰਾ ਗੋਲੀਕਾਂਡ ਬਾਰੇ ਸਿਟ ਦੀ ਰਿਪੋਰਟ ‘ਤੇ ਕੀਤੀਆਂ ਸਖਤ ਟਿੱਪਣੀਆਂ ਬਾਰੇ ਗੱਲ ਹੋ ਰਹੀ ਸੀ। ਗੱਲਬਾਤ ਵਿੱਚ ਕੁੰਵਰ ਵਿਜੇ ਪ੍ਰਤਾਪ ਵੱਲੋਂ ਦਿੱਤੀ ਰਿਪੋਰਟ , ਉਸ ਉਪਰ ਸਿਟ ਦੇ ਚਾਰ ਮੈਂਬਰਾਂ ਵੱਲੋਂ ਦਸਖਤ ਨਾ ਕਰਨੇ। ਕੁੰਵਰ ਵਿਜੇ ਪ੍ਰਤਾਪ ਦਾ ਅਸਤੀਫਾ ਪ੍ਰਵਾਨ ਕਰਨਾ ਆਦਿ ਬਾਰੇ ਤਿੱਖੀ ਗੱਲਬਾਤ ਹੋਈ ਦੱਸੀ ਜਾਂਦੀ ਹੈ। ਇਸ ਦੌਰਾਨ ਮੁੱਖ ਮੰਤਰੀ ਨੇ ਸੁਖਜਿੰਦਰ ਰੰਧਾਵਾ ਨੂੰ ਇੱਥੋਂ ਤੱਕ ਕਹਿ ਦਿੱਤਾ ਕਿ ਉਨ੍ਹਾਂ ਦੀ ਸਿਫਾਰਸ ਤੇ ਹੀ ਕੁੰਵਰ ਵਿਜੇ ਪ੍ਰਤਾਪ ਨੂੰ ਸਿਟ ਦੀ ਜ਼ਿੰਮੇਵਾਰੀ ਸੌਪੀ ਸੀ। ਪਤਾ ਲੱਗਾ ਹੈ ਕਿ ਕੈਬਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦੇ ਅਸਤੀਫ ਉਸੇ ਸਮੇਂ ਪਾੜ ਦਿੱਤੇ ਪਰ ਇਸ ਨਾਲ ਪੰਜਾਬ ਕਾਂਗਰਸ ਵਿੱਚ ਰਿਪੋਰਟ ਉਪਰ ਹਾਈਕੋਰਟ ਦੀਆਂ ਟਿੱਪਣੀਆਂ ਨੂੰ ਲੈ ਕੇ ਭਾਰੀ ਘਮਸਾਨ ਸਾਹਮਣੇ ਆ ਗਿਆ ਹੈ। ਪਾਰਟੀ ਨੂੰ ਡਰ ਹੈ ਕਿ ਉਹ 2022 ਦੀਆਂ ਚੋਣਾਂ ‘ਚ ਹੁਣ ਲੋਕਾਂ ਸਾਹਮਣੇ ਜਾ ਕੇ ਆਪਣੀ ਗੱਲ ਨਹੀਂ ਕਰ ਸਕੇਗੀ।

Jeeo Punjab Bureau

Leave A Reply

Your email address will not be published.