Arvind Kejriwal ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ

ਜੀਓ ਪੰਜਾਬ ਬਿਊਰੋ

ਦਿੱਲੀ, 13 ਅਪ੍ਰੈਲ

ਦਿੱਲੀ ਵਿੱਚ ਰੋਜ਼ਾਨਾ ਵਧ ਰਹੇ ਕੋਰੋਨਾ ਕੇਸਾਂ ਦੇ ਚਲਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੀਬੀਐਸਈ ਦੀਆਂ ਪ੍ਰੀਖਆਵਾਂ ਰੱਦ ਕਰਨ ਦੀ ਮੰਗ ਕੀਤੀ ਹੈ। ਡਿਜ਼ੀਟਲ ਪ੍ਰੈਸ ਕਾਨਫਰੰਸ ਕਰਦੇ ਹੋਏ ਉਨ੍ਹਾਂ ਕਿਹਾ ਕਿ ਮੌਜੂਦਾ ਹਾਲਤ ਬਹੁਤ ਚਿੰਤਾ ਵਾਲੇ ਹਨ। ਇਸ ਵਾਰ ਕੋਰੋਨਾ ਲਹਿਰ ਬਹੁਤ ਜ਼ਿਆਦਾ ਖਤਰਨਾਕ ਹੈ।

ਉਨ੍ਹਾਂ ਸੀਬੀਐਸਈ ਦੀਆਂ ਬੋਰਡ ਪ੍ਰੀਖਿਆਵਾਂ ਰੱਦ ਕਰਨ ਦੀ ਮੰਗ ਕਰਦੇ ਹੋਏ ਕਿਹਾ ਕਿ ਦਿੱਲੀ ਦੇ 6 ਲੱਖ ਬੱਚੇ ਸੀਬੀਐਸਈ ਦੀਆਂ ਪ੍ਰੀਖਿਆਵਾਂ ਵਿੱਚ ਬੈਠਣਗੇ। ਇਕ ਲੱਖ ਦੇ ਕਰੀਬ ਅਧਿਆਪਕ ਇਸ ਵਿੱਚ ਸ਼ਾਮਲ ਹੋਣਗੇ। ਇਸ ਨਾਲ ਵੱਡੇ ਪੱਧਰ ਉਤੇ ਕੋਰੋਨਾ ਫੈਲ ਸਕਦਾ ਹੈ। ਉਨ੍ਹਾਂ ਕਿਹਾ ਕਿ ਮੈਂ ਕੇਂਦਰ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਸੀਬੀਐਸਈ ਦੀਆਂ ਪ੍ਰੀਖਿਆਵਾਂ ਰੱਦ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਕੋਈ ਹੋਰ ਤਰੀਕਾ ਕੱਢਿਆ ਜਾਵੇ ਜਾਂ ਇੰਟਰਨਲ ਅਸੇਸਮੈਂਟ ਦੇ ਆਧਾਰ ਉਤੇ ਬੱਚਿਆਂ ਨੂੰ ਪਾਸ ਕੀਤਾ ਜਾਵੇ, ਪ੍ਰੰਤੂ ਪ੍ਰੀਖਿਆਵਾਂ ਰੱਦ ਕਰਨੀਆਂ ਬਹੁਤ ਜ਼ਰੂਰੀ ਹਨ।

Jeeo Punjab Bureau

Leave A Reply

Your email address will not be published.