PGI ਨੇ 12 ਅਪ੍ਰੈਲ ਤੋਂ OPD ਕੀਤੀ ਬੰਦ, ਹੁਣ ਫੋਨ ਰਾਹੀਂ ਹੋਵੇਗਾ ਇਲਾਜ

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 10 ਅਪ੍ਰੈਲ

ਦਿਨੋਂ ਦਿਨ ਵਧਦੇ ਕੋਰੋਨਾ ਕੇਸਾਂ ਦੇ ਚਲਦਿਆਂ ਪ੍ਰਸ਼ਾਸਨ ਵੱਲੋਂ ਸਖਤੀਆਂ ਕੀਤੀਆਂ ਜਾ ਰਹੀਆਂ ਹਨ। ਕੋਰੋਨਾ ਕਾਲ ਦੌਰਾਨ ਪੀਜੀਆਈ ਵੱਲੋਂ ਆਪਣੀਆਂ ਓਪੀਡੀ ਬੰਦ ਕਰ ਦਿੱਤੀਆਂ ਗਈਆਂ ਹਨ। ਪੀ ਜੀ ਆਈ ਪ੍ਰਸ਼ਾਸਨ ਨੇ ਕੋਰੋਨਾ ਵਾਇਰਸ ਦੇ ਵਧਦੇ ਕੇਸਾਂ ਨੂੰ ਦੇਖਦੇ ਹੋਏ 12 ਅਪ੍ਰੈਲ ਤੋਂ ਓ ਪੀ ਡੀ ਬੰਦ ਕਰਨ ਦਾ ਫੈਸਲਾ ਕੀਤਾ ਹੈ। ਹੁਣ ਓਪੀਡੀ ਵਿੱਚ ਮਰੀਜ਼ਾਂ ਦੀ ਜਾਂਚ ਨਹੀਂ ਕੀਤੀ ਜਾਵੇਗੀ। ਬਲਿਕ ਮਰੀਜ਼ਾਂ ਦਾ ਇਲਾਜ਼ ਡਾਕਟਰ ਟੈਲੀਕੰਸਲਟੈਂਸੀ ਦੇ ਜ਼ਰੀਏ ਕਰਨਗੇ, ਵੱਖ-ਵੱਖ ਰੋਗਾਂ ਦੇ ਲਈ ਅਲਗ ਤੋਂ ਨੰਬਰ ਜਾਰੀ ਕੀਤੇ ਗਏ ਨੇ ਇਹ ਪੂਰੀ ਜਾਣਕਾਰੀ PGI ਦੇ ਡਾਇਰੈਕਟਰ ਪ੍ਰੋਫੈਸਰ ਜਗਤ ਰਾਮ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਟੈਲੀਕੰਸਲਟੈਂਸੀ ਦੇ ਜ਼ਰੀਏ ਇਲਾਜ ਲੈਣ ਦੇ ਲਈ ਤੁਹਾਨੂੰ   Pgimer.edu.in ‘ਤੇ ਜਾਕੇ  CR ਨੰਬਰ ਦਰਜ ਕਰਨਾ ਹੋਵੇਗਾ, ਉਸ ਦੇ ਬਾਅਦ ਜਨਰੇਟ OTP ਬਟਨ ‘ਤੇ ਕਲਿੱਕ ਕਰਨਾ ਹੋਵੇਗਾ, ਰਜਿਸਟਰਡ ਮੋਬਾਈਲ ਨੰਬਰ ‘ਤੇ ਇੱਕ OTP ਆਵੇਗਾ, ਜੇਕਰ ਮੋਬਾਈਲ ਨੰਬਰ ਰਜਿਸਟਰਡ ਨਹੀਂ ਹੈ ਤਾਂ ਸਹੀ ਨੰਬਰ ਰਜਿਸਟਰਡ ਕਰਵਾਉਣ ਦੇ ਲਈ   01722756594 ਇਸ ਨੰਬਰ ‘ਤੇ ਕਾਲ ਕਰੋ, ਸਵੇਰ 11 ਵਜੇ ਤੋਂ ਦੁਪਹਿਰ  1 ਵਜੇ ਦੇ ਵਿੱਚ ਸੰਪਰਕ ਕੀਤਾ ਜਾ ਸਕਦਾ ਹੈ 

Jeeo Punjab Bureau

Leave A Reply

Your email address will not be published.