Govt. Teacher ਦੀ ਸੜਕ ਹਾਦਸੇ ਵਿੱਚ ਹੋਈ ਮੌਤ

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 12 ਅਪ੍ਰੈਲ

ਅੱਜ ਸਵੇਰੇ ਸਮੇਂ ਸਕੂਲ ਜਾਂਦੇ ਹੋਏ ਇਕ ਸਰਕਾਰੀ ਅਧਿਆਪਕ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਸਰਕਾਰੀ ਪ੍ਰਾਇਮਰੀ ਸਕੂਲ ਕਮਾਲਵਾਲਾ ਦਾ ਅਧਿਆਪਕ 46 ਸਾਲਾ ਸੰਦੀਪ ਕੁਮਾਰ ਅੱਜ ਸਵੇਰੇ ਸਮੇਂ ਜਦੋਂ ਸਕੂਲ ਆਪਣੀ ਡਿਊਟੀ ਜਾ ਰਹੀ ਸੀ ਤਾਂ ਪਿੰਡ ਸਜਰਾਣਾ ਨਜ਼ਦੀਕ ਇਕ ਟਰੈਕਟਰ ਟਰਾਲੀ ਨਾਲ ਟੱਕਰ ਹੋਣ ਕਾਰਨ ਵਾਪਰੇ ਹਾਦਸੇ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਜਿਨ੍ਹਾਂ ਮੌਕੇ ਉਤੇ ਲੋਕਾਂ ਨੇ ਜ਼ਖਮੀ ਅਧਿਆਪਕ ਨੂੰ ਸਰਕਾਰੀ ਹਸਪਤਾਲ ਵਿੱਚ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ। ਅਧਿਆਪਕ ਸੰਦੀਪ ਕੁਮਾਰ ਰਾਧਾ ਸਵਾਮੀ ਕਾਲੋਨੀ ਫਾਜ਼ਿਲਕਾ ਦਾ ਰਹਿਣ ਵਾਲਾ ਸੀ।

Jeeo Punjab Bureau

Leave A Reply

Your email address will not be published.