ਚੋਣਾਂ ਦੇ ਚਲਦਿਆਂ ਵਾਪਰੀਆਂ ਹਿੰਸਕ ਘਟਨਾਵਾਂ, 4 ਦੀ ਮੌਤ

ਜੀਓ ਪੰਜਾਬ ਬਿਊਰੋ

ਕੋਲਕਾਤਾ, 10 ਅਪ੍ਰੈਲ :

ਪੱਛਮੀ ਬੰਗਾਲ ਵਿੱਚ ਹੋ ਰਹੀ ਚੌਥੇ ਚਰਨ ਦੀਆਂ ਵਿਧਾਨ ਸਭਾ ਚੋਣਾਂ ਦੇ ਚਲਦਿਆਂ ਹਿੰਸਕ ਘਟਨਾਵਾਂ ਸਾਹਮਣੇ ਆਈਆਂ ਹਨ। ਭਾਜਪਾ ਅਤੇ ਟੀਐਮਸੀ ਵਰਕਰਾਂ ਵਿੱਚ ਹੋਈ ਝੜਪ ਵਿੱਚ 4 ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਪੱਛਮੀ ਬੰਗਾਲ ਦੇ ਕੂਚਬਿਹਾਰ ਵਿੱਚ ਭਾਜਪਾ ਅਤੇ ਟੀਐਮਸੀ ਦੇ ਵਰਕਰਾਂ ਵਿੱਚ ਜ਼ੋਰਦਾਰ ਝੜਪ ਹੋਈ, ਜਿਸ ਵਿੱਚ 4 ਵਿਅਕਤੀਆਂ ਦੀ ਮੌਤ ਹੋ ਗਈ। ਇਕ ਹੋਰ ਥਾਂ ਹੁਗਲੀ ਵਿੱਚ ਚੋਣਾਂ ਨੂੰ ਕਵਰ ਕਰਨ ਗਏ ਮੀਡੀਆ ਦੇ ਵਾਹਨਾਂ ਉਤੇ ਲੋਕਾਂ ਨੇ ਹਮਲਾ ਕਰ ਦਿੱਤਾ, ਵਾਹਨਾਂ ਦੇ ਸ਼ੀਸ਼ੇ ਟੁੱਟ ਗਏ। ਹੁਗਲੀ ਵਿੱਚ ਭਾਜਪਾ ਆਗੂ ਲਾਕੇਟ ਚੈਟਰਜੀ ਦੀ ਗੱਡੀ ਉਤੇ ਵੀ ਹਮਲਾ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਪੱਛਮੀ ਬੰਗਾਲ ਦੇ 5 ਜ਼ਿਲ੍ਹਿਆਂ ਵਿੱਚ 44 ਵਿਧਾਨ ਸਭਾ ਹਲਕਿਆਂ ਵਿੱਚ ਵੋਟਾਂ ਪੈ ਰਹੀਅ ਹਨ।

Jeeo Punjab Bureau

Leave A Reply

Your email address will not be published.